ਬਰੇਟਾ, 25 ਦਸੰਬਰ (ਜੈਲ ਕੌਰ ਖਾਲਸਾ ਕਾਹਨਗੜ੍ਹ, ਸੁਖਜਿੰਦਰ ਸੰਘਰੇੜੀ) ਹਰ ਸਾਲ ਦੀ ਤਰਾਂ ਗਿਆਨ ਸਾਗਰ ਕਾਨਵੈਂਟ ਸਕੂਲ ਕਾਹਨਗੜ੍ਹ ਵਲੋਂ ਸਕੂਲ ਦੇ ਚੇਅਰਮੈਨ ਰਾਮਪਾਲ ਸਿੰਘ ਸੇਖੋਂ ਦੀ ਅਗਵਾਈ ਵਿੱਚ ਸਾਲਾਨਾ ਸਮਾਗਮ ਕੀਤਾ ਗਿਆ। ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਸ੍ਰ:ਗੁਰਵਿੰਦਰ ਸਿੰਘ ਸਰਾਓ ਏ.ਡੀ.ਸੀ. (ਵਿਕਾਸ) ਮਾਨਸਾ ਉਚੇਚੇ ਤੌਰ ਚਹੁੰਚੇ ਸਨ। ਸਮਾਗਮ ਦੀ ਸ਼ੁਰੂਆਤ ਰਾਸ਼ਟਰੀ ਗੀਤ ਗਾਉਣ ਉਪਰੰਤ ਕੀਤੀ ਗਈ। ਸਮਾਗਮ ਦੌਰਾਨ ਸਕੂਲ ਦੇ ਨੱਨੇ ਮੁੰਨੇ ਬੱਚਿਆਂ ਦੇ ਜੌਹਰ ਭਰਪੂਰ ਸ਼ਲਾਘਾਯੋਗ ਸਨ। ਇਸ ਸਮਾਗਮ ਵਿੱਚ ਗੀਤ, ਸਕਿਟ, ਕੋਰੀਓਗਰਾਫੀ, ਗਿੱਧਾ, ਭੰਗੜਾ, ਸਮਾਜ਼ ਨੂੰ ਚੰਗੀ ਸੇਧ ਦੇਣ ਤੇ ਨਸ਼ਿਆਂ ਅਤੇ ਦਾਜ ਵਰਗੀ ਲਾਹਨਤ ਤੇ ਚੋਟ ਕਰਦੀਆਂ ਸਕਿਟ ਵੀ ਵੇਖਣ ਨੂੰ ਮਿਲੀਆਂ। ਜਿਸ ਨੂੰ ਲੈ ਕੇ ਸਕੂਲ ਦੇ ਸਮੂਹ ਸਟਾਫ, ਬਚਿਆਂ ਅਤੇ ਮਾਤਾ, ਪਿਤਾ ਵਿੱਚ ਭਰਪੂਰ ਉਤਸ਼ਾਹ ਵੇਖਣ ਨੂੰ ਮਿਲਿਆ। ਸਕੂਲ ਦੇ ਚੇਅਰਮੈਨ ਰਾਮਪਾਲ ਸਿੰਘ ਸੇਖੋਂ ਨੇ ਆਪਣੇ ਸੰਬੋਧਨ ਵਿੱਚ ਮੁੱਖ ਮਹਿਮਾਨ, ਮਹਿਮਾਨ, ਮਾਤਾ, ਪਿਤਾ ਅਤੇ ਪਤਵੰਤਿਆਂ ਨੂੰ ਜੀ ਆਇਆਂ ਕਹਿੰਦਿਆਂ ਕਿਹਾ ਕੇ ਸਕੂਲ ਵਲੋਂ ਇਹ ਸਾਲਾਨਾ ਸਮਾਗਮ ਕਰਵਾਉਣ ਦਾ ਇੱਕੋ ਇੱਕ ਮਕਸਦ ਹੈ ਕਿ ਸਕੂਲ ਦੇ ਵਿਦਿਆਰਥੀਆਂ ਨੂੰ ਚੰਗੇਰੀ ਵਿਦਿਆ ਦੇਣ ਦੇ ਨਾਲ ਨਾਲ ਖੇਡਾਂ ਅਤੇ ਹੋਰ ਗਤੀਵਿਧੀਆਂ ਵਿੱਚ ਵੀ ਜਿੰਦਗੀ ਵਿੱਚ ਮਹੱਤਵਪੂਰਨ ਸਥਾਨ ਦਿਵਾਇਆ ਜਾ ਸਕੇ। ਵਿਸ਼ੇਸ਼ ਤੌਰ ਤੇ ਪਹੁਚੇ ਸ੍ਰ:ਗੁਰਵਿੰਦਰ ਸਿੰਘ ਸਰਾਓ ਏ.ਡੀ.ਸੀ. ਮਾਨਸਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਸੀਂ ਅਨੇਕਾਂ ਹੀ ਸਮਾਗਮ ਦੇਖ ਚੁੱਕੇ ਹਾਂ ਸਾਨੂੰ ਅੱਜ ਗਿਆਨ ਸਾਗਰ ਕਾਨਵੈਂਟ ਸਕੂਲ ਦਾ ਸਾਲਾਨਾ ਸਮਾਗਮ ਵੇਖ ਕੇ ਆਪਣੀ ਜਿੰਦਗੀ ਦੇ ਉਹ ਬਚਪਨ ਦੇ ਦਿਨ ਯਾਦ ਆ ਗਏ ਸਨ। ਉਨ੍ਹਾਂ ਏਲਾਨ ਕੀਤਾ ਕੇ ਗਿਆਨ ਸਾਗਰ ਕਾਨਵੈਂਟ ਸਕੂਲ ਦਾ ਸਾਲਾਨਾ ਸਮਾਗਮ ਇਨ੍ਹਾਂ ਵਧੀਆ ਹੈ ਕਿ ਇਸ ਦੇ ਕੁਝ ਅੰਸ਼ ਗਣਤੰਤਰ ਦਿਵਸ 26 ਜਨਵਰੀ 2018 ਦੇ ਸਮਾਗਮ ਵਿੱਚ ਲਏ ਜਾਣਗੇ।ਇਸ ਸਮੇਂ ਸਰਬਜੀਤ ਸਿੰਘ ਗਰੇਵਾਲ ਕਨੇਡਾ ਜੀ ਨੇ ਵਿਸ਼ਵਾਸ ਦਿਵਾਇਆ ਕਿ ਉਹ ਸਕੂਲ ਵਲੋਂ ਕਰਵਾਏ ਜਾ ਰਹੇ ਸਾਲਾਨਾ ਸਮਾਗਮ, ਸਕੂਲ ਸਟਾਫ ਦੀ ਮਿਹਨਤ ਅਤੇ ਬਚਿਆਂ ਦੇ ਮਾਤਾ ਪਿਤਾ ਵਲੋਂ ਦਿੱਤਾ ਸਹਿਯੋਗ ਨੂੰ ਵੇਖਦਿਆਂ ਇਹ ਸਮਾਗਮ ਹਰ ਸਾਲ ਮਨਾਇਆ ਜਾਇਆ ਕਰੇਗਾ। ਸਕੂਲ ਦੇ ਪ੍ਰਿੰਸੀਪਲ ਸ੍ਰੀ ਮਤੀ ਅਨੀਤਾ ਸ਼ਰਮਾ ਨੇ ਪਹੁੰਚੇ ਮੁੱਖ ਮਹਿਮਾਨ, ਮਹਿਮਾਨ, ਸਮੁਚੀ ਪ੍ਰੈਸ, ਬੱਚਿਆਂ ਦੇ ਮਾਤਾ ਪਿਤਾ ਅਤੇ ਪਤਵੰਤਿਆਂ ਦਾ ਧੰਨਵਾਦ ਕੀਤਾ। ਇਸ ਸਮੇਂ ਹੋਰਨਾਂ ਤੋਂ ਇਲਾਵਾ ਸ੍ਰ: ਬਲਜੀਤ ਸਿੰਘ ਬਰਾੜ ਐਸ.ਐਚ.ਓ. ਬਰੇਟਾ, ਬੁੱਧਹਰਵਿੰਦਰ ਸਿੰਘ ਗਰੇਵਾਲ, ਦਲਜੀਤ ਸਿੰਘ ਸੇਖੋਂ ਸਾਬਕਾ ਸਰਪੰਚ, ਸੁਰਜੀਤ ਸਿੰਘ ਸੇਖੋਂ ਸਾਬਕਾ ਚੇਅਰਮੈਨ, ਗੁਰਮੇਲ ਸਿੰਘ ਖੁਡਾਲ, ਰਕੇਸ਼ ਸ਼ਰਮਾ, ਸ੍ਰ:ਹਾਕਮ ਸਿੰਘ ਸੇਖੋਂ ਵੀ ਮੌਜੂਦ ਸਨ।