ਕੋਲਕਾਤਾ, 17 ਜਨਵਰੀ (ਪੰਜਾਬ ਟਾਇਮਜ਼ ਬਿਊਰੋ)-ਮਸ਼ਹੂਰ ਅਭਿਨੇਤਰੀ ਸੁਚਿਤਰਾ ਸੇਨ ਦੀ ਅੱਜ ਸਵੇਰੇ ਕਰੀਬ 8 ਵਜੇ ਕੋਲਕਾਤਾ ਦੇ ਇਕ ਹਸਪਤਾਲ ਵਿਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਉਹ ਕਾਫੀ ਸਮੇਂ ਤੋਂ ਬਿਮਾਰ ਚੱਲ ਰਹੀ ਸੀ। ਅਦਾਕਾਰਾ ਸੁਚਿਤਰਾ ਜੋ ਕਿ 82 ਸਾਲਾਂ ਦੀ ਸੀ, ਅੱਜ ਸਵੇਰੇ ਮੌਤ ਹੋ ਗਈ। ਇਸ ਖ਼ਬਰ ਨਾਲ ਪੂਰੀ ਬਾਲੀਵੁੱਡ ਅਤੇ ਫ਼ਿਲਮ ਇੰਡਸਟਰੀ ਵਿਚ ਸ਼ੋਕ ਦੀ ਲਹਿਰ ਦੌੜ ਗਈ। ਸੂਤਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸਾਹ ਦੀ ਦਿੱਕਤ ਆ ਰਹੀ ਸੀ। ਉਨ੍ਹਾਂ ਦੀ ਬੇਟੀ ਮੁਨਮੁਨ ਰਾਤ ਸਮੇਂ ਉਨ੍ਹਾਂ ਦੇ ਨਾਲ ਸਨ। ਸਾਹ ਸੰਬੰਧੀ ਗੰਭੀਰ ਸਮੱਸਿਆਵਾਂ ਕਾਰਣ ਪਿਛਲੇ 26 ਦਿਨਾਂ ਤੋਂ ਉਨ੍ਹਾਂ ਦਾ ਇਲਾਜ ਬੇਲ ਵਿਊ ਕਲੀਨਿਕ ਵਿੱਚ ਚਲ ਰਿਹਾ ਸੀ, ਜਿੱਥੇ ਸ਼ੁੱਕਰਵਾਰ ਦੀ ਸਵੇਰ ਨੂੰ 8 ਵਜ ਕੇ 25 ਮਿੰਟ ’ਤੇ ਉਨ੍ਹਾਂ ਦਾ ਦੇਹਾਂਤ ਹੋ ਗਿਆ।ਮਸ਼ਹੂਰ ਅਭਿਨੇਤਰੀ ਦਾ ਇਲਾਜ ਕਰ ਰਹੇ ਡਾਕਟਰ ਸੁਬੀਰ ਮੋਂਡਲ ਨੇ ਦੱਸਿਆ ਕਿ ਸੁਚਿਤਰਾ ਨੂੰ ਸਵੇਰੇ ਦਿਲ ਦਾ ਦੌਰਾ ਪਿਆ। ਮਰਹੂਮ ਅਦਾਕਾਰਾ ਦਾ ਅੰਤਿਮ
ਸੰਸਕਾਰ ਉਨ੍ਹਾਂ ਦੀ ਬੇਟੀ ਮੁਨਮੁਨ ਸੇਨ ਨੇ ਕੀਤਾ। ਅੰਤਿਮ ਸੰਸਕਾਰ ਤੋਂ ਪਹਿਲਾਂ ਸ਼ਮਸ਼ਾਨਘਾਟ ਵਿੱਚ ਪੱਛਮੀ ਬੰਗਾਲ ਸਰਕਾਰ ਵੱਲੋਂ ਉਨ੍ਹਾਂ ਨੂੰ ਬੰਦੂਕ ਦੀ ਸਲਾਮੀ ਦਿੱਤੀ ਗਈ। ਅਭਿਨੇਤਰੀ ਦੇ ਅੰਤਿਮ ਸੰਸਕਾਰ ਦੇ ਸਮੇਂ ਉਨ੍ਹਾਂ ਦੀਆਂ ਦੋਹਤੀਆਂ ਰੀਆ ਅਤੇ ਰਾਝਮਾ ਸੇਨ ਵੀ ਮੌਜੂਦ ਸਨ।ਜ਼ਿਕਰਯੋਗ ਹੈ ਕਿ ਸੁਚਿਤਰਾ ਨੂੰ 23 ਦਸੰਬਰ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਸੁਚਿਤਰਾ ਦਾ ਜਨਮ ਬੰਗਲਾਦੇਸ਼ ਦੇ ਪਾਬਨਾ ਜ਼ਿਲ੍ਹੇ ਵਿਚ 1931 ਨੂੰ ਹੋਇਆ ਸੀ। ਉਨ੍ਹਾਂ ਨੇ 1952 ਵਿਚ ਆਪਣੀ ਪਹਿਲੀ ਫ਼ਿਲਮ ‘ਸ਼ੇਸ਼ ਕੋਥਾਏ’ ਰਾਹੀਂ ਆਪਣੇ ਫ਼ਿਲਮ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਤੋਂ ਬਾਅਦ ਉਸ ਦੀ ਫ਼ਿਲਮ 7 ਨੰਬਰ ਕੈਦੀ ਆਈ। 1955 ਵਿਚ ਵਿਮਲ ਰਾਏ ਦੀ ਫ਼ਿਲਮ ‘ਦੇਵਦਾਸ’ ਵਿਚ ਸੇਨ ਨੇ ਪਾਰੋ ਦਾ ਰੋਲ ਕੀਤਾ ਸੀ। ਇਹ ਸੁਚਿਤਰਾ ਸੇਨ ਦੀ ਪਹਿਲੀ ਹਿੰਦੀ ਫ਼ਿਲਮ ਸੀ।ਰਾਸ਼ਟਰਪਤੀ ਵੱਲੋਂ ਸੁਚਿੱਤਰਾ ਸੇਨ ਦੇ ਦਿਹਾਂਤ ਉਤੇ ਸੋਗ ਪ੍ਰਗਟਨਵੀਂ ਦਿੱਲੀ-ਰਾਸ਼ਟਰਪਤੀ ਸ਼੍ਰੀ ਪ੍ਰਣਬ ਮੁਖਰਜੀ ਨੇ ਮਸ਼ਹੂਰ ਅਦਾਕਾਰਾਂ ਸ਼੍ਰੀਮਤੀ ਸੁਚਿੱਤਰਾ ਸੇਨ ਦੇ ਦੇਹਾਂਤ ਉਤੇ ਸੋਗ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਆਪਣੇ ਸੋਗ ਸੁਨੇਹੇ ਵਿੱਚ ਸੁਚਿੱਤਰਾ ਦੀ ਬੇਟੀ ਸੁਸ਼੍ਰੀ ਮੁਨਮੁਨ ਸੇਨ ਨੂੰ ਕਿਹਾ ਕਿ ਸੁਚਿੱਤਰਾ ਦੀ ਮੌਤ ਨਾਲ ਫਿਲਮ ਸਨਅਤ ਨੇ ਇੱਕ ਪ੍ਰਤਿਭਾਸ਼ਾਲੀ ਅਭਿਨੇਤਰੀ ਨੂੰ ਖੋਹ ਦਿੱਤਾ ਹੈ, ਜਿਨ੍ਹਾਂ ਨੇ ਕਈ ਬੰਗਾਲੀ ਅਤੇ ਹਿੰਦੀ ਫਿਲਮਾਂ ਵਿੱਚ ਯਾਦਗਾਰ ਭੂਮਿਕਾਵਾਂ ਨਿਭਾਈਆਂ ਸਨ। ਉਨ੍ਹਾਂ ਨੂੰ ਆਪਣੀ ਇੱਕ ਵਧੀਆ ਅਦਾਕਾਰੀ ਕਰਕੇ ਅਸੰਖਿਆ ਪ੍ਰਸ਼ੰਸਕਾਂ ਵੱਲੋਂ ਹਮੇਸ਼ਾ ਯਾਦ ਕੀਤਾ ਜਾਵੇਗਾ।ਪ੍ਰਧਾਨ ਮੰਤਰੀ ਵੱਲੋਂ ਸੁਚਿੱਤਰਾ ਸੇਨ ਦੀ ਮੌਤ ’ਤੇ ਸ਼ੋਕ ਪ੍ਰਗਟਨਵੀਂ ਦਿੱਲੀ-ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਮਸ਼ਹੂਰ ਅਭਿਨੇਤਰੀ ਸੁਚਿੱਤਰਾ ਸੇਨ ਦੀ ਮੌਤ ‘ਤੇ ਸ਼ੋਕ ਪ੍ਰਗਟ ਕੀਤਾ ਹੈ। ਆਪਣੇ ਸ਼ੋਕ ਸੁਨੇਹੇ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਸ਼੍ਰੀਮਤੀ ਸੁਚਿੱਤਰਾ ਸੇਨ ਨੇ ਕਰੋੜਾਂ ਭਾਰਤ ਵਾਸੀਆਂ ਦੇ ਦਿਲ ਵਿੱਚ ਆਪਣੀ ਅਦਾਕਾਰੀ ਰਾਹੀਂ ਥਾਂ ਬਣਾਈ। ਸ਼੍ਰੀਮਤੀ ਸੁਚਿੱਤਰਾ ਸੇਨ ਦਾ ਭਾਰਤੀ ਸਿਨੇਮਾ ਪ੍ਰਤੀ ਵਿਲੱਖਣ ਯੋਗਦਾਨ ਹਮੇਸ਼ਾ ਯਾਦ ਕੀਤਾ ਜਾਵੇਗਾ।