May 20, 2026 1:59 am

24 ਦਸੰਬਰ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਪੁਰਵ ਦੇ ਰਾਜ ਪੱਧਰੀ ਸਮਾਗਮ ਵਿੱਚ ਸੰਗਤਾਂ ਜ਼ਰੂਰ ਹਾਜ਼ਰੀ ਲਗਵਾਉਣ-ਰਾਣਾ ਕੇ.ਪੀ.ਸਿੰਘ।

ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਰਨਗੇ ਰਾਜ ਪੱਧਰੀ ਸਮਾਗਮ ਵਿੱਚ ਸ਼ਮੂਲੀਅਤ।
ਨੰਗਲ – ਨੰਗਲ ਵਿਖੇ ਅੱਜ ਸਪੀਕਰ ਪੰਜਾਬ ਵਿਧਾਨ ਸਭਾ ਰਾਣਾਂ ਕੰਵਰਪਾਲ ਸਿੰਘ ਵੱਲੋਂ ਪੰਜਾਬ ਸਰਕਾਰ ਵੱਲੋਂ 24 ਦਸੰਬਰ ਨੂੰ ਖਾਲਸੇ ਦੀ ਜਨਮ ਸਥਲੀ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਕਰਵਾਏ ਜਾ ਰਹੇ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਵੇਂ ਪ੍ਰਕਾਸ਼ ਪੁਰਬ ਦੇ ਸਮਾਗਮ ਵਿੱਚ ਸੰਗਤਾਂ ਦੀ ਭਰਵੀਂ ਸ਼ਮੂਲੀਅਤ ਯਕੀਨੀ ਬਣਾਉਣ ਲਈ ਸੰਗਤਾਂ ਨੂੰ ਲਾਮਬੰਦ ਕਰਨ ਵਾਸਤੇ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਇਲਾਕੇ ਦੇ ਵੱਡੀ ਗਿਣਤੀ ‘ਚ ਲੋਕਾਂ ਨੇ ਉਤਸ਼ਾਹ ਨਾਲ ਭਾਗ ਲਿਆ। ਸੰਗਤਾਂ ਨੂੰ ਸੰਬੋਧਨ ਕਰਦਿਆਂ ਸਪੀਕਰ ਨੇ ਕਿਹਾ ਕਿ ਇਹ ਸਮਾਗਮ ਕਿਸੇ ਸਿਆਸੀ ਪਾਰਟੀ ਦਾ ਨਹੀ ਬਲਕਿ ਸਰਵ ਸਾਂਝਾ ਹੈ ਇਸ ਲਈ ਸਮੂਹ ਸੰਗਤ ਜਾਤਾਂ, ਧਰਮਾਂ, ਰਾਜਨੀਤਿਕ, ਧਾਰਮਿਕ, ਅਤੇ ਸਮਾਜਿਕ ਲਕੀਰਾਂ ਤੋਂ ਉੱਪਰ ਉੱਠ ਕੇ ਸ਼ਮੂਲੀਅਤ ਕਰਨ। ਉਨਾਂ ਵਰਕਰਾਂ ਦੀਆਂ ਡਿਊਟੀਆਂ ਵੀ ਲਗਾਈਆਂ ਅਤੇ ਕਿਹਾ ਕਿ ਇਸ ਸਮਾਗਮ ਵਿੱਚ ਜਿਸ ਵਿੱਚ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੰਗਤਾਂ ਨੂੰ ਸੰਬੋਧਨ ਕਰਨਗੇ। ਉਨਾਂ ਐਲਾਨ ਕੀਤਾ ਕਿ ਵਿਧਾਨ ਸਭਾਂ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਤੋਂ 100 ਬੱਸ ਸੰਗਤਾਂ ਦੀ ਭਰ ਕੇ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਪਹੁੰਚੇਗੀ ਅਤੇ ਹਲਕੇ ਵਿੱਚੋਂ 10000 ਸੰਗਤ ਸਮਾਗਮ ਵਿੱਚ ਸ਼ਮੂਲੀਅਤ ਕਰੇਗੀ। ਉਨਾਂ ਕਿਹਾ ਸੰਗਤਾਂ ਵਾਸਤੇ ਲੰਗਰ ਅਤੇ ਰਿਹਾਇਸ਼ ਦੇ ਪੁਖਤਾ ਪ੍ਰਬੰਧ ਕੀਤੇ ਜਾ ਚੁੱਕੇ ਹਨ ਜਦੋਂ ਕਿ ਸੰਗਤਾਂ ਨੂੰ ਪੰਜਾਬੀਅਤ ਦੇ ਪਹਿਰੇਦਾਰ ਨਾਮਵਰ ਸ਼ਾਇਰ ਸੁਰਜੀਤ ਪਾਤਰ ਅਤੇ ਪੰਜਾਬੀ ਗਾਇਕੀ ਗੁਰਦਾਸ ਮਾਨ, ਪੰਡਿਤ ਰਾਜਨ ਸਾਜਨ ਸ਼ਾਸ਼ਤਰੀ ਮੁਬੰਈ ਵਾਲਿਆਂ ਤੋਂ ਇਲਾਵਾ ਸੰਤ ਮਹਾਂ ਪੁਰਸ਼ ਗੁਰੂ ਸਾਹਿਬ ਦੇ ਇਤਿਹਾਸ ਨਾਲ ਜੋੜਨਗੇ। ਹੋਰਨਾਂ ਤੋਂ ਇਲਾਵਾ ਸ੍ਰੀ ਅਸ਼ੋਕ ਸਵਾਮੀਪੁਰ, ਬਲਾਕ ਕਾਂਗਰਸ ਕਮੇਟੀ ਦੇ ਪ੍ਰਧਾਨ ਸ੍ਰੀ ਸੰਜੈ ਸਾਹਨੀ, ਸ੍ਰੀ ਅਸ਼ੋਕ ਪੁਰੀ ਪ੍ਰਧਾਨ ਨਗਰ ਕੌਂਸਲ, ਸ੍ਰੀ ਰਾਕੇਸ਼ ਨਈਅਰ, ਸ੍ਰੀ ਉਮਾਂ ਕਾਂਤ ਸ਼ਰਮਾ, ਸ੍ਰੀ ਰਮੇਸ਼ ਦਸਗਰਾਈਂ, ਸ੍ਰੀ ਕਮਲਦੇਵ ਜੋਸ਼ੀ ਥਲੂਹ, ਸ੍ਰੀ ਕਪੂਰ ਸਿੰਘ, ਸ੍ਰੀ ਅਸ਼ੋਕ ਸੈਣੀ, ਸ੍ਰੀ ਅੰਮ੍ਰਿਤਪਾਲ ਧੀਮਾਨ, ਸ੍ਰੀ ਐਸ ਡੀ ਸੈਣੀ, ਸ੍ਰੀ ਅਸ਼ੀਸ਼ ਗੋਗੂ, ਸ੍ਰੀ ਆਲਮ ਖਾਨ, ਡਾ. ਸੋਮ ਦੱਤ ਪਾਠਕ, ਸ੍ਰੀ ਸਾਹਿਲ ਸਾਹਨੀ, ਸ੍ਰੀ ਸੁਰੇਸ਼ ਮਲਿਕ, ਸ੍ਰੀ ਪ੍ਰਤਾਪ ਸੈਣੀ, ਸ੍ਰੀ ਧਰਮਪਾਲ ਸੋਢੀ, ਸ੍ਰੀ ਟੋਨੀ ਸਹਿਗਲ, ਸ੍ਰੀ ਹਰਿੰਦਰ ਬੱਬੂ, ਸ੍ਰੀ ਅਸ਼ਵਨੀ ਮਿਰਚੂ, ਸ੍ਰੀ ਨਿੱਕਾ ਸਿੰਘ ਮੱਟੂ, ਸ੍ਰੀ ਹਰਪਾਲ ਭਸੀਨ, ਸ੍ਰੀ ਰਾਜੇਸ਼ ਸੋਨੂੰ, ਮੈਡਮ ਸੋਨੀਆ ਸੈਣੀ, ਕੌਂਸਲਰ ਸ੍ਰੀ ਨਰਿੰਦਰ ਸੈਣੀ, ਸ੍ਰੀ ਹਰਜੀਤ ਸਿੰਘ ਜੀਤਾ, ਸ੍ਰੀ ਧਰਿੰਦਰ ਸੱਭਰਵਾਲ, ਸ੍ਰੀ ਇੰਦਰਜੀਤ ਸਿੰਘ ਅਰੋੜਾ, ਸ੍ਰੀ ਜਗਤਾਰ ਸਿੰਘ ਸੈਣੀ, ਸ੍ਰੀ ਨਰਿੰਦਰ ਸਿੰਘ ਚੰਗਿਆੜਾ, ਸ੍ਰੀ ਰਾਜੀ ਖੰਨਾ, ਸ੍ਰੀ ਸਤਨਾਮ ਸੱਤਾ, ਸ੍ਰੀ ਸਰਵਜੀਤ ਸਿੰਘ ਬੇਲਾ, ਸ੍ਰੀ ਮਲਕੀਤ ਸਿੰਘ ਬੇਲਾ, ਸ੍ਰੀ ਟਿੰਮੀ ਕੀਰਤਪੁਰ ਸਾਹਿਬ, ਮੀਡੀਆ ਸਲਾਹਕਾਰ ਸ੍ਰੀ ਅਮਰਪਾਲ ਬੈਂਸ, ਸ੍ਰੀ ਗੁਰਮੀਤ ਸਿੰਘ ਲੋਧੀਪੁਰ ਆਦਿ ਹਾਜਰ ਸਨ।

Send this to a friend