ਕਾਬੁਲ 18 ਜਨਵਰੀ (ਪੀ.ਟੀ.)-ਕਾਬੁਲ ਦੇ ਇਕ ਪ੍ਰਸਿੱਧ ਰੈਸਤਰਾਂ ਵਿਚ ਹੋਏ ਆਤਮਘਾਤੀ ਹਮਲੇ ਵਿਚ 13 ਵਿਦੇਸ਼ੀਆਂ ਸਣੇ 21 ਵਿਅਕਤੀਆਂ ਦੀ ਮੌਤ ਹੋ ਗਈ ਜਦ ਕਿ 5 ਹੋਰ ਜ਼ਖਮੀ ਹੋ ਗਏ। ਮ੍ਰਿਤਕਾਂ ਵਿੱਚ 2 ਬਰਤਾਨਵੀ, 2 ਕੈਨੇਡੀਅਨ, ਕੌਮਾਂਤਰੀ ਮੁਦਰਾ ਫੰਡ (ਆਈ. ਐਮ. ਐ¤ਫ.) ਲਿਬਨਾਨ ਦਾ ਇੱਕ ਸੀਨੀਅਰ ਪ੍ਰਤੀਨਿੱਧ ਤੇ ਰੈਸਤਰਾਂ ਦਾ ਲੈਬਨਾਨੀ ਮਾਲਕ ਜਿਸ ਨੇ ਹਮਲਾਵਰਾਂ ਉਪਰ ਜਵਾਬੀ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ, ਸ਼ਾਮਿਲ ਹਨ। ਗਾਹਕਾਂ ਨੇ ਮੇਜ਼ਾਂ ਹੇਠਾਂ ਲੁਕ ਕੇ ਆਪਣੇ ਆਪ ਨੂੰ ਬਚਾਉਣ ਦਾ ਯਤਨ ਕੀਤਾ। ਇੱਕ ਹਮਲਾਵਰ ਨੇ ਟਾਵੇਰਨਾ ਡੂ ਲਿਬਾਨ ਰੈਸਤਰਾਂ ਦੇ ਪ੍ਰਵੇਸ਼ ਦਰਵਾਜ਼ੇ ਅੱਗੇ ਆਪਣੇ ਆਪ ਨੂੰ ਬੰਬ ਨਾਲ ਉਡਾ ਲਿਆ ਜਦ ਕਿ ਦੋ ਹੋਰ ਅੱਤਵਾਦੀ ਅੰਦਰ ਵੜ੍ਹ ਗਏ ਤੇ ਉਨ੍ਹਾਂ ਨੇ ਅੰਧਾਧੁੰਦ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਕਾਬੁਲ ਪੁਲਿਸ ਦੇ ਮੁੱਖੀ ਮੁਹੰਮਦ ਜ਼ਹੀਰ ਨੇ ਇਹ ਜਾਣਕਾਰੀ ਦਿੰਦਿਆਂ ਦਸਿਆ ਕਿ ਮ੍ਰਿਤਕਾਂ ਵਿੱਚ 5 ਔਰਤਾਂ ਵੀ ਸ਼ਾਮਿਲ ਹਨ।