ਪਾਤੜਾਂ, 22 ਦਸੰਬਰ (ਪ੍ਰੇਮ ਵਧਵਾ)- ਲੰਬੇ ਟਾਈਮ ਤੋ ਪਾਤੜਾਂ ਤੇ ਸ਼ੁਤਰਾਣਾ ਵਿਖੇ ਸੱਟੇ ਦਾ ਗੌਰਖ ਧੰਦਾ ਧੜਲੇ ਨਾਲ ਚੱਲ ਰਿਹਾ ਸੀ ਇਸ ਸਬੰਧ ਚ ਥਾਣਾ ਪਾਤੜਾਂ ਪੁਲਿਸ ਨੇ ਬਿਟੂ ਰਾਮ ਪੁੱਤਰ ਚੱਤਰ ਰਾਮ ਵਾਸੀ ਤੁਗੋ ਪੱਤੀ ਸ਼ੁਤਰਾਣਾ ਵਿਰੱਧ ਧਾਰਾ 13 ਏ , 3, 67 ਦੇ ਤਹਿਤ ਮਾਮਲਾ ਦਰਜ ਕੀਤਾ ਹੈ ਪੁਲਿਸ ਦੇ ਏ. ਐਸ. ਆਈ ਗੁਰਬਚਨ ਸਿੰਘ ਸਮੇਤ ਪੁਲਿਸ ਪਾਰਟੀ ਗਸਤਵਾ ਤਲਾਸ਼ ਸ਼ੱਕੀ ਤੇ ਭੈੜੇ ਪੁਰਸ਼ਾ ਦੇ ਸਬੰਧ ਵਿੱਚ ਬੱਸ ਅੱਡਾ ਸ਼ੁਤਰਾਣਾ ਮੌਜੂਦ ਸੀ ਜੋ ਇਤਲਾਹ ਮਿਲੀ ਕਿ ਦੋਸ਼ੀ ਤੁਰ ਫਿਰ ਕੇ ਦੜ੍ਹਾ ਸੱਟਾ ਲਗਾ ਰਿਹਾ ਹੈ ਜੋ ਕਥਿਤ ਦੋਸ਼ੀ ਨੂੰ ਕਾਬੂ ਕਰਕੇ 820 ਰੁਪਏ ਦੜ੍ਹਾ ਸੱਟਾ ਦੇ ਬ੍ਰਾਮਦ ਹੋਏ ਅਤੇ ਅਜੇ ਵੀ ਕਈ ਸੱਟੇਬਾਜ਼ ਪਾਤੜਾਂ ਤੇ ਸ਼ੁਤਰਾਣਾ ਵਿਖੇ ਬੇਖੌਫ ਸੱਟੇ ਦਾ ਧੰਦਾ ਚਲਾ ਰਹੇ ਹਨ