May 2, 2026 6:12 am

ਗਣਤੰਤਰ ਦਿਵਸ ਦਾ ਰਾਜ ਪੱਧਰੀ ਸਮਾਗਮ ਪਟਿਆਲਾ ਵਿਖੇ ਹੋਵੇਗਾ

images ਚੰਡੀਗੜ੍ਹ, 18 ਜਨਵਰੀ (ਵਿਸ਼ਵ ਵਾਰਤਾ) : ਪੰਜਾਬ ਵਿੱਚ ਗਣਤੰਤਰ ਦਿਵਸ ਦਾ ਰਾਜ-ਪੱਧਰੀ ਸਮਾਰੋਹ ਪਟਿਆਲਾ ਵਿਖੇ ਹੋਵੇਗਾ, ਜਿਥੇ ਪੰਜਾਬ ਦੇ ਰਾਜਪਾਲ ਸ੍ਰੀ ਸਿਵਰਾਜ ਵੀ. ਪਾਟਿਲ ਰਾਸ਼ਟਰੀ ਝੰਡਾ ਲਹਿਰਾਉਣਗੇ ਅਤੇ ਮਾਰਚ ਦੀ ਸਲਾਮੀ ਲੈਣਗੇ। ਪੰਜਾਬ ਦੇ ਮੁੱਖ ਮੰਤਰੀ ਸ੍ਰ: ਪਰਕਾਸ਼ ਸਿੰਘ ਬਾਦਲ 26 ਜਨਵਰੀ, 2014 ਨੂੰ ਲੁਧਿਆਣਾ ਵਿਖੇ ਰਾਸ਼ਟਰੀ ਝੰਡਾ ਲਹਿਰਾਉਣਗੇ ਜਦਕਿ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਵਿਖੇ ਝੰਡਾ ਲਹਿਰਾਉਣਗੇ ਅਤੇ ਮਾਰਚ ਪਾਸੋਂ ਸਲਾਮੀ ਲੈਣਗੇ।
ਉਪਰੋਕਤ ਪ੍ਰਗਟਾਵਾ ਕਰਦਿਆਂ ਪੰਜਾਬ ਸਰਕਾਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ੍ਰ: ਚਰਨਜੀਤ ਸਿੰਘ ਅਟਵਾਲ ਵਲੋਂ ਫਤਿਹਗੜ੍ਹ ਸਾਹਿਬ ਵਿਖੇ ਕੌਮੀ ਝੰਡਾ ਲਹਿਰਾਇਆ ਜਾਵੇਗਾ ਜਦੋਂਕਿ ਸ੍ਰੀ ਦਿਨੇਸ਼ ਸਿੰਘ ਡਿਪਟੀ ਸਪੀਕਰ, ਪੰਜਾਬ ਵਿਧਾਨ ਸਭਾ ਧਾਰਕਲਾਂ ਜ਼ਿਲ੍ਹਾ ਪਠਾਨਕੋਟ ਵਿਖੇ ਰਾਸ਼ਟਰੀ ਝੰਡਾ ਲਹਿਰਾਉਣਗੇ ਅਤੇ ਮਾਰਚ ਪਾਸੋ‘ ਸਲਾਮੀ ਲੈਣਗੇ।
ਬੁਲਾਰੇ ਨੇ ਦੱਸਿਆ ਕਿ ਕੈਬਨਿਟ ਮੰਤਰੀ ਸ੍ਰੀ ਚੂੰਨੀ ਲਾਲ ਭਗਤ,ਅੰਮ੍ਰਿਤਸਰ; ਸਰਵਣ ਸਿੰਘ ਫਿਲੋਰ, ਜਲੰਧਰ; ਸ੍ਰ: ਅਜੀਤ ਸਿੰਘ ਕੋਹਾੜ, ਕਪੂਰਥਲਾ; ਗੁਲਜ਼ਾਰ ਸਿੰਘ ਰਣੀਕੇ, ਤਰਨਤਾਰਨ; ਸ੍ਰੀ ਮਦਨ ਮੋਹਨ ਮਿੱਤਲ, ਹੁਸ਼ਿਆਰਪੁਰ; ਪ੍ਰਮਿੰਦਰ ਸਿੰਘ ਢੀਂਡਸਾ,ਸੰਗਰੂਰ; ਜਨਮੇਜਾ ਸਿੰਘ ਸੇਖੋ, ਫਿਰੋਜ਼ਪੁਰ; ਸੁਰਜੀਤ ਕੁਮਾਰ ਜਿਆਣੀ, ਫਾਜ਼ਿਲਕਾ; ਸ. ਬਿਕਰਮ ਸਿੰਘ ਮਜੀਠੀਆ, ਰੂਪ ਨਗਰ (ਰੋਪੜ); ਸ. ਸਿਕੰਦਰ ਸਿੰਘ ਮਲੂਕਾ ਬਠਿੰਡਾ; ਸ੍ਰੀ ਅਨਿਲ ਜੋਸ਼ੀ, ਗੁਰਦਾਸਪੁਰ; ਸੁਰਜੀਤ ਸਿੰਘ ਰੱਖੜਾ; ਸ਼ਹੀਦ ਭਗਤ ਸਿੰਘ ਨਗਰ (ਨਵਾਂ ਸ਼ਹਿਰ) ਅਤੇ ਸ਼ਰਨਜੀਤ ਸਿੰਘ ਢਿਲੋ‘ ਬਰਨਾਲਾ ਵਿਖੇ ਰਾਸ਼ਟਰੀ ਝੰਡਾ ਲਹਿਰਾਉਣਗੇ ਅਤੇ ਮਾਰਚ ਦੀ ਸਲਾਮੀ‘ ਲੈਣਗੇ। ਬੁਲਾਰੇ ਨੇ ਅੱਗੇ ਦੱਸਿਆ ਕਿ ਮੁੱਖ ਸੰਸਦੀ ਸਕੱਤਰ  ਸ. ਸੋਹਨ ਸਿੰਘ ਠੰਡਲ, ਮੋਗਾ; ਚੌਧਰੀ ਨੰਦ ਲਾਲ, ਸ੍ਰੀ ਆਨੰਦਪੁਰ ਸਾਹਿਬ; ਸੰਤ ਬਲਬੀਰ ਸਿੰਘ ਘੁੰਨਸ, ਮਾਨਸਾ; ਸ੍ਰੀ ਦੇਸ ਰਾਜ ਧੁੱਗਾ, ਬਾਬਾ ਬਕਾਲਾ ਜ਼ਿਲ੍ਹਾ ਅੰਮ੍ਰਿਤਸਰ; ਸ. ਹਰਮੀਤ ਸਿੰਘ ਸੰਧੂ, ਡੇਰਾ ਬਾਬਾ ਨਾਨਕ; ਸ੍ਰੀਮਤੀ ਮਹਿੰਦਰ ਕੌਰ ਜੋਸ਼, ਪਠਾਨਕੋਟ;ਸ੍ਰੀ ਅਵਿਨਾਸ਼ ਚੰਦਰ,ਫਿਲੋਰ; ਸ੍ਰੀ ਕੇ.ਡੀ. ਭੰਡਾਰੀ, ਫਗਵਾੜਾ; ਸ. ਇੰਦਰਬੀਰ ਸਿੰਘ ਬੁਲਾਰੀਆ, ਪੱਟੀ;ਸ੍ਰੀ ਅਮਰਪਾਲ ਸਿੰਘ ਅਜਨਾਲਾ, ਅਜਨਾਲਾ; ਸ. ਗੁਰਬਚਨ ਸਿੰਘ ਬੱਬੇਹਾਲੀ, ਬਟਾਲਾ, ਸ੍ਰੀ ਵਿਰਸਾ ਸਿੰਘ ਵਲਟੋਹਾ, ਜਗਰਾਉਂ; ਸ੍ਰੀ ਐਨ.ਕੇ.ਸ਼ਰਮਾ, ਡੇਰਾਬੱਸੀ; ਫਾ ਨੀਸਾਰਾ ਖਾਤੂਨ, ਮਲੇਰਕੋਟਲਾ; ਸ੍ਰੀਮਤੀ ਨਵਜੋਤ ਕੌਰ ਸਿੱਧੂ, ਖਡੂਰ ਸਾਹਿਬ; ਸ੍ਰੀ ਪ੍ਰਕਾਸ਼ ਚੰਦ ਗਰਗ, ਸ੍ਰੀ ਮੁਕਤਸਰ ਸਾਹਿਬ; ਸ੍ਰੀ ਪਵਨ ਕੁਮਾਰ ਟੀਨੂੰ, ਨਕੋਦਰ; ਸ੍ਰੀ ਸਰੂਪ ਚੰਦ ਸਿੰਗਲਾ, ਫਰੀਦਕੋਟ ਅਤੇ ਸ੍ਰੀ ਸੋਮ ਪ੍ਰਕਾਸ਼, ਦਸੂਹਾ ਵਿਖੇ ਰਾਸ਼ਟਰੀ ਝੰਡਾ  ਰਾਸ਼ਟਰੀ ਝੰਡਾ ਲਹਿਰਾਉਣਗੇ ਅਤੇ ਮਾਰਚ ਦੀ ਸਲਾਮੀ ਲੈਣਗੇ।

Send this to a friend