ਚੰਨੋਂ/ਭਵਾਨੀਗੜ, 30 ਦਸੰਬਰ (ਇਕਬਾਲ ਬਾਲੀ)- ਦਸਵੇਂ ਪਾਤਿਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਗੁਜ਼ਰ ਕੌਰ ਜੀ ਤੇ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਹਿ ਸਿੰਘ ਦੀ ਸ਼ਹੀਦੀ ਨੂੰ ਸਮਰਪਿਤ ਨਗਰ ਕੀਰਤਨ ਹਰ ਸਾਲ ਦੀ ਤਰਾਂ ਗੁਰਦੁਆਰਾ ਜੋਤੀ ਸਰੂਪ ਫਤਹਿਗੜ੍ਹ ਸਾਹਿਬ ਤੋਂ ਜ਼ੱਲਾ, ਸੌਢਾ, ਤਰਖੇੜੀ, ਭਾਦਸੋਂ, ਸਹੌਲੀ, ਕੈਦੂਪੁਰ, ਨਾਭਾ, ਬੌੜਾਂ, ਘਨੂੰੜਕੀ, ਮਾਝਾ, ਬਖੋਪੀਰ, ਦਿਆਲਪੁਰਾ, ਦੀਵਾਨ ਟੋਡਰ ਮੱਲ ਦੇ ਗੁਰਦੁਆਰਾ ਸਾਹਿਬ ਕਾਕੜਾ, ਭਵਾਨੀਗੜ, ਨਾਭਾ ਕੈਂਚੀਆਂ ਹੁੰਦਾ ਹੋਇਆ ਗੁਰਦੁਆਰਾ ਮੰਜੀ ਸਾਹਿਬ ਆਲੋਅਰਖ ਪਹੁੰਚਿਆ। ਜ਼ਬਰਦਸਤ ਗੱਤਕਾ ਦੇ ਜੱਥੇ ਨੇ ਸੰਗਤਾਂ ਨੂੰ ਅਪਣੇ ਕਰਤੱਵ ਦਿਖਾਏ। ਸ਼੍ਰੀ ਗੁਰੂ ਗ੍ਰੰਥ ਸਾਹਿਬ ਅਤੇ ਪੰਜ ਪਿਆਰਿਆਂ ਦੀ ਮੌਜੂਦਗੀ ਵਿਚ ਭਾਰੀ ਗਿਣਤੀ ਵਿਚ ਸੰਗਤਾਂ ਮੌਜੂਦ ਸਨ। ਭਾਰੀ ਗਿਣਤੀ ਵਿਚ ਵਹੀਕਲ ਹੋਣ ਕਾਰਨ ਨਗਰ ਕੀਰਤਨ ਕਾਫੀ ਵੱਡਾ ਸੀ। ਗੁਰਦੁਆਰਾ ਮੰਜੀ ਸਾਹਿਬ ਆਲੋਅਰਖ ਦੇ ਹੈਡ ਗ੍ਰੰਥੀ ਨੇ ਪੱਤਰਕਾਰਾਂ ਨਾਲ ਗੱਲਬਾਤ ਅਨੁਸਾਰ ਦੱਸਿਆ ਕਿ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਹਿਮਤੀ ਨਾਲ ਸੰਨ 2004 ਤੋਂ ਹਰ ਸਾਲ ਨਗਰ ਕੀਰਤਨ ਬੜੀ ਸ਼ਰਧਾ ਭਾਵਨਾ ਨਾਲ ਮਾਤਾ ਗੁਜ਼ਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੀਆਂ ਅਸਥੀਆਂ ਵਾਲੇ ਅਸਥਾਨ ਗੁ: ਮੰਜੀ ਸਾਹਿਬ ਆਲੋਅਰਖ ਵਿਖੇ ਪਹੁੰਚਦਾ ਹੈ।