May 19, 2026 11:50 pm

ਡਿਪਟੀ ਕਮਿਸ਼ਨਰ ਨੇ ਕਮਾਲਪੁਰ ਗਊਸ਼ਾਲਾ ਦੇ ਪ੍ਰਬੰਧਾਂ ਦਾ ਲਿਆ ਜਾਇਜ਼ਾ

ਪਸ਼ੂ ਭਲਾਈ ਕਮੇਟੀ ਦੀ ਮੀਟਿੰਗ ਦੌਰਾਨ ਨਵੇਂ ਸ਼ੈੱਡ ਦੀ ਉਸਾਰੀ ਅਤੇ ਗਊਸ਼ਾਲਾ ਦੀ ਬਿਹਤਰੀ ਸਬੰਧੀ ਹੋਈਆਂ ਵਿਚਾਰਾਂ
ਕਪੂਰਥਲਾ – ਬਲਾਕ ਸੁਲਤਾਨਪੁਰ ਲੋਧੀ ਦੇ ਪਿੰਡ ਕਮਾਲਪੁਰ ਵਿਖੇ ਅਵਾਰਾ ਪਸ਼ੂਆਂ ਦੀ ਸਾਂਭ-ਸੰਭਾਲ ਲਈ ਬਣਾਈ ਗਈ ਗਊਸ਼ਾਲਾ ਸਬੰਧੀ ਪਸ਼ੂ ਭਲਾਈ ਕਮੇਟੀ ਦੀ ਵਿਸ਼ੇਸ਼ ਮੀਟਿੰਗ ਸਥਾਨਕ ਯੋਜਨਾ ਭਵਨ ਵਿਖੇ ਡਿਪਟੀ ਕਮਿਸ਼ਨਰ ਸ੍ਰੀ ਮੁਹੰਮਦ ਤਇਅਬ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਗਊਸ਼ਾਲਾ ਵਿਚ ਨਵੇਂ ਸ਼ੈੱਡ ਦੀ ਉਸਾਰੀ ਲਈ ਐਸ. ਡੀ. ਐਮ ਸੁਲਤਾਨਪੁਰ ਲੋਧੀ ਦੀ ਅਗਵਾਈ ਹੇਠ ਪਸ਼ੂ ਭਲਾਈ ਸੁਸਾਇਟੀ ਦੀ ਇਕ ਸਬ ਕਮੇਟੀ ਦਾ ਗਠਨ ਕਰਕੇ ਕੰਮ ਜਲਦ ਸ਼ੁਰੂ ਕਰਨ ਫ਼ੈਸਲਾ ਕੀਤਾ ਗਿਆ। ਇਸ ਮੌਕੇ ਇਹ ਵੀ ਫ਼ੈਸਲਾ ਕੀਤਾ ਗਿਆ ਕਿ ਗਊਸ਼ਾਲਾ ਵਿਚ ਪਸ਼ੂਆਂ ਲਈ ਖੁਰਲੀ ਸਮੇਤ ਦੀਵਾਰ ਵਾਲੇ ਵੱਡੇ ਸ਼ੈੱਡ ਦੀ ਉਸਾਰੀ ਕੀਤੀ ਜਾਵੇਗੀ। ਇਸ ਤੋਂ ਇਲਾਵਾ ਗਊਸ਼ਾਲਾ ਵਿਚ ਪਸ਼ੂਆਂ ਦੇ ਰੱਖ-ਰਖਾਅ, ਚਾਰਾ, ਤੂੜੀ, ਪੀਣ ਲਈ ਪਾਣੀ ਅਤੇ ਹੋਰ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ ਅਤੇ ਇਨਾਂ ਨੂੰ ਹੋਰ ਬਿਹਤਰ ਬਣਾਉਣ ਲਈ ਵਿਚਾਰ-ਵਟਾਂਦਰਾ ਕੀਤਾ ਗਿਆ। ਡਿਪਟੀ ਕਮਿਸ਼ਨਰ ਸ੍ਰੀ ਤਇਅਬ ਨੇ ਗਊਸ਼ਾਲਾ ਵਿਚ ਚੱਲ ਰਹੇ ਕਾਰਜਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ ਅਤੇ ਅਧਿਕਾਰੀਆਂ ਨੂੰ ਵੱਖ-ਵੱਖ ਦਿਸ਼ਾ-ਨਿਰਦੇਸ਼ ਦਿੱਤੇ। ਉਨਾਂ ਗਊਸ਼ਾਲਾ ਵਿਚ ਚੱਲ ਰਹੇ ਲੈਵਲਿੰਗ ਦੇ ਕੰਮ ਵਿਚ ਤੇਜ਼ੀ ਲਿਆਉਣ ਅਤੇ ਖ਼ਰਾਬ ਰਸਤੇ ਨੂੰ ਮਨਰੇਗਾ ਤਹਿਤ ਠੀਕ ਕਰਵਾਉਣ ਦੇ ਆਦੇਸ਼ ਦਿੱਤੇ। ਉਨਾਂ ਅਧਿਕਾਰੀਆਂ ਨੂੰ ਕਿਹਾ ਕਿ ਉਹ ਲਗਾਤਾਰ ਗਊਸ਼ਾਲਾ ਦਾ ਦੌਰਾ ਕਰਦੇ ਰਹਿਣ ਅਤੇ ਹੋਰਨਾਂ ਗਊਸ਼ਾਲਾਵਾਂ ਦੇ ਪ੍ਰਬੰਧਕਾਂ ਦੇ ਵਡਮੁੱਲੇ ਸੁਝਾਅ ਲੈ ਕੇ ਗਊਸ਼ਾਲਾ ਦੀ ਬਿਹਤਰੀ ਲਈ ਢੁਕਵੇਂ ਕਦਮ ਪੁੱਟਣ ਤਾਂ ਜੋ ਪਸ਼ੂਆਂ ਦੀ ਵਧੀਆ ਢੰਗ ਨਾਲ ਸਾਂਭ-ਸੰਭਾਲ ਕੀਤੀ ਜਾ ਸਕੇ। ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ. ਅਵਤਾਰ ਸਿੰਘ ਭੁੱਲਰ, ਐਸ. ਡੀ. ਐਮ ਸੁਲਤਾਨਪੁਰ ਲੋਧੀ ਡਾ. ਚਾਰੂਮਿਤਾ, ਡਿਪਟੀ ਡਾਇਰੈਕਟਰ ਪਸ਼ੂ ਪਾਲਣ ਡਾ. ਸੁੱਚਾ ਸਿੰਘ, ਬੀ. ਡੀ. ਪੀ. ਓ ਸੁਲਤਾਨਪੁਰ ਲੋਧੀ ਸ. ਪਰਗਟ ਸਿੰਘ, ਐਕਸੀਅਨ ਡਰੇਨੇਜ ਵਿਭਾਗ ਸ. ਅਜੀਤ ਸਿੰਘ, ਸਹਾਇਕ ਨਿਰਦੇਸ਼ਕ ਪਸ਼ੂ ਪਾਲਣ ਵਿਭਾਗ ਡਾ. ਦਵਿੰਦਰ ਸਿੰਘ, ਸਮਾਜ ਸੇਵੀ ਸ੍ਰੀ ਕਪੂਰ ਚੰਦ ਗਰਗ, ਸ੍ਰੀ ਪ੍ਰਮੋਦ ਗੁਪਤਾ, ਸ੍ਰੀਮਤੀ ਸੀਤਾ ਢੰਡ, ਸ੍ਰੀ ਸਾਹਿਲ ਓਬਰਾਏ, ਸ੍ਰੀ ਰਾਜੇਸ਼ ਰਾਏ, ਡਾ. ਅਮਿਤ ਸਕਸੈਨਾ, ਡਾ. ਰਮੇਸ਼ ਸ਼ਰਮਾ, ਸ੍ਰੀ ਰਿੰਕੂ ਭੱਟੀ ਤੋਂ ਇਲਾਵਾ ਗਊਸ਼ਾਲਾ ਕਮੇਟੀ ਦੇ ਨਾਮਜ਼ਦ ਮੈਂਬਰ ਹਾਜ਼ਰ ਸਨ।

Send this to a friend