ਚੰਡੀਗੜ੍ਹ, 18 ਜਨਵਰੀ (ਪੰਜਾਬ ਟਾਇਮਜ਼ ਬਿਊਰੋ)-‘‘ਬਰਤਾਨੀਆਂ ਦੀ ਅੰਗਰੇਜ਼ ਹਕੂਮਤ ਨੇ ਪਹਿਲੇ 1947 ਸਮੇਂ ਜਦੋਂ ਹਿੰਦੋਸਤਾਨ ਅਤੇ ਪਾਕਿਸਤਾਨ ਦੀ ਵੰਡ ਹੋਈ, ਉਸ ਸਮੇਂ ਹਿੰਦੂ ਕੌਮ ਲਈ ਭਾਰਤ ਅਤੇ ਮੁਸਲਿਮ ਕੌਮ ਲਈ ਪਾਕਿਸਤਾਨ ਦੋ ਆਜ਼ਾਦ ਮੁਲਕ ਬਣਾ ਦਿੱਤੇ। ਲੇਕਿਨ ਤੀਜੀ ਮੁੱਖ ਧਿਰ ਸਿੱਖ ਕੌਮ ਜਿਸ ਨੇ ਅੰਗਰੇਜ਼ਾਂ ਦੀ ਮਿਲਟਰੀ ਵਿਚ ਅਤੇ ਹੋਰ ਖੇਤਰਾਂ ਵਿਚ ਪੂਰੀ ਇਮਾਨਦਾਰੀ ਨਾਲ ਅੱਛਾ ਪ੍ਰਬੰਧ ਕਾਇਮ ਰੱਖਣ ਵਿਚ ਸਹਿਯੋਗ ਕੀਤਾ ਅਤੇ ਉਨ੍ਹਾਂ ਦੀਆਂ ਫੌਜਾਂ ਵਿਚ ਫਖਰ ਵਾਲੀਆਂ ਮੋਹਰੀ ਭੂਮਿਕਾਵਾਂ ਨਿਭਾਈਆਂ, ਉਸ ਸਿੱਖ ਕੌਮ ਲਈ ਆਜ਼ਾਦ ਮੁਲਕ ਕਾਇਮ ਨਾਂ ਕਰਕੇ ਸਿੱਖ ਕੌਮ ਨੂੰ ਧੋਖਾ ਦਿੱਤਾ। ਇਸ ਬਲਿਊ ਸਟਾਰ ਦੇ ਫੌਜੀ ਹਮਲੇ ਵਿਚ ਮਰਹੂਮ ਇੰਦਰਾ ਗਾਂਧੀ ਨੂੰ ਬਰਤਾਨੀਆਂ ਦੀ ਉਸ ਸਮੇਂ ਦੀ ਵਜੀਰੇ ਆਜ਼ਿਮ ਮਾਰਗ੍ਰੈਟ ਥੈਚਰ ਹਕੂਮਤ ਨੇ ਮਰਹੂਮ ਇੰਦਰਾ ਗਾਂਧੀ ਨੂੰ ਮਿਲਟਰੀ ਸਹਿਯੋਗ ਦਿੱਤਾ ਸੀ, ਇਹ ਅੰਗਰੇਜ਼ਾਂ ਵੱਲੋਂ ਦੂਸਰੀ ਵਾਰ ਸਿੱਖ ਕੌਮ ਨਾਲ ਧੋਖਾ ਕੀਤਾ ਗਿਆ ਹੈ। ਇਸ ਗੱਲ ਦੇ ਪ੍ਰਤੱਖ ਸਬੂਤ ਉਸ ਸਮੇਂ ਸਾਹਮਣੇ ਆ ਜਾਂਦੇ ਹਨ ਜਦੋਂ ਬਰਤਾਨੀਆਂ ਵੱਲੋਂ ਮਰਹੂਮ ਇੰਦਰਾ ਗਾਂਧੀ ਨੂੰ ਲਿਖੇ ਗਏ ‘‘ਅਤਿ ਗੁਪਤ ਖੱਤ’’ ਉ¤ਥੋਂ ਦੀ ਲੇਬਰ ਪਾਰਟੀ ਦੇ ਐਮ ਪੀਜ਼ ਵੱਲੋਂ ਸਾਹਮਣੇ ਲਿਆਂਦੇ ਗਏ ਹਨ ਅਤੇ ਜੋ ਬਰਤਾਨੀਆ ਦੇ ਫੋਰਨ ਆਫਿਸ ਨੇ ਇਹ ਦਸਤਾਵੇਜ਼ ਜਨਤਕ ਕਰ ਦਿੱਤੇ ਹਨ। ਦੂਸਰਾ ਸਬੂਤ ਇਹ ਹੈ ਕਿ ਜਦੋਂ ਮਰਹੂਮ ਇੰਦਰਾ ਗਾਂਧੀ ਦਾ ਕਤਲ ਹੋਇਆ ਤਾਂ ਸਿੱਖ ਕੌਮ ਦੇ ਕਤਲੇਆਮ ਦੀ ਦੋਸ਼ੀ ਬਰਤਾਨੀਆਂ ਦੀ ਸਾਬਕਾ ਵਜੀਰੇ ਆਜ਼ਿਮ ਬੀਬੀ ਮਾਰਗ੍ਰੈਟ ਥੈਚਰ ਦਿੱਲੀ ਵਿਖੇ ਇੰਦਰਾ ਗਾਂਧੀ ਦੀ ਲਾਸ਼ ਕੋਲ ਖੜ੍ਹੀ ਅੱਖਾਂ ਵਿਚੋਂ ਵੱਡੇ ਵੱਡੇ ਲੇਡੇ ਕੇਰ ਰਹੀ ਸੀ ਕਿਉਂਕਿ ਉਹ ਇਹ ਵੀ ਮਹਿਸੂਸ ਕਰ ਰਹੀ ਸੀ ਕਿ ਮੈਂ ਇੰਦਰਾ ਗਾਂਧੀ ਨੂੰ ਬਲਿਊ ਸਟਾਰ ਦੇ ਫ਼ੌਜੀ ਹਮਲੇ ਵਿਚ ਸਹਿਯੋਗ ਕਰਕੇ ਬਜਰ ਗੁਸਤਾਖੀ ਕੀਤੀ ਹੈ, ਜਿਸ ਨਾਲ ਸਿੱਖ ਕੌਮ ਦੇ ਨਿਰਦੋਸ਼ਾਂ ਦਾ ਕਤਲੇਆਮ ਵੀ ਹੋਇਆ ਅਤੇ ਮਰਹੂਮ ਇੰਦਰਾ ਗਾਂਧੀ ਵੀ ਮਾਰੀ ਗਈ । ਬਰਤਾਨੀਆਂ ਦੀ ਇਹ ਸਿੱਖ ਕੌਮ ਵਿਰੋਧੀ ਕਾਰਵਾਈ ਸਾਡੇ ਲਈ ਅਸਹਿ ਵੀ ਹੈ ਅਤੇ ਦੁੱਖਦਾਇਕ ਵੀ ਹੈ। ਇਹ ਜ਼ਬਰ ਜੋ ਸਿੱਖ ਕੌਮ ਤੇ ਕੀਤਾ ਗਿਆ ਇੰਟਰਨੈਸ਼ਨਲ ਕਾਨੂੰਨ ਦੇ ਮੁਤਾਬਿਕ ਇਹ ਜੰਗੀ ਅਪਰਾਧੀ, ਨਸ਼ਲਕੁਸੀ ਤੇ ਮਨੁੱਖਤਾ ਵਿਰੁੱਧ ਜੁਰਮ ਸਾਬਤ ਹੁੰਦੇ ਹਨ।ੂ ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ, ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬਰਤਾਨੀਆਂ ਦੀ ਅੰਗਰੇਜ਼ ਹਕੂਮਤ ਵੱਲੋਂ ਸਿੱਖ ਕੌਮ ਦੇ ਮਨਾਂ ਅਤੇ ਆਤਮਾਵਾਂ ਨੂੰ ਡੂੰਘੇ ਜਖ਼ਮ ਦੇਣ ਦੇ ਮਨੁੱਖਤਾ ਵਿਰੋਧੀ ਅਮਲਾਂ ਦੀ ਪੁਰਜ਼ੋਰ ਨਿਖੇਧੀ ਕਰਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਇਸ ਬਲਿਊ ਸਟਾਰ ਦੇ ਫੌਜੀ ਹਮਲੇ ਵਿਚ ਸੋਵੀਅਤ ਯੂਨੀਅਨ ਦੇ ਉਸ ਸਮੇਂ ਦੇ ਰੱਖਿਆ ਵਜੀਰ ਮਾਰਸ਼ਲ ਡਾਮੀਟਰੀ ਫਿਊਡੋਰੋਵੀਚ ਓਸਟੀਨੋਵ ਤੋਂ ਇਲਾਵਾ ਬਰਤਾਨੀਆਂ ਦੀ ਮਾਰਗ੍ਰੈਟ ਥੈਚਰ, ਫਿਲਸਤੀਨੀ ਲਿਬਰੇਸ਼ਨ ਆਰਗੇਨਾਈਜ਼ੇਸ਼ਨ (ਪੀ.ਐਲ.ਓ) ਦੇ ਮੁੱਖੀ ਸ੍ਰੀ ਯਾਸਿਰ ਅਰਾਫ਼ਤ, ਵੀਅਤਨਾਮ, ਬੀਜੇਪੀ ਦੇ ਸ਼੍ਰੀ ਵਾਜਪਾਈ, ਅਡਵਾਨੀ ਅਤੇ ਦੋਵੇਂ ਕਾਮਿਊਨਿਸਟ ਪਾਰਟੀਆਂ ਅਤੇ ਉਨ੍ਹਾਂ ਦੇ ਆਗੂ ਮਰਹੂਮ ਕਾਮਰੇਡ ਹਰਕ੍ਰਿਸ਼ਨ ਸੁਰਜੀਤ ਦੀ ਪ੍ਰਤੱਖ ਰੂਪ ਵਿਚ ਸ਼ਮੂਲੀਅਤ ਸੀ। ਸਿੱਖ ਕੌਮ ਦੇ ਉਸ ਸਮੇਂ ਦੇ ਆਗੂ ਸ. ਪ੍ਰਕਾਸ਼ ਸਿੰਘ ਬਾਦਲ, ਸ. ਟੌਹੜਾ, ਸੰਤ ਲੋਂਗੋਵਾਲ, ਸ. ਬਰਨਾਲਾ, ਸ. ਤਲਵੰਡੀ ਆਦਿ ਨੇ ਉਸ ਸਮੇਂ ਦੇ ਪੰਜਾਬ ਦੇ ਗਵਰਨਰ ਸ਼੍ਰੀ ਬੀ.ਡੀ. ਪਾਂਡੇ ਨਾਲ ਬਲਿਊ ਸਟਾਰ ਦੇ ਫੌਜੀ ਹਮਲੇ ਨੂੰ ਅੰਤਿਮ ਰੂਪ ਦੇਣ ਲਈ ਪੰਜਾਬ ਦੇ ਗਵਰਨਰ ਹਾਊਸ ਵਿਖੇ ਮੁਲਾਕਾਤਾਂ ਕੀਤੀਆਂ ਸਨ। ਜਿਸ ਦਾ ਸਬੂਤ ਸ. ਰਣਧੀਰ ਸਿੰਘ ਚੀਮਾ ਸਾਬਕਾ ਵਜ਼ੀਰ ਪੰਜਾਬ ਵੱਲੋਂ ਉਸ ਸਮੇਂ ਉਪਰੋਕਤ ਸਿੱਖ ਆਗੂਆਂ ਵੱਲੋਂ ਸਿੱਖ ਕੌਮ ਨਾਲ ਕੀਤੀ ਗਈ ਗ਼ਦਾਰੀ ਦੇ ਇਸਤਿਹਾਰ ਛਪਵਾਕੇ ਪੰਜਾਬ ਵਿਚ ਵੰਡੇ ਗਏ ਸਨ ਉਸ ਸਮੇਂ ਦੇ ਮਰਹੂਮ ਇੰਦਰਾ ਗਾਂਧੀ ਦੇ ਪ੍ਰਾਈਵੇਟ ਸੈਕਟਰੀ ਸ੍ਰੀ ਆਰ.ਕੇ. ਧਵਨ ਨੂੰ ਇਨ੍ਹਾਂ ਆਗੂਆਂ ਵੱਲੋਂ ਲਿਖੇ ਗਏ ਪੱਤਰ ਸੱਚ ਨੂੰ ਬਿਆਨ ਕਰਦੇ ਹਨ (ਜੋ ਪਾਰਟੀ ਦੇ ਦਸਤਾਵੇਜ਼ ਦੇ ਵਿਚ ਹਨ)। ਦਿੱਲੀ ਦੇ ਆਈ.ਬੀ ਖੂਫੀਆ ਏਜੰਸੀ ਦੇ ਸੇਫ ਹਾਊਸ ਵਿਚ ਜਾ ਕੇ ਉਸ ਸਮੇਂ ਦੇ ਹਿੰਦ ਦੇ ਗ੍ਰਹਿ ਵਜੀਰ ਸ਼੍ਰੀ ਨਰਸਿਮ੍ਹਾਂ ਰਾਓ ਨਾਲ ਇਹਨਾਂ ਸਿੱਖ ਆਗੂਆਂ ਨੇ ਮੁਲਾਕਾਤਾਂ ਕਰਕੇ ਕਿਹਾ ਸੀ ‘‘ਕਿ ਹੁਣ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਨੂੰ ਖਤਮ ਕਰਨ ਤੋਂ ਬਿਨਾਂ ਕੋਈ ਰਾਹ ਨਾਂ ਤੁਹਾਡੇ ਕੋਲ ਹੈ ਅਤੇ ਨਾਂ ਹੀ ਸਾਡੇ ਕੋਲ ਹੈ।ੂ ਇਹ ਸਲਾਹ ਦੇ ਕੇ ਬਲਿਊ ਸਟਾਰ ਦੇ ਫੌਜੀ ਹਮਲੇ ਨੂੰ ਇਨ੍ਹਾਂ ਨੇ ਪ੍ਰਵਾਨਗੀ ਦਿੱਤੀ ਸੀ। ਇਹ ਸਾਰੇ ਬਲਿਊ ਸਟਾਰ ਦੇ ਫੌਹਮਲੇ ਦੀ ਸਿੱਖ ਵਿਰੋਧੀ ਸਾਜ਼ਿਸ਼ ਵਿਚ ਪੂਰੀ ਤਰਾਂ ਸ਼ਾਮਿਲ ਸਨ। ਇਹਨਾਂ ਸਾਰਿਆਂ ਨੂੰ ਮਨੁੱਖਤਾ ਦੇ ਜੁਰਮਾਂ ਤੇ ਨਸ਼ਲਕੁਸੀ ਕਰਵਾਉਣ ਵਿਚ ਵੀ ਇੰਟਰਨੈਸ਼ਨਲ ਕਰੀਮੀਨਲ ਕੋਰਟ ਜੋ ਹੇਂਗ ਵਿਚ ਹੈ ਆਖਿਰ ਪੇਸ਼ ਕਰਨੇ ਪੈਣਗੇ ।
ਉਨ੍ਹਾਂ ਕਿਹਾ ਕਿ ਅੱਜ ਬੀਜੇਪੀ ਦੇ ਸ਼੍ਰੀ ਅਰੁਣ ਜੇਤਲੀ ਇਹ ਕਹਿ ਰਹੇ ਹਨ ਕਿ ਬਰਤਾਨੀਆਂ ਦੀ ਸਾਬਕਾ ਵਜੀਰੇ ਆਜ਼ਿਮ ਵੱਲੋਂ ਬਲਿਊ ਸਟਾਰ ਦੌਰਾਨ ਨਿਭਾਈ ਗਈ ਭੂਮਿਕਾ ਦੀ ਛਾਣਬੀਣ ਕਰਵਾਈ ਜਾਵੇ, ਕੇਵਲ ਸਿੱਖ ਕੌਮ ਨੂੰ ਗੁੰਮਰਾਹ ਕਰਨ ਵਾਲੇ ਅਮਲ ਹਨ। ਕਿਊਂਕਿ ਇਹ ਸਭ ਨੂੰ ਪਤਾ ਹੈ ਕਿ ਬਲਿਊ ਸਟਾਰ ਦਾ ਫੌਜੀ ਹਮਲਾ ਹੋਣ ਉਪਰੰਤ ਸ਼੍ਰੀ ਵਾਜਪਾਈ ਨੇ ਸਿੱਖ ਕੌਮ ਦੀ ਕਾਤਲ ਮਰਹੂਮ ਇੰਦਰਾ ਗਾਂਧੀ ਨੂੰ ‘‘ਦੁਰਗਾ-ਮਾਤਾ’’ ਦਾ ਖਿਤਾਬ ਦੇ ਕੇ 20,000 ਨਿਰਦੋਸ਼ ਸਿੱਖਾਂ ਦਾ ਕਤਲੇਆਮ ਕਰਨ ਦੀ ਹੌਸਲਾ ਅਫਜ਼ਾਈ ਕੀਤੀ ਸੀ ਅਤੇ ਸ਼੍ਰੀ ਅਡਵਾਨੀ ਨੇ ਕਿਹਾ ਸੀ ਕਿ ‘‘ ਇਹ ਹਮਲਾ 6 ਮਹੀਨੇ ਪਹਿਲਾਂ ਹੋਣਾ ਚਾਹੀਦਾ ਸੀ।’’ ਫਿਰ ਉਸ ਨੇ ਆਪਣੇ ਵੱਲੋਂ ਲਿਖੀ ਕਿਤਾਬ ‘‘ਮਾਈ ਕੰਟਰੀ ਮਾਈ ਲਾਈਫ’’ ਵਿਚ ਇਹ ਲਿਖਤੀ ਤੌਰ ਤੇ ਪ੍ਰਵਾਨ ਕੀਤਾ ਹੈ ਕਿ ਬਲਿਊ ਸਟਾਰ ਦਾ ਹਮਲਾ ਅਸੀਂ ਕਰਵਾਇਆ ਸੀ । ਇਸੇ ਕਿਤਾਬ ਵਿਚ ਉਨ੍ਹਾਂ ਨੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਨੂੰ ‘‘ਭਸਮਾਸੁਰ (ਦੈਂਤ)’’ ਦਾ ਨਾਮ ਦਿੱਤਾ ਹੈ। ਫਿਰ ਹੁਣ ਸ਼੍ਰੀ ਜੇਤਲੀ ਵੱਲੋਂ ਸਿੱਖ ਕੌਮ ਨਾਲ ਹਮਦਰਦੀ ਕਰਨ ਦਾ ਨਾਟਕ ਬਿਲਕੁਲ ਝੂਠਾ ਹੈ। ਸਾਰੀ ਬੀਜੇਪੀ ਬਲਿਊ ਸਟਾਰ ਸਮੇਂ ਅਤੇ ਦਿੱਲੀ ਅਤੇ ਹੋਰ ਸਥਾਂਨਾਂ ਉ¤ਤੇ ਹੋਏ ਸਿੱਖ ਕਤਲੇਆਮ ਸਮੇਂ ਕਾਂਗਰਸ ਨਾਲ ਇਕਮਿਕ ਸੀ ਜੋ 1984 ਅਕਤੂਬਰ ਦੇ ਵਿਚ ਸਿੱਖ ਕੌਮ ਦਾ ਰਾਜੀਵ ਗਾਂਧੀ ਤੇ ਕਾਂਗਰਸ ਵੱਲੋਂ ਸਾਰੇ ਹਿੰਦ ਦੇ ਵਿਚ ਕਤਲੇਆਮ ਕਰਵਾਇਆ ਸੀ ।
ਇਨ੍ਹਾਂ ਤੋਂ ਇਲਾਵਾ ਇਸ ਬਲਿਊ ਸਟਾਰ ਦੀ ਕਾਰਵਾਈ ਵਿਚ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਖੱਬੇ ਸੱਜੇ ਰਹਿਣ ਵਾਲੇ ਵਿਰਸਾ ਸਿੰਘ ਵਲਟੋਹਾ, ਮਨਜੀਤ ਸਿੰਘ ਭੂਰੇਕੋਨਾ, ਰਜਿੰਦਰ ਸਿੰਘ ਮਹਿਤਾ, ਅਮਰਜੀਤ ਸਿੰਘ ਚਾਵਲਾ, ਗੁਰਚਰਨ ਸਿੰਘ ਗਰੇਵਾਲ ਅਤੇ ਰਾਮ ਸਿੰਘ ਰਾਗੀ ਆਦਿ ਦੀ ਗਹਿਰੀ ਭੂਮਿਕਾ ਸੀ। ਇਹਨਾਂ ਦੇ ਨਾਲ ਹਿੰਦ ਦੀ ਹਕੂਮਤ ਨੂੰ ਭਾਰਤੀ ਪ੍ਰੈਸ ਦਾ ਪੂਰਾ ਸਹਿਯੋਗ ਮਿਲਿਆ ।
ਇਥੇ ਇਹ ਵੀ ਵਰਣਨ ਕਰਨਾ ਜਰੂਰੀ ਹੈ ਕਿ ਹਿੰਦ ਫੌਜਾਂ ਨੇ ਡੇਹਰਾਦੂਨ ਦੇ ਨਜ਼ਦੀਕ ਚਕਰਾਤਾ ਮਿਲਟਰੀ ਕੈਂਪ ਵਿਖੇ ਅਤੇ ਸਹਾਰਨਪੁਰ ਦੇ ਨਜ਼ਦੀਕ ਸਰਸਾਵਾ ਏਅਰ ਫੋਰਸ ਸਟੇਸ਼ਨ ਵਿਖੇ ਸ਼੍ਰੀ ਦਰਬਾਰ ਸਾਹਿਬ ਦਾ ਮਾਡਲ ਬਣਾ ਕੇ ਉਸ ਉ¤ਤੇ ਹਮਲਾ ਕਰਨ ਦੀ ਡੂੰਘੀ ਰੀਹਰਸਲ ਕੀਤੀ ਸੀ । ਜਿਸ ਤੋਂ ਪ੍ਰਤੱਖ ਹੋ ਜਾਂਦਾ ਹੈ ਕਿ ਇਹ ਹਮਲਾ ਅਚਨਚੇਤ ਨਹੀਂ ਬਲਕਿ ਪੂਰੀ ਸੋਚੀ-ਸਮਝੀ ਸਾਜਿਸ਼ ਅਧੀਨ ਸਿੱਖ ਕੌਮ ਦੇ ਗੱਦਾਰ ਆਗੂਆਂ, ਬੀਜੇਪੀ, ਕਾਮਿਊਨਿਸਟ ਆਦਿ ਸੰਗਠਨਾਂ ਤੋਂ ਇਲਾਵਾ ਬਰਤਾਨੀਆਂ, ਸੋਵੀਅਤ ਯੂਨੀਅਨ, ਵੀਅਤਨਾਮ, ਪੀਐਲਓ ਅਤੇ ਰਵਾਇਤੀ ਸਿੱਖ ਆਗੂ ਆਦਿ ਸਭਨਾਂ ਨੂੰ ਅਤਿ ਗੁਪਤ ਰੂਪ ਵਿਚ ਪੂਰਨ ਵਿਸ਼ਵਾਸ ਅਤੇ ਉਨ੍ਹਾਂ ਦੀ ਸਹਾਇਤਾ ਲੈ ਕੇ ਕੀਤਾ ਗਿਆ ਸੀ। ਜਿਸ ਤੋਂ ਇਹ ਵੀ ਪ੍ਰਤੱਖ ਹੋ ਜਾਂਦਾ ਹੈ ਕਿ ਹਿੰਦ ਹਕੂਮਤ ਅਤੇ ਉਸਦੇ ਮੁਕਾਰਤਾ ਨਾਲ ਭਰੇ ਆਗੂਆਂ ਨੂੰ ਸਿੱਖ ਕੌਮ ਉ¤ਤੇ ਕਾਬੂ ਪਾਉਣ ਲਈ ਜਿਥੇ 72 ਘੰਟਿਆਂ ਦਾ ਸਮਾਂ ਲੱਗਿਆ, ਉਥੇ ਸੰਸਾਰ ਦੇ ਵੱਡੇ ਮੁਲਕਾਂ ਯੂ.ਐਨ.ਓ. ਦੀ ਸਕਿਊਰਟੀ ਕਾਊਸਿਲ ਦੇ ਮੈਂਬਰਾਂ, ਬਰਤਾਨੀਆ, ਸੋਵੀਅਤ ਯੂਨੀਅਨ ਤੋ ਇਲਾਵਾ ਵੀਅਤਨਾਮ, ਫਲਸਤੀਨੀਆ ਦੀ ਜਥੇਬੰਦੀ ਪੀ.ਐਲ.ਓ. ਦੀ ਤੇ ਹਿੰਦ ਦੇ ਉਪਰੋਕਤ ਵਰਣਨ ਕੀਤੇ ਗਏ ਭਾਰਤੀ ਤੇ ਸਿੱਖ ਗ਼ਦਾਰਾਂ ਦੀ ਵੀ ਸਹਾਇਤਾ ਵੀ ਲੈਣੀ ਪਈ । ਸਿੱਖ ਕੌਮ ਦੇ ਯੋਧਿਆਂ ਨੇ ਇਹ ਸਾਰੀਆਂ ਤਾਕਤਾਂ ਤੇ ਸ਼ਕਤੀਆਂ ਦੇ ਖਿਲਾਫ਼ ਸਿੱਖ ਕੌਮ ਦੀ ਅਣਖ਼ ਅਤੇ ਸ੍ਰੀ ਦਰਬਾਰ ਸਾਹਿਬ ਦੀ ਅਜ਼ਮਤ ਨੂੰ ਪਿੱਠ ਨਹੀ ਲੱਗਣ ਦਿੱਤੀ।
ਹਿੰਦੂਤਵ ਹੁਕਮਰਾਨਾਂ ਵੱਲੋਂ ਜੋ ਇਹ ਪ੍ਰਚਾਰ ਕੀਤਾ ਜਾਂਦਾ ਰਿਹਾ ਹੈ ਕਿ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੀ ਪਾਕਿਸਤਾਨ ਨਾਲ ਮਿਲੀਭੁਗਤ ਸੀ, ਕੇਵਲ ਸਿੱਖ ਕੌਮ ਅਤੇ ਸਿੱਖ ਜਰਨੈਲਾਂ ਨੂੰ ਬਦਨਾਮ ਕਰਨ ਦੀ ਕੌਝੀ ਸਾਜ਼ਿਸ ਰਹੀ ਹੈ । ਕਿਉਂਕਿ ਜਿਸ ਪਾਕਿਸਤਾਨ ਦੀ ਬੰਗਲਾਦੇਸ਼ ਨਾਲ 1971 ਦੀ ਜੰਗ ਸਮੇਂ ਜਰਨਲ ਨਿਆਜੀ ਦੀ ਅਗਵਾਈ ਹੇਠ 90,000 ਨਫ਼ਰੀ ਵਾਲੀ ਫ਼ੌਜ ਨੇ ਜਰਨਲ ਜਗਜੀਤ ਸਿੰਘ ਅਰੋੜਾ ਅਤੇ ਜਰਨਲ ਸੁਬੇਗ ਸਿੰਘ ਵਰਗੇ ਸਿੱਖ ਜਰਨੈਲਾਂ ਅੱਗੇ ਚੰਦ ਮਿੰਟਾਂ ਵਿਚ ਹੱਥ ਖੜ੍ਹੇ ਕਰਕੇ ਸਮਰਪਣ ਕਰ ਦਿੱਤਾ ਸੀ । ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਅਤੇ ਜਰਨਲ ਸੁਬੇਗ ਸਿੰਘ ਵਰਗੇ ਸਿੱਖ ਕੌਮ ਦੇ ਜਰਨੈਲਾਂ ਦਾ ਮੁਕਾਬਲਾ ਕਰਨ ਲਈ ਹਿੰਦ ਨੂੰ ਸੰਸਾਰ ਦੀਆਂ ਸੂਪਰ ਪਾਵਰਾਂ ਬਰਤਾਨੀਆ, ਸੋਵੀਅਤ ਯੂਨੀਅਨ ਵਰਗੇ ਵੱਡੇ ਮੁਲਕਾਂ ਦੀ ਮਿਲਟਰੀ ਅਤੇ ਅੰਦਰੂਨੀ ਗ਼ਦਾਰਾਂ ਚੰਦੂ, ਗੰਗੂ ਵਰਗਿਆਂ ਦੀ ਸਹਾਇਤਾ ਲੈਣੀ ਪਈ । ਇਹਨਾਂ ਮੁਲਕਾਂ ਦੀਆਂ ਫ਼ੌਜਾਂ ਨੂੰ 72 ਘੰਟੇ ਤੱਕ ਸਿੱਖ ਜਰਨੈਲਾਂ ਨੇ ਸ੍ਰੀ ਦਰਬਾਰ ਸਾਹਿਬ ਦਾਖਲ ਨਹੀਂ ਹੋਣ ਦਿੱਤਾ ਅਤੇ ਪਹਿਲੇ ਦਿਨ ਇਹਨਾਂ ਫ਼ੌਜਾਂ ਦੇ ਹਮਲੇ ਨੂੰ ਅਸਫ਼ਲ ਬਣਾ ਦਿੱਤਾ, ਇਹਨਾਂ ਸਿੱਖ ਜਰਨੈਲਾਂ ਨੂੰ ਪਾਕਿਸਤਾਨ ਨਾਲ ਮਿਲੀਭੁਗਤ ਕਰਨ ਦੀ ਕੀ ਲੋੜ ਸੀ ? ਬਲਕਿ ਜੇਕਰ ਜਰਨਲ ਨਿਆਜੀ ਦੀ ਜਗ੍ਹਾ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਅਤੇ ਜਰਨਲ ਸੁਬੇਗ ਸਿੰਘ ਅਗਵਾਈ ਕਰਦੇ ਹੁੰਦੇ ਤਾਂ ਹਿੰਦ ਦੀ ਕੀ ਮਜਾਲ ਸੀ ਕਿ ਉਹ ਪਾਕਿਸਤਾਨ ਤੋ ਬੰਗਲਾਦੇਸ ਨੂੰ ਵੱਖ ਕਰ ਸਕਦਾ । ਇਹ ਬਲਿਊ ਸਟਾਰ ਦਾ ਅਮਲ ਜਿਥੇ ਸਿੱਖ ਕੌਮ ਲਈ ਅਤਿ ਦੁੱਖਦਾਂਇਕ ਹੈ, ਉਥੇ ਇਕ ਇਤਿਹਾਸਿਕ ਫਖ਼ਰ ਕਰਨ ਵਾਲਾ ਵਰਤਾਰਾ ਵੀ ਹੈ, ਕਿ ਤਿੰਨ ਸੂਪਰ ਪਾਵਰ ਮੁਲਕਾਂ ਦੀਆਂ ਫ਼ੌਜਾਂ ਨੂੰ ਵੀ ਸਿੱਖ ਜਰਨੈਲਾਂ ਨੇ 72 ਘੰਟੇ ਤੱਕ ਨੇੜੇ ਨਹੀਂ ਢੁੱਕਣ ਦਿੱਤਾ ਅਤੇ ਸਿੱਖ ਕੌਮ ਉਤੇ ਕਾਬੂ ਕਰਨ ਲਈ ਭਾਰਤ ਨੂੰ ਆਪਣੀ ਪ੍ਰਭੂਸਤਾ ਨੂੰ ਖ਼ਤਰੇ ਵਿਚ ਪਾ ਕੇ ਦੂਸਰੇ ਮੁਲਕਾਂ ਦੀਆਂ ਫ਼ੌਜਾਂ ਦੀ ਅੰਦਰੂਨੀ ਦਖ਼ਲ ਅੰਦਾਜੀ ਕਰਵਾਉਣੀ ਪਈ। ਜੋ ਭਾਰਤ ਇਹ ਕਹਿ ਰਿਹਾ ਹੈ ਕਿ ਅਸੀਂ ਕਦੀ ਵੀ ਕਿਸੇ ਦੂਸਰੇ ਮੁਲਕ ਦੀ ਅੰਦਰੂਨੀ ਦਖ਼ਲ ਅੰਦਾਜੀ ਨੂੰ ਪ੍ਰਵਾਨ ਨਹੀ ਕਰਦੇ, ਇਹ ਬਿਲਕੁਲ ਕੋਰਾ ਝੂਠ ਹੈ । ਜਿਥੇ ਹਿੰਦੂਤਵ ਨੂੰ ਬਾਹਰੀ ਦਖ਼ਲ ਪੱਖ ਵਿਚ ਬੈਠਦਾ ਹੈ, ਉਥੇ ਝੱਟ ਅਜਿਹਾ ਗੈਰ ਵਿਧਾਨਿਕ ਅਮਲ ਕਰਵਾ ਲੈਦੇ ਹਨ । ਜਿਥੇ ਠੀਕ ਨਹੀਂ ਬੈਠਦਾ, ਉਥੇ ਬਾਹਰੀ ਦਖ਼ਲ ਵਿਰੁੱਧ ਜਹਾਦ ਖੜ੍ਹਾ ਕਰ ਦਿੰਦੇ ਹਨ।
ਸ. ਮਾਨ ਨੇ ਆਪਣੇ ਬਿਆਨ ਵਿਚ ਕਿਹਾ ਕਿ ਬਰਤਾਨੀਆਂ ਹਮੇਸ਼ਾਂ ਅਮਰੀਕਾ, ਕੈਨੇਡਾ, ਆਸਟ੍ਰੇਲੀਆ ਨਾਲ ਮਿਲ ਕੇ ਚਲਦਾ ਹੈ। ਬਰਤਾਨੀਆਂ ਵੱਲੋਂ ਬਲਿਊ ਸਟਾਰ ਸਮੇਂ ਮਰਹੂਮ ਇੰਦਰਾ ਗਾਂਧੀ ਨੂੰ ਦਿੱਤੇ ਗਏ ਸਹਿਯੋਗ ਦੀ ਜਾਣਕਾਰੀ ਅਮਰੀਕਾ, ਕੈਨੇਡਾ, ਆਸਟ੍ਰੇਲੀਆ ਤੇ ਨਿਊਜੀਲੈਡ ਦੀ ਜਾਣਕਾਰੀ ਨਾ ਹੋਵੇ ਇਹ ਯਕੀਨ ਨਹੀ ਕੀਤਾ ਜਾ ਸਕਦਾ । ਇਸ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਨਿਊਜੀਲੈਡ ਅਤੇ ਬਰਤਾਨੀਆਂ ਵਿਚ ਬੈਠੇ ਸਿੱਖਾਂ ਨੂੰ ਇਹ ਜੋਰਦਾਰ ਅਪੀਲ ਕਰਦਾ ਹੈ ਕਿ ਉਹ ਆਪੋ ਆਪਣੇ ਮੁਲਕਾਂ ਦੀਆਂ ਹਕੂਮਤਾਂ ਨਾਲ ਬਣਾਏ ਹੋਏ ਸੰਬੰਧਾਂ ਦੀ ਵਰਤੋਂ ਕਰਦੇ ਹੋਏ ਇਸ ਸੱਚ ਨੂੰ ਸਾਹਮਣੇ ਲਿਆਉਣ ਅਤੇ ਫਿਰ ਸਮੁੱਚੇ ਮੁਲਕਾਂ ਦੇ ਸਿੱਖ ਅਤੇ ਹਿੰਦ ਵਿਚ ਵਿਚਰ ਰਹੇ ਪੰਥ ਦਰਦੀ ਆਪਣੀ ਕੌਮੀ ਰਣਨੀਤੀ ਤਿਆਰ ਕਰਨ ਲਈ ਅਤੇ ਦੁਸ਼ਮਣ ਤਾਕਤਾਂ ਨਾਲ ਅਤੇ ਸਿੱਖ ਕੌਮ ਵਿਚਲੇ ਗੱਨਾਲ ਕਿਹੋ ਜਿਹਾ ਸਲੂਕ ਕਰਨਾ ਹੈ, ਉਸ ਬਾਰੇ ਸੋਚ ਵਿਚਾਰ ਕੇ ਆਪਸੀ ਵਿਚਾਰ ਵਟਾਦਰੇ ਰਾਹੀਂ ਕੌਮਾਂਤਰੀ ਨੀਤੀ ਤਿਆਰ ਕਰਨ। ਯੂ.ਪੀ.ਏ. ਦੇ ਵਜ਼ੀਰ-ਏ-ਆਜ਼ਿਮ ਸ. ਮਨਮੋਹਨ ਸਿੰਘ ਜੋ ਹਮੇਸ਼ਾਂ ਚੁੱਪ ਰਹਿੰਦੇ ਹਨ, ਬਰਤਾਨੀਆ ਦੇ ਵਜ਼ੀਰ-ਏ-ਆਜ਼ਿਮ ਡੈਵਿਡ ਕੈਮਰੂਨ ਵਾਂਗ ਪੂਰੀ ਤਫਤੀਸ ਦਾ ਹੁਕਮ ਦੇਣ ਜਿਸ ਨਾਲ ਸੱਚ ਸਾਹਮਣੇ ਆ ਸਕੇ । ਹੁਣ ਇਹ ਆਪ੍ਰੇਸ਼ਨ ਖੂਫੀਆ ਨਹੀ ਰਹਿ ਸਕਣਗੇ ਅਤੇ ਜਿੰਨੀ ਜ਼ਲਦੀ ਸਾਰੇ ਪਾਸਿਓ ਸੱਚ ਦਾ ਪ੍ਰਗਟਾਵਾ ਹੋ ਜਾਵੇ ਬਹਿਤਰ ਹੋਵੇਗਾ।
ਬਰਤਾਨੀਆ ਦੇ ਮੌਜੂਦਾਂ ਵਜ਼ੀਰ-ਏ-ਆਜ਼ਮ ਸ੍ਰੀ ਡੈਵਿਡ ਕੈਮਰੂਨ ਨੇ ਕਿਹਾ ਹੈ ਕਿ ‘‘ਜਦੋ ਹਿੰਦ ਦੇ ਵੱਡੇ-ਵੱਡੇ ਸਾਬਕਾ ਜਰਨੈਲ ਕਹਿ ਰਹੇ ਹਨ ਕਿ ਬਲਿਊ ਸਟਾਰ ਦੇ ਫ਼ੌਜੀ ਹਮਲੇ ਵਿਚ ਬਰਤਾਨੀਆ ਦੀ ਕੋਈ ਭੂਮਿਕਾ ਨਹੀ ਸੀ, ਤਾਂ ਅਸੀਂ ਕਿਵੇ ਮੰਨੀਏ ਕਿ ਇਸ ਵਿਚ ਬਰਤਾਨੀਆ ਦਾ ਹੱਥ ਸੀੂ। ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸ੍ਰੀ ਡੈਵਿਡ ਕੈਮਰੂਨ ਅਤੇ ਸੰਸਾਰ ਦੇ ਵੱਡੇ ਬੁੱਧੀਜੀਵੀਆਂ, ਵੱਡੇ ਖੂਫੀਆ ਅਹੁਦਿਆਂ ਉਤੇ ਕੰਮ ਕਰਨ ਵਾਲਿਆਂ ਨੂੰ ਸਵਾਲ ਕਰਦਾ ਹੈ ਕਿ ਜਿਨ੍ਹਾਂ ਭਾਰਤ ਦੇ ਫ਼ੌਜੀ ਜਰਨੈਲਾਂ ਜਰਨਲ ਬਰਾੜ, ਜਰਨਲ ਜੈਸਵਾਲ ਆਦਿ ਨੇ ਹਿੰਦੂਤਵ ਹਕੂਮਤ ਦੀ ਸਿੱਖ ਵਿਰੋਧੀ ਸਾਜ਼ਿਸ ਨੂੰ ਪੂਰਨ ਕਰਨ ਲਈ ਸ੍ਰੀ ਦਰਬਾਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਤੇ ਦੁਸ਼ਮਣਾਂ ਦੀ ਤਰ੍ਹਾਂ ਆਧੁਨਿਕ ਟੈਕਾਂ, ਤੋਪਾਂ, ਜ਼ਹਾਜਾਂ ਅਤੇ ਹਥਿਆਰਾਂ ਰਾਹੀ ਹਮਲਾ ਕਰਕੇ ਆਪਣੇ ਆਪ ਨੂੰ ਕੌਮਾਂਤਰੀ ਪੱਧਰ ’ਤੇ ਮੁਜ਼ਰਿਮ ਸਾਬਤ ਕਰ ਲਿਆ ਹੈ ਅਤੇ ਜੋ ਸਿੱਖ ਕੌਮ ਤੇ ਹਮਲਾਵਰ ਬਣਕੇ ਆਏ ਹੋਣ, ਉਹਨਾਂ ਸਾਬਕਾ ਜਰਨੈਲਾਂ ਵੱਲੋਂ ਬਰਤਾਨੀਆ ਬਾਰੇ ਕਹੀ ਗੱਲ ਨੂੰ ਸਿੱਖ ਕੌਮ ਅਤੇ ਹੋਰ ਕਿਵੇ ਵਿਸ਼ਵਾਸ ਕਰ ਸਕਦੇ ਹਨ ਜਦੋਕਿ ਉਹ ਖੁਦ ਮੁਜ਼ਰਿਮ ਹਨ ? ਇਸ ਬਲਿਊ ਸਟਾਰ ਦੇ ਫ਼ੌਜੀ ਹਮਲੇ ਦੀ ਦਸਤਾਵੇਜ਼ੀ, ਤੱਥਾਂ ਸਹਿਤ ਜਾਂਚ ਤੋ ਬਿਨ੍ਹਾਂ ਕਿਸ ਤਰ੍ਹਾਂ ਸੱਚ ਸਾਹਮਣੇ ਆ ਸਕਦਾ ਹੈ ?
ਬਰਤਾਨੀਆ ਦੀ ਮਾਰਗਾਰੈਟ ਥੈਚਰ ਸਾਬਕਾ ਹਕੂਮਤ, ਭਾਰਤੀ ਫ਼ਅਤੇ ਸੋਵੀਅਤ ਯੂਨੀਅਨ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ’ਤੇ ਵਾਰ ਕਰੀਮੀਨਲਜ਼ ਕਰਕੇ ਸ੍ਰੀ ਦਰਬਾਰ ਸਾਹਿਬ ਨਮਸਤਕ ਹੋਣ ਆਏ 20,000 ਸਿੱਖ ਸਰਧਾਲੂਆਂ ਦਾ ਬਲਿਊ ਸਟਾਰ ਦੇ ਫ਼ੌਜੀ ਹਮਲੇ ਰਾਹੀ ਕਤਲੇਆਮ ਕਰਵਾਕੇ ਜਨੇਵਾ ਕੰਨਵੈਨਸ਼ਨਜ਼ ਆਫ਼ ਵਾਰ ਦੇ ਕੌਮਾਂਤਰੀ ਮਨੁੱਖਤਾ ਪੱਖੀ ਕਾਨੂੰਨਾਂ ਅਤੇ ਨਿਯਮਾਂ ਦਾ ਉਲੰਘਣ ਕੀਤਾ ਹੈ । ਇਸ ਵਿਚ ਉਪਰੋਕਤ ਤਿੰਨੇ ਮੁਲਕਾਂ ਭਾਰਤ, ਬਰਤਾਨੀਆ ਅਤੇ ਸੋਵੀਅਤ ਯੂਨੀਅਨ ਦੇ ਦੋਸ਼ੀ ਮੁਜ਼ਰਿਮ ਅਫ਼ਸਰਾਂ ਨੂੰ ਇੰਟਰਨੈਸ਼ਨਲ ਕਰੀਮੀਨਲ ਕੋਰਟ ਆਫ਼ ਹੇਂਗ ਵਿਚ ਖੜ੍ਹਾ ਕਰਕੇ ਕੌਮਾਂਤਰੀ ਕਾਨੂੰਨ ਅਨੁਸਾਰ ਸਜ਼ਾਵਾਂ ਦੇਣ ਦੀ ਸਿੱਖ ਕੌਮ ਮੰਗ ਕਰਦੀ ਹੈ ।
ਬਰਤਾਨੀਆ ਵੱਲੋ ਜੋ ਸਿੱਖ ਕੌਮ ਵਿਰੋਧੀ ਦੁੱਖਦਾਂਇਕ ਵਰਤਾਰਾ ਹੋਇਆ ਹੈ, ਉਸ ਦੇ ਨਾਲ-ਨਾਲ ਏਅਰ ਇੰਡੀਆ ਦੇ ਕਨਿਸਕ ਜ਼ਹਾਜ ਦਾ 23 ਜੂਨ 1985 ਨੂੰ ਆਇਰਿਸ਼ ਸਮੁੰਦਰ ਦੇ ਉਪਰ ਉ¤ਡਦੇ ਹੋਏ ਜੋ ਵਿਸਫੋਟ ਹੋਇਆ ਸੀ ਅਤੇ ਜਿਸ ਵਿਚ 329 ਯਾਤਰੀ ਅਤੇ ਸਭ ਅਮਲਾ ਖ਼ਤਮ ਹੋ ਗਏ ਸਨ, ਉਸ ਦੀ ਪੂਰੀ ਜਾਣਕਾਰੀ ਕੈਨੇਡਾ ਦੀ ਰਾਈਅਲ ਕੈਨੇਡੀਅਨ ਮੋਟਿੰਡ ਪੁਲਿਸ ਤੇ ਕੈਨੇਡਾ ਦੀ ਖੁਫੀਆ ਏਜੰਸੀ ਨੂੰ ਸੀ ਕਿ ਭਾਰਤ ਦੀ ਖੂਫੀਆ ਏਜੰਸੀ ਆਈ.ਬੀ ਅਤੇ ਰਾਅ ਦੇ ਕਰਿੰਦੇ ਕੈਨੇਡਾ ਵਿਚ ਅਜਿਹਾ ਮਾਹੌਲ ਪੈਦਾ ਕਰ ਰਹੇ ਸਨ, ਜਿਸ ਦੇ ਨਾਲ ਉਥੇ ਗੜਬੜ ਹੋਵੇ। ਤਲਵਿੰਦਰ ਸਿੰਘ ਬੱਬਰ ਜਿਸ ਦੇ ਉਤੇ ਕੈਨੇਡਾ ਹਕੂਮਤ ਦਾ ਸ਼ੱਕ ਸੀ ਕਿ ਇਸਦਾ ਹੱਥ ਕਨਿਸ਼ਕ ਕਾਂਡ ਦੇ ਵਿੱਚ ਹੋ ਸਕਦਾ ਹੈ, ਉਸ ਨੂੰ ਪੰਜਾਬ ਸਰਕਾਰ ਦੇ ਡੀ.ਜੀ.ਪੀ. ਕੇ.ਪੀ.ਐਸ. ਗਿੱਲ ਨੇ ਫੜ੍ਹਨ ਤੋਂ ਬਾਅਦ ਇੱਕ ਦਮ ਝੂਠੇ ਮੁਕਾਬਲੇ ਦੇ ਵਿਚ ਕਿਉ ਸ਼ਹੀਦ ਕਰ ਦਿੱਤਾ ਸੀ? ਕੀ ਇਨ੍ਹਾਂ ਨੂੰ ਕੈਨੇਡਾ ਸਰਕਾਰ ਦੇ ਹਵਾਲੇ ਨਹੀ ਸੀ ਕਰਨਾ ਚਾਹੀਦਾ? ਇਸ ਦਾ ਮਤਲਬ ਹੈ ਕਿ ਕੈਨੇਡਾ ਦੀ ਹਕੂਮਤ ਅਤੇ ਬਰਤਾਨੀਆ ਦੀ ਹਕੂਮਤ ਨੂੰ ਵੀ ਇਹ ਪਤਾ ਸੀ ਕਿ ਕੈਨੇਡਾ ਅਤੇ ਬਰਤਾਨੀਆ ਵਿੱਚ ਹਿੰਦ ਹਕੂਮਤ ਵੱਲੋਂ ਸਿੱਖਾਂ ਉਤੇ ਝੂਠੇ ਇਲਜਾਮ ਲਗਾਕੇ ਹਿੰਦ ਦੀ ਸਿੱਖਾਂ ਨੂੰ ਬਦਨਾਮ ਕਰਨ ਦੀ ਸਾਜ਼ਿਸ ਹੈ। ਬਰਤਾਨੀਆ ਵਾਲਾ ਸਾਰਾ ਸੱਚ ਸਾਹਮਣੇ ਆਉਣ ’ਤੇ ਇਹ ਵੀ ਪਤਾ ਲੱਗ ਗਿਆ ਹੈ ਕਿ ਬਲਿਊ ਸਟਾਰ ਦੇ ਮਨੁੱਖਤਾ ਦੇ ਘਾਣ ਕਰਨ ਵਾਲੇ ਜਰਨਲ ਕੇ.ਐਸ. ਬਰਾੜ ਉਤੇ ਜੋ ਲੰਡਨ ਵਿਚ ਸਿੱਖ ਨੌਜ਼ਵਾਨ ਬੀਬੀ ਹਰਜੀਤ ਕੌਰ, ਮਨਦੀਪ ਸਿੰਘ ਸਿੱਧੂ, ਦਿਲਬਾਗ ਸਿੰਘ ਅਤੇ ਬਰਜਿੰਦਰ ਸਿੰਘ ਸੰਘਾ ਨੇ ਰੋਸ ਵੱਜੋ ਕਾਰਵਾਈ ਕੀਤੀ ਸੀ, ਉਹ ਉਸ ਨੂੰ ਮਾਰਨ ਦੀ ਮਨਸ਼ਾ ਨਾਲ ਨਹੀਂ ਸੀ ਕੀਤੀ ਗਈ ਬਲਕਿ ਉਸ ਨੂੰ ਸਿੱਖਾਂ ਉ¤ਤੇ ਜੁਲਮ ਕਰਨ ਹਿੱਤ ਸਬਕ ਸਿਖਾਉਣ ਲਈ ਕੀਤਾ ਗਿਆ ਸੀ। ਜਦੋ ਬਰਤਾਨੀਆ ਦੇ ਵਜ਼ੀਰ-ਏ-ਆਜ਼ਿਮ ਡੇਵਿਡ ਕੈਮਰੂਨ ਪਿਛਲੇ ਸਾਲ ਸ੍ਰੀ ਅੰਮ੍ਰਿਤਸਰ ਵਿਖੇ ਦਰਬਾਰ ਸਾਹਿਬ ਵਿਖੇ ਦਰਸ਼ਨ ਕਰਨ ਗਏ ਸੀ ਤਾਂ ਉਨ੍ਹਾਂ ਨੂੰ ਬਲਿਊ ਸਟਾਰ ਦਾ ਖੰਡਨ ਕਰਨਾ ਚਾਹੀਦਾ ਸੀ। ਸਾਨੂੰ ਖੁਸ਼ੀ ਤਾਂ ਹੈ ਕਿ ਉਹ ਦਰਸ਼ਨ ਕਰਨ ਆਏ ਪਰ ਦੁੱਖ ਇਹ ਹੈ ਕਿ ਜੋ ਅਸਲੀ ਸਿੱਖ ਕੌਮ ਦੇ ਨਾਲ ਦੁੱਖ ਪ੍ਰਗਟ ਕਰਨਾ ਸੀ ਸ਼ਾਇਦ ਹਿੰਦ ਹਕੂਮਤ ਨੂੰ ਪ੍ਰਸੰਨ ਕਰਨ ਦੇ ਲਈ ਇਸ ਮਾਮਲੇ ਤੇ ਉਨ੍ਹਾਂ ਨੇ ਚੁੱਪ ਹੀ ਮੁਨਾਸਿਬ ਸਮਝੀ। ਸਾਡੀ ਪਾਰਟੀ ਦਾ ਖਿਆਲ ਹੈ ਕਿ ਮੌਜੂਦਾ ਰੂਸ, ਬਰਤਾਨੀਆ ਤੇ ਹਿੰਦੂਤਵ ਜੋ ਸਿੱਖ ਕੌਮ ਦੇ ਉ¤ਤੇ ਜ਼ਬਰ ਤੇ ਜੁਲਮ ਹੋਏ ਹਨ ਉਸਦੀ ਇਖ਼ਲਾਕੀ ਤੌਰ ਦੇ ਉਤੇ ਆਤਮਿਕ ਪੜਤਾਲ ਕਰਨਗੇ ਤੇ ਸਾਨੂੰ ਸਿੱਖਾਂ ਨੂੰ ਕਦੇ ਦਹਿਸ਼ਤਗਰਦ, ਕਦੇ ਅੱਤਵਾਦੀ ਅਤੇ ਕਦੇ ਰੈਡੀਕਲ ਸੱਦਣਾ ਬੰਦ ਕਰਨਗੇ ਕਿਉਂਕਿ ਸਿੱਖ ਕੌਮ ਹਮੇਸ਼ਾ ਰਹੀ ਹੈ ਅਤੇ ਹਮੇਸ਼ਾ ਰਹੇਗੀ। ਸਿੱਖ ਕੌਮ ਕਦੇ ਵੀ ਕਿਸੇ ਦੀ ਮੁਥਾਜ ਨਹੀਂ ਰਹੀ ਅਤੇ ਨਾ ਹੀ ਰਹੇਗੀ।