ਖੰਨਾ, 17 ਜਨਵਰੀ (ਸੁਖਵਿੰਦਰ ਸਿੰਘ ਸਲੌਦੀ)-ਅੱਜ ਖੰਨਾ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਦਵਿੰਦਰ ਸਿੰਘ ਖੱਟੜਾ ਨੇ ਸਿਕਲੀਗਰ ਬਰਾਦਰੀ ਨਾਲ ਸਬੰਧਤ 30 ਸਿੱਖ ਪਰਿਵਾਰਾਂ ਨੂੰ 10-10 ਹਜਾਰ ਰੁਪਏ ਦੀ ਆਰਥਿਕ ਸਹਾਇਤਾ ਦੇ ਚੈਕ ਵੰਡੇ। ਜਥੇਦਾਰ ਖੱਟੜਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸਿਕਲੀਗਰ ਬਰਾਦਰੀ ਨੇ ਸਿੱਖ ਕੌਮ ਲਈ ਹਮੇਸਾਂ ਕੁਰਬਾਨੀ ਕੀਤੀ ਹੈ ਅਤੇ ਛੇਵੀਂ ਪਾਤਸ਼ਾਹੀ ਦੇ ਸਮੇਂ ਤੋਂ ਇਹ ਬਰਾਦਰੀ ਸ਼ਸ਼ਤਰਾਂ ਦੀ ਸੇਵਾ ਵੀ ਕਰਦੇ ਆ ਰਹੇ ਹਨ। ਸ੍ਰੀ ਖੱਟੜਾ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਵੱਲੋਂ ਸਿਕਲੀਗਰ ਬਰਾਦਰੀ ਦੀ ਆਰਥਿਕ ਦਸ਼ਾ ਨੂੰ ਮੁੱਖ ਰੱਖਦੇ ਹੋਏ ਇਹ ਉਪਰਾਲਾ ਕੀਤਾ ਗਿਆ ਹੈ ਤਾਂ ਕਿ ਬਰਾਦਰੀ ਨਾਲ ਸਬੰਧਤ ਲੋਕ ਕੋਈ ਵੀ ਕਾਰੋਬਾਰ ਕਰਕੇ ਆਪਣਾ ਅਤੇ ਪਰਿਵਾਰ ਦਾ ਪੇਟ ਪਾਲ ਸਕਣ। ਇਸ ਮੌਕੇ ਗੁਰਦੇਵ ਸਿੰਘ, ਪ੍ਰੇਮ ਸਿੰਘ, ਲੱਖਣ ਸਿੰਘ ਜਗਦੀਸ ਸਿੰਘ, ਰਾਮ ਸਿੰਘ,
ਜਸਵੀਰ ਸਿੰਘ, ਦਰਬਾਰਾ ਸਿੰਘ, ਮੇਹਰ ਸਿੰਘ, ਦੀਪ ਸਿੰਘ, ਦੀਪ ਕੌਰ, ਮਾਣਕ ਸਿੰਘ, ਜਰਨੈਲ ਸਿੰਘ, ਦਾਰਾ ਸਿੰਘ, ਅਵਤਾਰ ਸਿੰਘ, ਅਮਨ ਸਿੰਘ, ਲਛਮਣ ਸਿੰਘ, ਤਰਸੇਮ ਸਿੰਘ, ਨਾਜਰ ਸਿੰਘ, ਨਗਿੰਦਰ ਸਿੰਘ, ਕਰਨੈਲ ਸਿੰਘ, ਜਸਵੰਤ ਸਿੰਘ, ਜੋਗਾ ਸਿੰਘ, ਸੰਤੋਖ ਸਿੰਘ, ਬਲਵੀਰ ਸਿੰਘ। ਸਤਨਾਮ ਸਿੰਘ, ਨਛੱਤਰ ਸਿੰਘ, ਗਰਬਖਸ਼ ਸਿੰਘ, ਪਟਵਾਰੀ ਸਿੰਘ, ਮੰਗਲ ਸਿੰਘ ਨੂੰ ਜਥੇਦਾਰ ਦਵਿੰਦਰ ਸਿੰਘ ਖੱਟੜਾ ਨੇ ਸ਼੍ਰੋਮਣੀ ਕਮੇਟੀ ਦੇ ਇੰਸਪੈਕਟਰ ਬਲਦੇਵ ਸਿੰਘ ਅਤੇ ਗੁਰਦੁਆਰਾ ਸਿੰਘ ਸਭਾ, ਖੰਨਾ ਦੇ ਪ੍ਰਧਾਨ ਅਵਤਾਰ ਸਿੰਘ ਸੇਠੀ ਦੀ ਹਾਜ਼ਰੀ ਵਿੱਚ ਸਹਾਇਤਾ ਚੈਕ ਵੰਡੇ।