May 18, 2026 10:56 pm

ਕੈਪਟਨ ਦੀ ਮੇਜ਼ਬਾਨੀ ਹੇਠ ਐਨ.ਡੀ.ਏ. ਬੈਚ ਦੀ 58 ਸਾਲ ਬਾਅਦ ਹੋਈ ਮਿਲਨੀ ਦੌਰਾਨ ਯਾਦਾਂ ਦਾ ਵਹਿਣ

ਚੰਡੀਗੜ੍ਹ, 25 ਦਸੰਬਰ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਤਵਾਰ ਰਾਤ ਨੂੰ ਆਪਣੇ ਨੈਸ਼ਨਲ ਡਿਫੈਂਸ ਅਕੈਡਮੀ (ਐਨ.ਡੀ.ਏ.) ਦੇ ਆਪਣੇ ਬੈਚ ਸਾਥੀਆਂ ਦੀ ਮੇਜ਼ਬਾਨੀ ਕਰਕੇ ਉਨ੍ਹਾਂ ਨੂੰ ਰਾਤ ਦਾ ਖਾਣਾ ਦਿੱਤਾ ਅਤੇ ਇਸ ਮਿਲਨੀ ਦੌਰਾਨ ਤਕਰੀਬਨ 58 ਸਾਲ ਪੁਰਾਣੇ ਸਬੰਧਾਂ ਨੂੰ ਮੁੜ ਸੁਰਜੀਤ ਕੀਤਾ। ਆਪਣੇ 57ਵੇਂ ਬੈਚ ਸਾਥੀਆਂ ਨਾਲ ਸਬੰਧਾਂ ਵਿਚਲੇ ¦ਮੇ ਸਮੇਂ ਦੇ ਪਾੜੇ ਨੂੰ ਦਰਕਿਨਾਰ ਕਰਦੇ ਹੋਏ ਮੁੱਖ ਮੰਤਰੀ ਨੇ ਐਨ.ਡੀ.ਏ. ਖੜਕਵਸਲਾ ਦੇ ਆਪਣੇ ਸਾਥੀਆਂ ਦੇ ਨਾਲ ਆਪਣੀਆਂ ਪੁਰਾਣੀਆਂ ਯਾਦਾਂ ਅਤੇ ਤਜ਼ਰਬਿਆਂ ਨੂੰ ਯਾਦ ਕੀਤਾ ਅਤੇ ਅਨੇਕਾਂ ਸਾਲ ਪਹਿਲਾਂ ਰੱਖਿਆ ਸਵੇਵਾਂ ਦੀ ਸਿਖਲਾਈ ਦੌਰਾਨ ਦੇ ਦਿਨਾਂ ਦੀ ਯਾਦਾਂ ਸਾਂਝੀਆਂ ਕੀਤੀਆਂ। ਇਨ੍ਹਾਂ ਪੁਰਾਣੇ ਸਾਥੀਆਂ ਦੀ ਆਪਸੀ ਜ਼ਿੰਦਗੀ ਬਾਰੇ ਵਿਚਾਰ-ਵਟਾਂਦਰਾ ਕਰਨ ਲਈ ਇਸ ਮਿਲਣੀ ਨੇ ਇੱਕ ਵਿਸ਼ੇਸ਼ ਮੌਕਾ ਮੁਹੱਈਆ ਕਰਾਇਆ ਕਿਉਂਕਿ ਇਹ ਫੌਜੀ ਇਸ ¦ਮੇ ਸਮੇਂ ਦੌਰਾਨ ਵੱਖ-ਵੱਖ ਹਿੱਸਿਆਂ ’ਚ ਤਾਇਨਾਤ ਸਨ ਜੋ ਇਸ ਸਮੇਂ ਦੌਰਾਨ ਇਕ ਦੂਜੇ ਨੂੰ ਭਾਲਦੇ ਵੀ ਰਹੇ ਪਰ ਹੁਣ ਜਾ ਕੇ ਮਿਲੇ। ਪਿਛਲੀ ਰਾਤ ਹੋਈ ਇਸ ਕੁਝ ਘੰਟਿਆ ਦੀ ਮੀਟਿੰਗ ਦੌਰਾਨ ਵੀ ਇਹ ਯਾਦਾਂ ਖੁੱਲ੍ਹ ਕੇ ਸਾਹਮਣੇ ਆਈਆਂ ਅਤੇ ਉਨ੍ਹਾਂ ਦਾ ਜੋਸ਼ ਅਜੇ ਵੀ ਠਾਠਾਂ ਮਾਰਦਾ ਸੀ।
ਆਪਣੇ ਬਚਪਨ ਤੋਂ ਹੀ ਹਥਿਆਰਾਂ ਵੱਲ ਆਕਰਸ਼ਿਤ ਅਤੇ ਆਪਣੇ ਆਪ ਨੂੰ ਫੌਜ ਦੀ ਵਰਦੀ ਵਿੱਚ ਦੇਖਣ ਦਾ ਸੁਪਨਾ ਲੈਣ ਵਾਲੇ ਮੁੱਖ ਮੰਤਰੀ ਨੇ ਕਿਹਾ ਕਿ ਫੌਜ ਵਿੱਚ ਭਰਤੀ ਹੋਣ ਅਤੇ ਦੇਸ਼ ਦੀ ਸੇਵਾ ਕਰਨ ਦਾ ਹੀ ਸਿਰਫ ਉਨ੍ਹਾਂ ਨੇ ਸੁਪਨਾ ਲਿਆ ਸੀ ਅਤੇ ਇਸ ਦੇ ਬਾਰੇ ਹੀ ਆਪਣੇ ਜੀਵਨ ਦੀ ਤਸਵੀਰ ਸਿਰਜੀ ਸੀ। ਇਸ ਤਰ੍ਹਾਂ ਲਗਦਾ ਸੀ ਕਿ ਇਸ ਬੈਚ ਦਾ ਹਰੇਕ ਸਾਥੀ ਇਸੇ ਤਰ੍ਹਾਂ ਦੀਆਂ ਭਾਵਨਾਵਾਂ ਨੂੰ ਉਜਾਗਰ ਕਰਨਾ ਚਾਹੁੰਦਾ ਸੀ ਅਤੇ ਇਹ ਭਾਵਨਾਵਾਂ ਉਨ੍ਹਾਂ ਦੇ ਫੌਜੀ ਜੀਵਨ ਦੀਆਂ ਯਾਦਾਂ ’ਤੇ ਉਕਰੀਆਂ ਹੋਈਆਂ ਸਨ। ਤਕਰੀਬਨ ਛੇ ਦਹਾਕੇ ਇਕ ਦੂਜੇ ਤੋਂ ਅਲੱਗ ਰਹੇ ਇਨ੍ਹਾਂ 58 ਫੌਜੀਆਂ ਨੇ ਸਖਤ ਸਿਖਲਾਈ ਦੇ ਦਿਨਾਂ ਬਾਰੇ ਸਪੱਸ਼ਟ ਤੌਰ ’ਤੇ ਗੱਲਾਂ ਕੀਤੀਆਂ ਜਿਸ ਤੋਂ ਬਾਅਦ ਹੀ ਫੌਜ ਦੀ ਇਹ ਵਰਦੀ ਪਹਿਣ ਸਕੇ ਸਨ। ਜਤੂਨ ਦੀ ਹਰੀ ਵਰਦੀ ਦੀ ਚੋਣ ਕਰਨ ਵਾਲੇ ਕੈਪਟਨ ਅਮਰਿੰਦਰ ਸਿੰਘ ਨੇ ਜੁਲਾਈ 1959 ਦੇ ਉਨ੍ਹਾਂ ਪਲਾਂ ਨੂੰ ਯਾਦ ਕੀਤਾ ਜਦੋਂ ਉਹ ਐਨ.ਡੀ.ਏ. ਵਿੱਚ ਜੋਰਜ (ਹੁਣ ਡੈਲਟਾ) ਸਕਵੈਰਡਨ ਵਿੱਚ ਸ਼ਾਮਲ ਹੋਏ ਸਨ ਜੋ ਕਿ ਖੜਕਵਾਸਲਾ ਝੀਲ ਦੇ ਕਿਨਾਰਿਆਂ ’ਤੇ ਸਥਿਤ ਸੀ। ਉਨ੍ਹਾਂ ਦੇ ਬੈਚ ਦੇ ਕਈ ਸਾਥੀਆਂ ਨੇ ਕੈਪਟਨ ਅਮਰਿੰਦਰ ਦੇ ਫੌਜ ਪ੍ਰਤੀ ਪਿਆਰ ਦਾ ਜ਼ਿਕਰ ਕੀਤਾ ਅਤੇ ਇਹ ਯਾਦਾਂ ਉਨ੍ਹਾਂ ਦੀ ਯਾਦਾਸ਼ਤ ਵਿੱਚ ਧੁਰ ਅੰਦਰ ਤੱਕ ਸਮੋਈਆਂ ਹੋਈਆਂ ਸਨ। ਇਸ ਮੌਕੇ ਹਾਜ਼ਰ ਹੋਰਨਾਂ ਵਿੱਚ ਲੈਫਟੀਨੈਂਟ ਜਨਰਲ ਜੀ. ਐਸ. ਸਹੋਤਾ, ਲੈਫਟੀਨੈਂਟ ਜਨਰਲ ਬੀ.ਐਮ. ਕਪੂਰ, ਲੈਫਟੀਨੈਂਟ ਜਨਰਨ ਨਟਰਾਜਨ, ਲੈਫਟੀਨੈਂਟ ਜਨਰਲ ਕਮਲ ਡਾਵਰ, ਏਅਰ ਚੀਫ ਮਾਰਸ਼ਲ ਸਿਸੋਦੀਆ, ਮੇਜਰ ਜਨਰਲ ਐਮ. ਐਸ. ਪਰਮਾਰ, ਲੈਫਟੀਨੈਂਟ ਜਨਰਲ ਪ੍ਰਕਾਸ਼ ਸੂਰੀ, ਲੈਫਟੀਨੈਂਟ ਜਨਰਲ ਨਰਾਇਨ ਚੈਟਰਜੀ, ਕੋਮੋਡੋਰ ਨਾਥ ਅਤੇ ਮੇਜਰ ਜਨਰਲ ਗੁਰਜੀਤ ਸਿੰਘ ਰੰਧਾਵਾਂ ਸ਼ਾਮਲ ਸਨ।

Send this to a friend