May 19, 2026 1:18 pm

ਸੁਨੀਲ ਜਾਖੜ ਨੇ ਰੇਲਵੇ ਮੰਤਰੀ ਕੋਲ ਉਠਾਈਆਂ ਗੁਰਦਾਸਪੁਰ ਤੇ ਪਠਾਨਕੋਟ ਦੀਆਂ ਮੁਸ਼ਕਿਲਾਂ

ਗੁਰਦਾਸਪੁਰ, 22 ਦਸੰਬਰ (ਸ਼ਾਮ ਸਿੰਘ ਠਾਕੁਰ) ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਨਵੇਂ ਚੁਣੇ ਗਏ ਸੰਸਦ ਮੈਂਬਰ ਸ੍ਰੀ ਸੁਨੀਲ ਜਾਖੜ ਨੇ ਆਪਣੇ ਹਲਕੇ ਦੀਆਂ ਮੁਸਕਿਲਾਂ ਦੇ ਹਲ ਲਈ ਮੋਰਚਾ ਸੰਭਾਲ ਲਿਆ ਹੈ। ਉਨਾਂ ਨੇ ਰੇਲਵੇ ਮੰਤਰੀ ਸ੍ਰੀ ਪਿਊਸ਼ ਗੋਇਲ ਨੂੰ ਮਿਲ ਕੇ ਗੁਰਦਾਸਪੁਰ ਅਤੇ ਪਠਾਨਕੋਟ ਦੀਆਂ ਰੇਲਵੇ ਨਾਲ ਸਬੰਧਤ ਮੁਸਕਿਲਾਂ ਉਠਾਉਣ ਦੇ ਨਾਲ ਨਾਲ ਪੰਜਾਬ ਵਿਚ ਨਵੀਂਆਂ ਰੇਲ ਗਡੀਆਂ ਚਲਾਉਣ ਦੀ ਮੰਗ ਵੀ ਕੇਂਦਰੀ ਮੰਤਰੀ ਨੂੰ ਕੀਤੀ ਹੈ।ਇਸ ਸਬੰਧ ਵਿਚ ਨਵੀਂ ਦਿਲੀ ਵਿਖੇ ਰੇਲ ਮੰਤਰੀ ਸ੍ਰੀ ਪਿਊਸ਼ ਗੋਇਲ ਨਾਲ ਮੁਲਾਕਾਤ ਕਰਕੇ ਗੁਰਦਾਸਪੁਰ ਦੇ ਸਾਂਸਦ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਨੇ ਗੁਰਦਾਸਪੁਰ ਦੇ ਤਿਬੜੀ ਰੋੜ ਤੇ ਰੇਲਵੇ ਦੀ ਕਰਾਸਿੰਗ ਐਸ.ਪੀ.ਐਲ. 52/ਈ. 3 ਤੇ ਅੰਡਰ ਬ੍ਰਿਜ ਬਣਾਉਣ ਦੀ ਮੰਗ ਰਖਦਿਆਂ ਕਿਹਾ ਕਿ ਇਥੇ ਲਗਾਤਾਰ ਫਾਟਕ ਬੰਦ ਰਹਿਣ ਕਾਰਨ ਹਰ ਰੋਜ ਹਜਾਰਾਂ ਦੀ ਗਿਣਤੀ ਵਿਚ ਲੋਕ ਪ੍ਰੇਸਾਨ ਹੁੰਦੇ ਹਨ।ਇਥੇ ਅੰਡਰ ਬ੍ਰਿਜ ਬਣ ਜਾਵੇ ਤਾਂ ਇਸ ਮੁਸ਼ਕਿਲ ਦਾ ਹਲ ਸੰਭਵ ਹੈ।ਇਸੇ ਤਰਾਂ ਉਨਾਂ ਨੇ ਪਠਾਨਕੋਟ ਜ਼ਿਲ੍ਹੇ ਦੇ ਸੁਜਾਨਪੁਰ ਦੇ ਰੇਲਵੇ ਕਰਾਸਿੰਗ ਐਸ.ਪੀ.ਐਲ/4/ਟੀ. 2 ਤੇ ਵੀ ਅੰਡਰ ਬ੍ਰਿਜ ਬਣਾਉਣ ਦੀ ਮੰਗ ਰੇਲਵੇ ਮੰਤਰੀ ਕੋਲ ਉਠਾਏ।

Send this to a friend