May 17, 2026 5:50 pm

ਖੇਤੀਬਾੜੀ ਸਹਿਕਾਰੀ ਬੈਂਕ ਮਲੂਕਾ ਨੇ ਡਿਜੀਟਲ ਜਾਗਰੂਕਤਾ ਕੈਂਪ ਲਗਾਇਆ

ਭਗਤਾ ਭਾਈਕਾ, 29 ਦਸੰਬਰ (ਸਵਰਨ ਸਿੰਘ ਭਗਤਾ)-ਖੇਤੀਬਾੜੀ ਸਹਿਕਾਰੀ ਬੈਂਕ ਮਲੂਕਾ ਵੱਲੋਂ ਬ੍ਰਾਂਚ ਮੈਨੇਜਰ ਗੁਰਦੀਪ ਸਿੰਘ ਬਰਾੜ ਦੀ ਅਗਵਾਈ ਹੇਠ ਨਗਰ ਪੰਚਾਇਤ ਘਰ ਮਲੂਕਾ ਵਿਖੇ ਡਿਜੀਕਲ ਜਾਗਰੂਕਤਾ ਕੈਂਪ ਲਗਾਇਆ ਗਿਆ। ਜਿਸ ਵਿੱਚ ਪਿੰਡ ਦੀਆਂ ਪ੍ਰਮੁੱਖ ਸਖਸ਼ੀਅਤਾਂ ਅਤੇ ਗ੍ਰਾਹਕਾਂ ਨੇ ਭਾਗ ਲਿਆ। ਇਸ ਮੌਕੇ ਬ੍ਰਾਂਚ ਮੈਨੇਜਰ ਗੁਰਦੀਪ ਸਿੰਘ ਬਰਾੜ ਨੇ ਡਿਜੀਟਲ ਇੰਡੀਆਂ ਦੀ ਰੂਪ-ਰੇਖਾ ਬਾਰੇ ਚਾਨਣਾ ਪਾਉਂਦਿਆਂ ਸਹਿਕਾਰੀ ਬੈਂਕ ਵੱਲੋਂ ਗ੍ਰਾਹਕਾਂ ਨੂੰ ਦਿੱਤੀਆਂ ਜਾ ਰਹੀਆਂ ਏ.ਟੀ.ਐਮ. ਕਾਰਡ, ਬੀਮਾ ਯੋਜਨਾ, ਐਸ.ਐਮ.ਐਸ. ਅਲਰਟ ਆਦਿ ਸਹੂਲਤਾਂ ਤੋਂ ਇਲਾਵਾ ਆਧਾਰ ਕਾਰਡ, ਪੈਨ ਕਾਰਡ ਫੀਡ ਕਰਨ ਅਤੇ ਕੈਸ਼ ਲੈਸ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਨਵੀਆਂ ਤਕਨੀਕਾਂ ਤੋਂ ਜਾਣੂ ਹੋਣਾ ਸਮੇਂ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ ਜੋ ਗ੍ਰਾਹਕ ਆਪਣੇ ਖਾਤੇ ਵਿੱਚ ਪੱਕੇ ਤੌਰ ’ਤੇ ਪੰਦਰਾਂ ਸੌ, ਤਿੰਨ ਹਜ਼ਾਰ ਅਤੇ ਪੰਜ ਹਜ਼ਾਰ ਰੁਪਏ ਜਮਾਂ ਰੱਖਣਗੇ ਉਨ੍ਹਾਂ ਦਾ ਕ੍ਰਮਵਾਰ ਇੱਕ ਲੱਖ, ਤਿੰਨ ਲੱਖ ਅਤੇ ਪੰਜ ਲੱਖ ਦਾ ਐਕਸੀਡੈਟਲ ਬੀਮਾ ਹੋ ਜਾਵੇਗਾ। ਇਸ ਮੌਕੇ ਪਟਵਾਰੀ ਜਸਵੀਰ ਸਿੰਘ, ਜਗਜੀਤ ਸਿੰਘ, ਕੈਸ਼ੀਅਰ ਕਰਮਜੀਤ ਕੌਰ, ਰਾਜਵੀਰ ਸਿੰਘ, ਕੇਵਲ ਸਿੰਘ ਆਦਿ ਹਾਜ਼ਰ ਸਨ।

Send this to a friend