May 18, 2026 7:07 am

ਗੋਲਡਨ ਬੈਲਜ ਪਬਲਿਕ ਸਕੂਲ ਵਿਖੇ ਸਮਾਗਮ

ਧੂਰੀ, 25 ਦਸੰਬਰ (ਸੰਜੀਵ ਸਿੰਗਲਾ)-ਸਥਾਨਕ ਗੋਲਡਨ ਬੈਲਜ਼ ਪਬਲਿਕ ਸਕੂਲ ਦਾ ਸਾਲਾਨਾ ਸਮਾਗਮ ਤੇ ਇਨਾਮ ਵੰਡ ਸਮਾਰੋਹ ਡਾਇਰੈਕਟਰ ਜ਼ੋਰਾ ਸਿੰਘ ਸਿੱਧੂ ਤੇ ਪ੍ਰਿੰਸੀਪਲ ਸੁਖਵਿੰਦਰ ਕੌਰ ਦੀ ਅਗਵਾਈ ਹੇਠ ਕਰਵਾਇਆ ਗਿਆ ਜਿਸ ਦੌਰਾਨ ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਖੰਗੂੜਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਮਾਗਮ ਦੀ ਸ਼ੁਰੂਆਤ ਸ਼ਬਦ ਗਾਇਣ ਨਾਲ ਹੋਈ। ਇਸ ਮੌਕੇ ਬੱਚਿਆਂ ਵੱਲੋਂ ਗਿੱਧਾ, ਭੰਗੜਾ, ਸ਼ਾਸਤਰੀ ਨਾਚ, ਕਵਿਸ਼ਰੀ, ਮਲਵਈ ਗਿੱਧਾ ਤੇ ਹੋਰ ਕਈ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤੇ ਗਏ। ਜ਼ੋਰਾ ਸਿੰਘ ਸਿੱਧੂ ਨੇ ਸਕੂਲ ਦੀ ਰਿਪੋਰਟ ਪੜ੍ਹੀ। ਵਿਧਾਇਕ ਨੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਤੇ ਹੋਰ ਸਭਿਆਚਾਰਕ ਗਤੀਵਿਧੀਆਂ ਦੀ ਮਹੱਤਤਾ ਤੋਂ ਵੀ ਜਾਣੂ ਕਰਵਾਇਆ। ਇਸ ਮੌਕੇ ਵੱਖ-ਵੱਖ ਖੇਤਰਾਂ ਵਿੱਚ ਮੱਲ੍ਹਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਵਿਧਾਇਕ ਦਲਵੀਰ ਸਿੰਘ ਗੋਲਡੀ, ਹਰਭਜਨ ਸਿੰਘ ਤੂਰ,ਰਣਧੀਰ ਸਿੰਘ,ਹਨੀ ਤੂਰ ਅਤੇ ਬਲਦੇਵ ਸਿੰਘ ਨੇ ਸਨਮਾਨਿਆ। ਇਸ ਮੌਕੇ ਕੁਲਵੀਰ ਸਿੰਘ (ਕੌਮਾਂਤਰੀ ਹਾਕੀ ਖਿਡਾਰੀ), ਸੁਖਪ੍ਰੀਤ ਕੌਰ (ਮੈਰਿਟ ਲਿਸਟ), ਰੀਨਾ ਖੋਸਲਾ ਨੂੰ ਵੀ ਉਚੇਚੇ ਤੌਰ ’ਤੇ ਸਨਮਾਨਿਆ ਗਿਆ।

Send this to a friend