May 17, 2026 8:47 pm

ਪਠਾਨਕੋਟ ਏਅਰਬੇਸ ’ਤੇ ਮੁੜ ਅੱਤਵਾਦੀ ਹਮਲੇ ਦਾ ਖਤਰਾ

ਹਾਈ ਅਲਰਟ ਤੋਂ ਬਾਅਦ ਸਖ਼ਤ ਸੁਰਖਿਆ, ਚੱਪੇ-ਚੱਪੇ ’ਤੇ ਪੁਲਿਸ

ਪਠਾਨਕੋਟ, 29 ਦਸੰਬਰ- ਇਥੋਂ ਦੇ ਏਅਰਬੇਸ ’ਤੇ ਮੁੜ ਅੱਤਵਾਦੀ ਹਮਲੇ ਦਾ ਖਦਸ਼ਾ ਹੈ। ਇਸ ਦੇ ਮਦੇਨਜ਼ਰ ਇਹਤਿਆਤ ਦੇ ਤੌਰ ’ਤੇ ਸ਼ਹਿਰ, ਏਅਰਬੇਸ ਅਤੇ ਇਸ ਦੇ ਆਸਪਾਸ ਸੁਰਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ।ਪੂਰੇ ਪਠਾਨਕੋਟ ਨੂੰ ਛਾਉਣੀ ਵਿਚ ਤਬਦੀਲ ਕਰ ਦਿਤਾ ਗਿਆ ਹੈ। ਪੂਰੇ ਜ਼ਿਲ੍ਹੇ ਵਿਚ ਚਪੇ-ਚੱਪੇ ’ਤੇ ਨਿਗਰਾਨੀ ਕੀਤੀ ਜਾ ਰਹੀ ਹੈ।ਪਠਾਨਕੋਟ ਏਅਰਬੇਸ ’ਤੇ ਪਹਿਲਾਂ 2 ਜਨਵਰੀ ਨੂੰ ਹਮਲਾ ਹੋਇਆ ਸੀ ਅਤੇ ਅਤਵਾਦੀਆਂ ਦਾ ਇਹ ਖੇਡ 5 ਜਨਵਰੀ ਤਕ ਚਲਿਆ ਸੀ।ਇਸ ਤੋਂ ਇਲਾਵਾ ਜ਼ਿਲ੍ਹੇ ਦੀਆਂ 30 ਸੰਵੇਦਨਸ਼ੀਲ ਥਾਵਾਂ ’ਤੇ ਨਾਕੇ ਲਗਾਏ ਗਏ ਹਨ ਅਤੇ ਰਾਤ ਦੇ ਲਈ ਵਿਸ਼ੇਸ਼ ਸੁਰਖਿਆ ਯੋਜਨਾ ਤਿਆਰ ਕੀਤੀ ਗਈ ਹੈ।ਭਾਰਤ-ਪਾਕਿਸਤਾਨ ਸਰਹੱਦ ’ਤੇ ਵੀ ਸਖ਼ਤ ਨਿਗਰਾਨੀ ਕੀਤੀ ਜਾ ਰਹੀ ਹੈ।

Send this to a friend