ਬਰੇਟਾ, 31 ਦਸੰਬਰ (ਜੈਲ ਕੌਰ ਖਾਲਸਾ, ਸੁਖਜਿੰਦਰ ਸੰਘਰੇੜੀ)- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਕੱਤਰ ਕੁਲਵੰਤ ਰਾਏ ਸਿੰਗਲਾ ਵੱਲੋ ਬਾਲਮਿਕ ਨੌਜਵਾਨ ਸਭਾ ਪਿੰਡ ਬਰੇਟਾ ਦੀ ਸੱਤਵੀਂ ਬੱਸ ਤੀਰਥ ਯਾਤਰਾ ਨੂੰ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਸਿੰਗਲਾ ਨੇ ਦੱਸਿਆਂ ਕਿ ਇਹ ਬੱਸ ਬਾਲਮਿਕ ਮੰਦਰ, ਮਹਿਤੇਆਣਾ, ਨਾਨਕਸਰ, ਹਰਮਿੰਦਰ ਸਾਹਿਬ ਅਤੇ ਨਕੋਦਰ ਦੇ ਧਾਰਮਿਕ ਸਥਾਨਾਂ ਦੀ ਯਾਤਰਾ ਲਈ ਰਵਾਨਾ ਕੀਤੀ ਗਈ ਹੈ। ਸਿੰਗਲਾ ਵੱਲੋਂ ਬਾਲਮਿਕ ਮੰਦਿਰ ਕਮੇਟੀ ਦੇ ਨੌਜਵਾਨਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਹ ਨੌਜਵਾਨ ਕਮੇਟੀ ਦਾ ਬਹੁਤ ਹੀ ਵਧੀਆ ਉਪਰਾਲਾ ਹੈ। ਇਸ ਮੌਕੇ ਰੱਜਤ ਗਰਗ, ਹੈਪੀ ਬਾਲਮੀਕੀ, ਸੌਨੀ ਬਾਲਮੀਕੀ, ਬੱਗੀ, ਦੀਪਾ, ਬਲਜੀਤ ਅਤੇ ਸਮੂਹ ਸੰਗਤਾਂ ਹਾਜ਼ਰ ਸਨ।