ਨਵੀਂ ਦਿ¤ਲੀ, 16 ਜਨਵਰੀ (ਪੀ.ਟੀ.)- ‘ਆਪ’ ਵਿਧਾਇਕ ਵਿਨੋਦ ਕੁਮਾਰ ਬਿੰਨੀ ਨੇ ਕੇਜਰੀਵਾਲ ’ਤੇ ਇੱਕ ਵਾਰ ਫਿਰ ਨਿਸ਼ਾਨਾ ਵਿਨ੍ਹਦੇ ਹੋਏ ਕਿਹਾ ਕਿ ਅਰਵਿੰਦ ਕੇਜਰੀਵਾਲ ਤਾਨਾਸ਼ਾਹ ਹਨ ਅਤੇ ਪਾਰਟੀ ਨੇ ਆਪਣੇ ਚੋਣ ਵਾਅਦਿਆਂ ਤੋਂ ਪਿੱਛੇ ਹਟ ਕੇ ਦਿੱਲੀ ਦੇ ਲੋਕਾਂ ਨੂੰ ਧੋਖਾ ਦਿੱਤਾ ਹੈ। ਗੌਰਤਲਬ ਹੈ ਕਿ ਪਿਛਲੇ ਮਹੀਨੇ ਅਹੁਦਾ ਨਾ ਮਿਲਣ ਕਾਰਨ ਬਿੰਨੀ ਜਨਤਕ ਤੌਰ ’ਤੇ ਕੇਜਰੀਵਾਲ ਅਤੇ ਆਪ ਪਾਰਟੀ ਨਾਲ ਆਪਣੀ ਨਰਾਜ਼ਗੀ ਜਤਾ ਚੁੱਕੇ ਹਨ।