ਬੋਹਾ, 29 ਦਸੰਬਰ (ਸੰਤੋਖ ਸਾਗਰ)- ਸੰਸਾਰ ਭਰ ਦੇ ਧਰਮਾਂ ਵੱਲ ਨਿਗਾਅ ਮਾਰੀਏ ਤਾਂ ਸਿੱਖ ਧਰਮ ਇੱਕ ਮਹਾਨ ਧਰਮ ਹੈ ਕਿਉਂਕਿ ਇਸ ਧਰਮ ਦੀਆਂ ਨੀਹਾਂ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਸਵੇਂ ਪਾਤਸ਼ਾਹ ਜੀ ਨੇ ਅਪਣੇ ਸਰਵੰਸ ਦਾ ਬਲੀਦਾਨ ਦੇਕੇ ਮਜਬੂਤ ਕੀਤੀਆਂ ਹਨ ਅਤੇ ਅੱਜ ਪੰਜਾਬ ਦੀ ਸਮੁੱਚੀ ਨੌਜਵਾਨ ਪੀੜੀ ਦਾ ਫਰਜ ਬਣਦਾ ਹੈ ਕਿ ਹਰ ਨੌਜਵਾਨ ਨਸ਼ਿਆਂ ਨੂੰ ਤਿਆਗਕੇ ਸੰਸਾਰ ਭਰ ਦੇ ਮਹਾਨ ਧਰਮ ਸਿੱਖ ਧਰਮ ਨਾਲ ਜੁੜਨ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਥਾਨਾ ਸਾਂਝ ਕੇਂਦਰ ਬੋਹਾ ਇੰਨਚਾਰਚ ਸਹਾਇਕ ਥਾਣੇਦਾਰ ਰਾਮ ਸਿੱਘ ਅੱਕਾਂਵਾਲੀ ਨੇ ਅਪਣੇ ਪਿੰਡ ਤੋਂ ਚੱਲੇ ਪੰਜ ਪਿਆਰਿਆਂ ਜੀ ਦੀ ਅਗਵਾਈ ਵਿੱਚ ‘ਚਮਕੌਰ ਦੀ ਗੜੀ ਦੇ ਸ਼ਹੀਦਾ’ ਨੂੰ ਸਮਰਪਿਤ ਨਗਰ ਕੀਰਤਨ ਮੌਕੇ ਸਿੱਖ ਸੰਗਤਾਂ ਨੂੰ ਸੰਬੋਧਨ ਕਰਨ ਉਪਰੰਤ ਕੀਤਾ।
ਉਨ੍ਹਾਂ ਕਿਹਾ ਕਿ ਆਓ ਸਮੂਹ ਪੰਜਾਬੀ ਅੱਜ ਦੇ ਮਹਾਨ ਦਿਨ ਤੇ ਇੱਕ ਪਰਣ ਕਰੀਏ ਕਿ ਪੰਜਾਬ ਵਿੱਚੋਂ ਨਸ਼ਾ ਖਤਮ ਕਰਕੇ ਗੁਰੂਆਂ ਪੀਰਾਂ ਦੀ ਧਰਤੀ ਪੰਜਾਬ ਨੂੰ ਨਸ਼ਾ ਰਹਿਤ ਬਣਾਈਏ।ਬਾਬਾ ਜੀਵਨ ਸਿੰਘ ਵੈਲਫੇਅਰ ਕਮੇਟੀ ਪਿੰਡ ਅੱਕਵਾਲੀ ਦੇ ਪ੍ਰਧਾਨ ਬਲਕਾਰ ਸਿੰਘ ਨੇ ਦੱਸਿਆ ਕਿ ਸਾਡੀ ਕਮੇਟੀ ਦੇ ਸਮੂਹ ਆਹੁਦੇਦਾਰਾਂ ਅਤੇ ਸਮੂਹ ਅੱਕਾਂਵਾਲੀ ਪਿੰਡ ਦੇ ਸਹਿਯੋਗ ਨਾਲ ਸਾਹਿਬ ਸ਼੍ਰੀ ਬਾਬਾ ਅਜੀਤ ਸਿੰਘ ਜੀ,ਸਾਹਿਬ ਸ਼੍ਰੀ ਬਾਬਾ ਜੁਝਾਰ ਸਿੰਘ ਜੀ ,ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਅਤੇ ਚਮਕੌਰ ਦੀ ਗੜੀ ਵਿੱਚ ਸ਼ਹੀਦ ਹੋਏ ਸਮੁੱਚੇ ਸਿੱਖ ਪੰਥ ਦੇ ਸ਼ਹੀਦਾਂ ਨੂੰ ਸਮਰਪਿਤ 14ਵਾਂ ਵਿਸ਼ਾਲ ਨਗਰ ਕੀਰਤਨ ਸਹਿਬ ਅਯੋਜਨ ਕੀਤਾ ਗਿਆ।ਇਹ ਨਗਰ ਕੀਰਤਨ ਸਾਹਿਬ ਪੰਜ ਪਿੰਡ ਡੇਲੂਆਣਾ,ਸਹਾਰਨਾ, ਮਢਾਲੀ, ਟਾਹਲੀਆਂ ਅਤੇ ਜੋਈਆਂ ਵਿੱਚੋਂ ਦੀ ਗੁਜਰਦਾ ਹੋਇਆ ਵਾਪਸ ਪਿੰਡ ਅੱਕਾਂਵਾਲੀ ਪਰਤਿਆ। ਇਸ ਮੌਕੇ ਕਮੇਟੀ ਦੇ ਖਜਾਨਚੀ ਅਮਰੀਕ ਸਿੰਘ, ਸਲਾਹਕਾਰ ਜੱਗਾ ਸਿੰਘ, ਗੁਰਵਿੰਦਰ ਸਿੰਘ, ਸਰੂਪ ਸਿੰਘ,ਰੱਬੀ ਸਿੰਘ, ਸੱਤਪਾਲ ਸਿੰਘ, ਬੂਟਾ ਸਿੰਘ ਅਤੇ ਇਕਬਾਲ ਸਿੰਘ ਨੇ ਦੱਸਿਆ ਕਿ ਸਾਰੇ ਪਿੰਡਾਂ ਦੀਆਂ ਸਿੱਖ ਸੰਗਤਾਂ ਨੇ ਪੰਜ ਪਿਆਰਿਆਂ ਜੀ ਦੀ ਅਗਵਾਈ ਵਿੱਚ ਵਿਸ਼ਾਲ ਨਗਰ ਕੀਰਤਨ ਸ਼ਾਹਿਬ ਵਿੱਚ ਸ਼੍ਰੀ ਗੁਰੂ ‘ਅਦਿ ਗ੍ਰੰਥ ਸਾਹਿਬ’ ਜੀ ਦੇ ਉਤਸ਼ਾਹ ਪੂਰਵਕ ਦਰਸ਼ਨ ਕੀਤੇ।