May 19, 2026 3:57 am

ਮੁੱਖ ਮੰਤਰੀ ਵੱਲੋਂ ਕ੍ਰਿਸਮਸ ਦੇ ਮੌਕੇ ਲੋਕਾਂ ਨੂੰ ਵਧਾਈ

• ਕ੍ਰਿਸਮਸ ਨੂੰ ਧਾਰਮਿਕ ਸਹਿਣਸ਼ੀਲਤਾ ਅਤੇ ਸ਼ਾਂਤੀ ਨਾਲ ਮਨਾਉਣ ਦਾ ਸੱਦਾ


ਚੰਡੀਗੜ•, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਧਾਰਮਿਕ ਅਸਹਿਣਸ਼ੀਲਤਾ ਦੇ ਵੱਧ ਰਹੇ ਸੱਭਿਆਚਾਰ ਨੂੰ ਖਤਮ ਕਰਨ ਦਾ ਸੱਦਾ ਦਿੱਤਾ ਹੈ ਜਿਸ ਸਬੰਧੀ ਘਟਨਾਵਾਂ ਦੇਸ਼ ਦੇ ਵੱਖ ਵੱਖ ਹਿੱਸ਼ਿਆਂ ਵਿਚ ਵਾਪਰੀਆਂ ਹਨ।
ਮੁੱਖ ਮੰਤਰੀ ਨੇ ਕ੍ਰਿਸਮਸ ਦੇ ਮੌਕੇ ਪੰਜਾਬੀਆਂ ਖਾਸ ਕਰ ਇਸਾਈਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਭਾਰਤ ਦੀ ਧਰਮ ਨਿਰਪੱਖਤਾ ਹੀ ਇਸ ਦੀ ਸਭ ਤੋਂ ਵੱਡੀ ਤਾਕਤ ਹੈ ਅਤੇ ਇਸ ਦੀ ਫਿਰਕੂ ਸਦਭਾਵਨਾ ਨੂੰ ਭੰਗ ਕਰਨ ਦੀ ਕਿਸੇ ਵੀ ਕੋਸ਼ਿਸ਼ ਨੂੰ ਪਨਪਣ ਨਹੀਂ ਦੇਣਾ ਚਾਹੀਦਾ ਹੈ।
ਕ੍ਰਿਸਮਸ ਨੂੰ ਨਾ ਕੇਵਲ ਇਸਾਈ ਭਾਈਚਾਰੇ ਸਗੋਂ ਸਾਰੇ ਧਰਮਾਂ ਦੇ ਲੋਕਾਂ ਦੇ ਲਈ ਖੁਸ਼ੀਆਂ ਖੇੜਿਆਂ ਵਾਲਾ ਮੌਕਾ ਦੱਸਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਭਾਰਤੀ ਸੰਵਿਧਾਨ ਵਿਚ ਵਿਸ਼ਵਾਸ ਰੱਖਣ ਵਾਲੇ ਹਰੇਕ ਵਿਅਕਤੀ ਅਤੇ ਸੰਸਥਾ ਦੀ ਨਾ ਕੇਵਲ ਇਸਾਈ ਭਾਈਚਾਰੇ ਸਗੋਂ ਸਾਰੇ ਭਾਈਚਾਰਿਆਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਭਾਰਤੀ ਸੰਵਿਧਾਨ ਵਿਚ ਪ੍ਰਗਟਾਏ ਗਏ ਵਿਭਿੰਨਤਾ ਵਿਚ ਏਕਤਾ ਦੇ ਵਿਸ਼ਵਾਸ ਨੂੰ ਕਿਸੇ ਵੀ ਸੂਰਤ ਵਿਚ ਢਾਹ ਨਹੀਂ ਲੱਗਣੀ ਚਾਹੀਦੀ ਕਿਉਂਕਿ ਕੁਝ ਸਵਾਰਥੀ ਤੱਤ ਆਪਣੇ ਨਿੱਜੀ ਏਜੰਡੇ ਨੂੰ ਬੜ•ਾਵਾ ਦੇਣ ਲਈ ਅਜਿਹੀਆਂ ਕੋਸ਼ਿਸ਼ਾਂ ਕਰ ਰਹੇ ਹਨ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਜੇ ਭਾਰਤ ਸਾਰੇ ਭਾਈਚਾਰਿਆਂ, ਜਾਤਾਂ ਅਤੇ ਧਰਮਾਂ ਨੂੰ ਸਾਂਤ ਵਾਤਾਵਰਣ ਵਾਲਾ ਮਾਹੌਲ ਨਹੀਂ ਦੇ ਸਕਦਾ, ਉਹ ਦੁਨੀਆਂ ਦੀ ਸ਼ਕਤੀ ਬਨਣ ਦੇ ਯੋਗ ਨਹੀਂ ਹੋਵੇਗਾ। ਉਨ•ਾਂ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਧਾਰਮਿਕ ਹਿੰਸਾ ਅਤੇ ਅਸਹਿਣਸ਼ੀਲਤਾ ਦੇਸ਼ ਨੂੰ ਪੁਠੇ ਰਾਹ ਪਾ ਦੇਵੇਗੀ। ਉਨ•ਾਂ ਨੇ ਸਭਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਕਜੁੱਟ ਹੋ ਕੇ ਕ੍ਰਿਸਮਸ ਨੂੰ ਰਿਵਾਇਤੀ ਉਤਸ਼ਾਹ ਅਤੇ ਖੁਸ਼ੀ ਨਾਲ ਮਨਾਉਣ।

Send this to a friend