ਫਿਰੋਜ਼ਪੁਰ, 25 ਦਸੰਬਰ (ਕਪੂਰ)- ਕਸਬਾ ਤਲਵੰਡੀ ਭਾਈ ਦੀ ਪੁਲਸ ਨੇ ਇਕ ਚੋਰ ਨੂੰ ਦੋ ਚੋਰੀ ਦੇ ਸਿ¦ਡਰਾਂ ਸਮੇਤ ਗ੍ਰਿਫਤਾਰ ਕਰਕੇ ਉਸ ਖਿਲਾਫ ਮਾਮਲਾ ਦਰਜ ਕੀਤਾ ਹੈ। ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਪੁਲਸ ਨੇ ਦੱਸਿਆ ਕਿ ਇਕ ਗੈਸ ਸਿ¦ਡਰ ਦੇ ਚੋਰ ਨੂੰ ਫੜਿਆ ਹੈ। ਪੁਲਸ ਨੇ ਦੱਸਿਆ ਕਿ ਜਿਸ ਦੀ ਪਛਾਣ ਰਾਜ ਕੁਮਾਰ ਪੁੱਤਰ ਵਰਿੰਦਰ ਸਿੰਘ ਵਾਰਡ ਨੰਬਰ ਸੱਤ ਵਜੋਂ ਕੀਤੀ ਗਈ ਹੈ। ਪੁਲਿਸ ਨੇ ਦੱਸਿਆ ਕਿ ਫੜੇ ਗਏ ਚੋਰ ਨੇ ਦੱਸਿਆ ਕਿ ਉਸ ਨੇ ਇਹ ਸਿ¦ਡਰ ਆਪਣੇ ਗੁਆਂਢੀ ਦੇ ਘਰ ਬਲਵਿੰਦਰ ਸਿੰਘ ਪੁੱਤਰ ਬਾਬੂ ਸਿੰਘ ਦੇ ਘਰੋਂ ਚੋਰੀ ਕੀਤੇ ਹਨ। ਪੁਲਸ ਨੇ ਦੱਸਿਆ ਕਿ ਸਖਤੀ ਨਾਲ ਪੁੱਛਣ ਤੇ ਉਸ ਨੇ ਇਹ ਵੀ ਮੰਨਿਆ ਕਿ ਉਸ ਨੇ ਇਕ ਸੋਨੇ ਦੀ ਚੈਨ ਪ੍ਰਦੀਪ ਕੁਮਾਰ ਪੁੱਤਰ ਗੁਰਨਾਮ ਸਿੰਘ ਦੇ ਘਰੋਂ ਚੋਰੀ ਕੀਤੀ ਹੈ। ਪੁਲਿਸ ਨੇ ਦੱਸਿਆ ਕਿ ਚੋਰ ਕੋਲੋਂ ਚੋਰੀ ਦੇ ਦੋ ਸਿ¦ਡਰ ਬਰਾਮਦ ਕਰ ਲਏ ਗਏ ਹਨ ਜਦਕਿ ਸੋਨੇ ਦੀ ਚੈਨ ਉਸ ਨੇ ਗਹਿਣੇ ਰੱਖੀ ਹੋਈ ਹੈ। ਪੁਲਸ ਨੇ ਦੱਸਿਆ ਕਿ ਉਕਤ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।