ਮੁੰਬਈ- ਵੀਰਵਾਰ ਨੂੰ ਦੇਰ ਰਾਤ ਕਰੀਬ 12 ਵਜੇ ਮੁੰਬਈ ਦੇ ਲੋਅਰ ਪਰੇਲ ‘ਚ ਕਮਲਾ ਮਿਲ ਕੰਮਪਾਉਂਡ ‘ਚ ਭਿਆਨਕ ਅਗ ਨਾਲ 15 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ 23 ਹੋਰ ਜ਼ਖਮੀ ਹੋ ਗਏ। ਮਹਾਰਾਸ਼ਟਰ ਦੇ ਮੁਖਮੰਤਰੀ ਦੇਵੇਂਦਰ ਫੜਨਵੀਸ ਨੇ ਇਸ ਹਾਦਸੇ ਨੂੰ ਲੈ ਕੇ ਜਾਂਚ ਦੇ ਆਦੇਸ਼ ਦਿਤੇ ਹਨ।ਪ੍ਰਧਾਨਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਹਾਦਸੇ ‘ਤੇ ਦੁਖ ਪ੍ਰਗਟ ਕੀਤਾ ਹੈ।ਮੁੰਬਈ ਨਗਰ ਨਿਗਮ ਦੇ 5 ਮੁਲਾਜ਼ਮ ਮੁਅੱਤਲ ਕਰ ਦਿੱਤੇ ਗਏ ਹਨ।