May 17, 2026 2:56 pm

ਵਿਧਾਇਕ ਸੁਖਵਿੰਦਰ ਸਿੰਘ ਡੈਨੀ ਇਲਾਕੇ ਦੀਆਂ ਮੁਸ਼ਕਿਲਾਂ ਸੁਣਨ ਪਹੁੰਚੇ

ਜੰਡਿਆਲਾ ਗੁਰੂ, 29 ਦਸੰਬਰ (ਵਰੁਣ ਸੋਨੀ)- ਲਗਾਤਾਰ ਜਨਤਾ ਦੀ ਕਚਹਿਰੀ ਵਿਚ ਜਾ ਰਹੇ ਜੰਡਿਆਲਾ ਗੁਰੂ ਤੋਂ ਹਲਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਅਜ ਕੁਲਵਿੰਦਰ ਸਿੰਘ ਕਿੰਦਾ, ਕੋਂਸਲਰ ਦੇ ਘਰ ਵਿਸ਼ੇਸ਼ ਤੋਰ ਤੇ ਇਲਾਕੇ ਦੀਆਂ ਮੁਸ਼ਕਿਲਾਂ ਸੁਣਨ ਲਈ ਪਹੁੰਚੇ। ਇਸ ਮੌਕੇ ਪਹੁੰਚੇ ਇਲਾਕਾ ਨਿਵਾਸੀਆਂ ਨੇ ਆਪਣੀਆਂ ਆਪਣੀਆਂ ਮੁਸ਼ਕਿਲਾਂ ਦੱਸੀਆਂ ਜਿਸਨੂੰ ਵਿਧਾਇਕ ਡੈਨੀ ਵੱਲੋਂ ਤੁਰੰਤ ਮੌਕੇ ’ਤੇ ਹਲ ਕਰਵਾ ਦਿਤਾ ਗਿਆ। ਇਸ ਮੌਕੇ ਪਤਰਕਾਰਾਂ ਨਾਲ ਗਲਬਾਤ ਦੋਰਾਨ ਉਹਨਾਂ ਕਿਹਾ ਕਿ ਸ਼ਹਿਰ ਦੀ ਇਕ ਹੋਰ ਮੁਖ ਮੰਗ ਲੋਕਲ ਬਸ ਸਟੈਂਡ ਵਿਚ ਹੋਏ ਨਜਾਇਜ ਕਬਜੇ ਹਟਾਕੇ ਉਹ ਸਬੰਧਤ ਵਿਭਾਗ ਨਾਲ ਗਲ ਕਰਕੇ ਉਥੋਂ ਬਸ ਸੇਵਾ ਬਹਾਲ ਕਰਨ ਲਈ ਗਲ ਕਰਨਗੇ। ਉਹਨਾਂ ਕਿਹਾ ਕਿ ਜੰਡਿਆਲਾ ਗੁਰੂ ਤੋਂ ਅੰਮ੍ਰਿਤਸਰ ਜਾਂਦੇ ਵਿਦਿਆਰਥੀਆਂ ਵਿਸ਼ੇਸ਼ ਕਰਕੇ ਲੜਕੀਆਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਚੋਣਾਂ ਦੌਰਾਨ ਕੀਤੇ ਵਾਅਦੇ ਨੂੰ ਪੂਰਾ ਕਰਨ ਲਈ ਉਹ ਹਰ ਵੇਲੇ ਤਿਆਰ ਬੈਠੇ ਹਨ । ਇਲਾਕਾ ਨਿਵਾਸੀਆਂ ਦੇ ਇਕਠ ਵਿਚ ਇਹ ਵੀ ਗਲ ਦੇਖਣ ਨੂੰ ਮਿਲੀ ਕਿ ਖੁਦ ਹਲਕਾ ਵਿਧਾਇਕ ਡੈਨੀ ਅਤੇ ਉਹਨਾਂ ਦੇ ਪਿਤਾ ਸਰਦੂਲ ਸਿੰਘ ਬੰਡਾਲਾ ਸਾਬਕਾ ਕੈਬਨਿਟ ਮੰਤਰੀ ਇਕਲੇ ਇਕਲੇ ਪਤਵੰਤੇ ਸਜਣਾਂ ਕੋਲੋ ਖੁਦ ਆਪ ਮੁਸ਼ਕਿਲਾਂ ਪੁਛ ਰਹੇ ਸਨ । ਸਾਬਕਾ ਕੈਬਨਿਟ ਮੰਤਰੀ ਨੇ ਕਿਹਾ ਕਿ ਮੇਰੇ ਬੇਟੇ ਨੂੰ ਵਿਧਾਨ ਸਭਾ ਵਿਚ ਭੇਜਕੇ ਤੁਸੀਂ ਜੋ ਸਾਨੂੰ ਮਾਣ ਬਖਸ਼ਿਆ ਹੈ ਉਸ ਲਈ ਅਸੀਂ ਤੁਹਾਡੇ ਹਰ ਇਕ ਦੁਖ ਸੁਖ ਵਿਚ ਭਾਗੀਦਾਰ ਹੈ । ਇਲਾਕਾ ਨਿਵਾਸੀਆਂ ਨੂੰ ਖੁਸਰ ਮੁਸਰ ਕਰਦੇ ਹੋਏ ਇਹ ਕਹਿੰਦੇ ਸੁਣਿਆ ਗਿਆ ਕਿ ਅਜਿਹਾ ਪਹਿਲਾ ਹਲਕਾ ਵਿਧਾਇਕ ਦੇਖਿਆ ਹੈ ਜੋ ਇਕਲੀ ਇਕਲੀ ਵਾਰਡ ਵਿਚ ਜਾਕੇ ਜਨਤਾ ਦੀਆਂ ਮੁਸ਼ਕਿਲਾਂ ਤੋਂ ਜਾਣੂ ਹੋਕੇ ਤੁਰੰਤ ਕੰਮ ਕਰਵਾ ਰਿਹਾ ਹੈ । ਇਸ ਮੌਕੇ ਹੈਪੀ ਕੋਂਸਲਰ ਤੋਂ ਇਲਾਵਾ ਰਣਧੀਰ ਸਿੰਘ ਕੋਂਸਲਰ, ਆਸ਼ੂ ਵਿਨਾਇਕ, ਜਸਇੰਦਰ ਸਿੰਘ ਸਹਾਇਕ ਵਿਧਾਇਕ, ਗਗਨਦੀਪ ਸਿੰਘ ਐਸ ਉ , ਸੰਜੀਵ ਚੋਪੜਾ, ਹੈਪੀ ਬਰਾੜ ਸਮੇਤ ਅਨੇਕਾਂ ਮੋਹਤਬਰ ਵਿਅਕਤੀ ਆਦਿ ਮੌਜੂਦ ਸਨ

Send this to a friend