May 18, 2026 7:07 am

ਲੌਂਗਪੁਰੀ ਸਕੂਲ ਪੱਖੋ ਕਲਾਂ ਵਿਖੇ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਮਨਾਇਆ

ਪੱਖੋ ਕਲਾਂ, 25 ਦਸੰਬਰ (ਪੰਜਾਬ ਟਾਇਮਜ਼ ਬਿਊਰੋ)-ਇਲਾਕੇ ਵਿੱਚ ਪਿਛਲੇ 38 ਸਾਲਾਂ ਤੋਂ ਵਿੱਦਿਆ ਦਾ ਚਾਨਣ ਮੁਨਾਰਾ ਬਣੀ ਵਿੱਦਿਅਕ ਸੰਸਥਾ ਸੰਤ ਬਾਬਾ ਲੌਂਗਪੁਰੀ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਪੱਖੋ ਕਲਾਂ ਦੇ ਪ੍ਰਧਾਨ ਸੰਤ ਚਰਨਪੁਰੀ ਜੀ , ਮੈਨੇਜਿੰਗ ਟਰੱਸਟੀ ਰਵਿੰਦਰਜੀਤ ਸਿੰਘ ਬਿੰਦੀ ਜੀ ਦੀ ਯੋਗ ਅਗਵਾਈ ਹੇਠ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਦਿਹਾੜਾ ਮਨਾਇਆ ਗਿਆ।ਸਮਾਗਮ ਦੀ ਸ਼ੁਰੂਆਤ ਬੱਚਿਆਂ ਨੇ ਸ਼ਬਦ ਗਾਇਣ ਨਾਲ ਕੀਤੀ। ਪ੍ਰਾਇਮਰੀ ਅਤੇ ਹਾਈ ਵਿੰਗ ਦੇ ਬੱਚਿਆਂ ਨੇ ਵੱਖਵੱਖ ਕੋਰਿਓਗਰਾਫੀਆਂ ਅਤੇ ਨਾਟਕਾਂ ਰਾਹੀ ਛੋਟੇ ਸਾਹਿਬਜ਼ਾਦਿਆਂ ਦੀ ਧਰਮ ਦੇ ਲਈ ਦਿੱਤੀ ਸ਼ਹਾਦਤ ਨੂੰ ਦਰਸਾਇਆ। ਸਕੂਲ ਪ੍ਰਿੰਸੀਪਲ ਬਲਵਿੰਦਰ ਕੌਰ,ਗੁਰਪ੍ਰੀਤ ਕੌਰ,ਸਜੀ ਥੋਮਸ ਨੇ ਬੱਚਿਆਂ ਨੂੰ ਚਾਰੇ ਸ਼ਾਹਿਬਜਾਦਿਆਂ ਅਤੇ ਮਾਤਾ ਗੁੱਜਰ ਕੌਰ ਦੀ ਸ਼ਹਾਦਤ ਬਾਰੇ ਜਾਣੂੰ ਕਰਵਾਇਆ ਕਿ ਕਿਸ ਤਰ੍ਹਾਂ ਉਹਨਾਂ ਨੇ ਠੰਡੇ ਬੁਰਜ ਵਿੱਚ ਰਾਤਾਂ ਗੁਜਾਰ ਕੇ ਆਪਣੇ ਧਰਮ ਦੀ ਰੱਖਿਆ ਕੀਤੀ ਅਤੇ ਕਿਸੇ ਕਿਸਮ ਦੇ ਲਾਲਚ ਤੇ ਆਪਣਾ ਸਿਦਕ ਨਹੀਂ ਡੋਲਿਆ।ਸਕੂਲ ਮੈਨੇਜਮੈਂਟ ਪ੍ਰਧਾਨ ਸੰਤ ਚਰਨਪੁਰੀ ਜੀ, ਮੈਨੇਜਿੰਗ ਟਰੱਸਟੀ ਰਵਿੰਦਰਜੀਤ ਸਿੰਘ ਬਿੰਦੀ ,ਸੀਮਤੀ ਕਰਮਜੀਤ ਕੌਰ ਦੇਵਾ ਜੀ,ਸ੍ਰ: ਗੁਰਜੰਟ ਸਿੰਘ ਮਾਨ,ਸੂਬੇਦਾਰ ਹਰਭਜਨ ਸਿੰਘ ਲੈਕਚਰਾਰ ਸ੍ਰ: ਜਗਮੇਲ ਸਿੰਘ,ਸ੍ਰ: ਮਲਕੀਤ ਸਿੰਘ,ਸ੍ਰ: ਜਗਮੇਲ ਸਿੰਘ ਗੋਨਾ ਪੱਤੀ ਅਤੇ ਸਕੂਲ ਪ੍ਰਿੰਸੀਪਲ ਨੇ ਬੱਚਿਆਂ ਨੂੰ ਕਿਹਾ ਕਿ ਸਾਨੂੰ ਆਪਣੇ ਧਰਮ ਅਤੇ ਪਿਛੋਕੜ ਨੂੰ ਯਾਦ ਰੱਖਣਾ ਚਾਹੀਦਾ ਹੈ। ਇਸ ਮੌਕੇ ਸਮੂਹ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।

Send this to a friend