ਸ਼ਿਕਾਗੋ, 29 ਦਸੰਬਰ (ਪੰਜਾਬ ਟਾਇਮਜ਼ ਬਿਊਰੋ)- ਅਮਰੀਕਾ ਵਿਚ ਇਕ ਹੋਰ ਭਾਰਤੀ ਦੀ ਲੁਟਖੋਹ ਦੇ ਇਰਾਦੇ ਨਾਲ ਗੋਲੀ ਮਾਰ ਕੇ ਹਤਿਆ ਕਰ ਦਿਤੀ ਗਈ ਹੈ। ਮ੍ਰਿਤਕ ਦੀ ਪਛਾਣ ਅਰਸ਼ਦ ਵੋਰਾ (19) ਦੇ ਰੂਪ ਵਿਚ ਹੋਈ ਹੈ, ਜੋ ਮੂਲ ਰੂਪ ਤੋਂ ਗੁਜਰਾਤ ਦੇ ਨਾਡਿਆਡ ਦਾ ਰਹਿਣ ਵਾਲਾ ਹੈ। ਇਹ ਘਟਨਾ ਵੀਰਵਾਰ ਸਵੇਰੇ ਸ਼ਿਕਾਗੋ ਦੇ ਡੋਲਟਨ ਗੈਸ ਸਟੇਸ਼ਨ ਨੇੜੇ ਹੋਈ। ਅਰਸ਼ਦ ਦਾ ਇਕ ਸਾਥੀ ਵੀ ਇਸ ਗੋਲੀਬਾਰੀ ਵਿਚ ਜ਼ਖਮੀ ਹੋਇਆ ਹੈ, ਜਿਸ ਦੀ ਉਮਰ 55 ਸਾਲ ਦਸੀ ਗਈ ਹੈ ਪਰ ਪੁਲਸ ਨੇ ਅਜੇ ਤਕ ਇਸ ਸ਼ਖਸ ਦੇ ਨਾਂ ਦਾ ਖੁਲਾਸਾ ਨਹੀਂ ਕੀਤਾ ਹੈ। ਪੁਲਸ ਮੁਤਾਬਕ ਵੋਰਾ ਦਾ ਪਰਿਵਾਰ ਸ਼ਿਕਾਗੋ ਵਿਚ ਹੀ ਰਹਿੰਦਾ ਹੈ।