May 15, 2026 2:24 am

ਆਦਰਸ਼ ਸਕੂਲ ਪੱਕਾ ਕਾਂਡ ਵਿਰੋਧੀ ਐਕਸ਼ਨ ਕਮੇਟੀ ਵੱਲੋਂ ਰੰਧਾਵਾ ਦੀ ਫੂਕੀ ਅਰਥੀ

ਫਰੀਦਕੋਟ, 20 ਦਸੰਬਰ (ਗੁਰਜੀਤ ਰੋਮਾਣਾ, ਪਰਵਿੰਦਰ ਸਿੰਘ ਕੰਧਾਰੀ)- ਆਦਰਸ਼ ਸਕੂਲ ਪਕਾ ਕਾਂਡ ਵਿਰੋਧੀ ਐਕਸ਼ਨ ਕਮੇਟੀ ਵਲੋਂ ਅਜ ਜਿਲ੍ਹਾ ਪ੍ਰਸ਼ਾਸ਼ਨ ਅਤੇ ਨਰਿੰਦਰ ਰੰਧਾਵਾ ਦੀ ਅਰਬੀ ਡਿਪਟੀ ਕਮਿਸ਼ਨਰ ਫਰੀਦਕੋਟ ਦੇ ਦਫਤਰ ਸਾਹਮਣੇ ਫੂਕੀ ਗਈ। ਇਸ ਮੌਕੇ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਆਦਰਸ਼ ਸਕੂਲ ਦਾ ਪ੍ਰਬੰਧ ਸਰਕਾਰ ਨੇ ਬਲਾਤਕਾਰੀਆਂ ਨੂੰ ਦਿਤਾ ਹੋਇਆ ਹੈ। ਉਨ੍ਹਾਂ ਕਿਹਾ ਕੇ ਆਦਰਸ਼ ਸਕੂਲ ਪਕਾ, ਮਿਡੂਮਾਨ ਅਤੇ ਰਵਸੀਹ ਕਲਾਂ ਨਾ ਪ੍ਰਬੰਧ ਉਸ ਵਿਅਕਤੀ ਨੂੰ ਦਿਤਾ ਹੋਇਆ ਹੈ ਜਿਸ ਉਪਰ ਪਰਚੇ ਦਰਜ ਹੋ ਚੁਕੇ ਹਨ। ਆਗੂਆਂ ਨੂੰ ਕਿਹਾ ਕੇ ਜੋ ਵੀ ਅਧਿਆਪਕ ਨਰਿੰਦਰ ਰੰਧਾਵਾ ਦੀਆਂ ਵਧੀਕੀਆਂ ਖਿਲਾਫ ਆਵਾਜ਼ ਉਠਾਉਦਾ ਹੈ ਉਹ ਉਸੇ ਅਧਿਆਪਕ ਨੂੰ ਸਕੂਲ ਵਿਚੋ ਕਢ ਦਿੰਦਾ ਹੈ ਇਸਦੇ ਬਾਵਜੂਦ ਅਧਿਆਪਕਾਵਾਂ ਕੋਲ ਹਾਈਕੋਰਟ ਦੇ ਸਟੇਅ ਦੇ ਆਰਡਰ ਹਨ ਅਤੇ ਜਿਲ੍ਹਾ। ਪ੍ਰਸਾਸਨ ਹਾਈਕੋਰਟ ਦੇ ਹੁਕਮਾਂ ਦੀ ਤਾਮੀਲ ਕਰਵਾਉਣ ਦੀ ਬਜਾਏ ਬਲਤਕਾਰੀ ਨਾਲ ਖੜਦਾ ਹੈ। ਆਗੂਆਂ ਕਿਹਾ ਕਿ ਨਰਿੰਦਰ ਰੰਧਾਵਾ ਦੀ ਮੈਨਜਮੈਂਟ ਕਮੇਟੀ ਨੇ ਕਰੋੜਾਂ ਰੁਪਏ ਦੇ ਘੋਟਾਲੇ ਕੀਤੇ ਹਨ ਜਿਸ ਵਿਚ ਮਿਡ ਡੇ ਮੀਲ, ਤਨਖਾਹਾਂ , ਸਟੇਸ਼ਨਰੀ , ਬਚਿਆਂ ਦੀਆਂ ਵਰਦੀਆਂ ਹਨ ਘੋਟਾਲਾ ਆਦਿ ਹਨ ਅਤੇ ਇਹਨਾਂ ਘੁਟਾਲਿਆਂ ਬਾਰੇ ਸਿਖਿਆ ਮੰਤਰੀ, ਸਿਖਿਆ ਸਕਤਰ, ਡੀ. ਜੀ.ਐਸ ਈ ਆਦਿ ਨੂੰ ਜਾਣੂ ਵੀ ਕਰਵਾਇਆ ਜਾ ਚੁਕਾ ਹੈ ਪਰ ਪ੍ਰਸ਼ਾਸਨ ਦੀ ਕੰਨ ਤੇ ਜੂੰ ਨਹੀ ਸਰਕ ਰਹੀ।ਐਕਸ਼ਨ ਕਮੇਟੀ ਦੇ ਆਗੂਆਂ ਨੇ ਕਿਹਾ ਬਲਤਕਾਰੀ ਨਰਿੰਦਰ ਰੰਧਾਵਾ ਉਸਦੇ ਲੜਕੇ ਜਸਮੀਤ ਰੰਧਾਵਾ ਨੂੰ ਗ੍ਰਿਫਤਾਰ ਕਰਵਾਉਣ, ਆਦਰਸ਼ ਸਕੂਲ ਦਾ ਪ੍ਰਬੰਧ ਸਿਖਿਆ ਵਿਭਾਗ ਦੇ ਤਹਿਤ ਕਰਨ, ਅਧਿਆਪਕਾਂ ਦੀ 7 ਮਹੀਨਿਆਂ ਤੋ ਰੁਕੀ ਤਨਖਾਹ ਜਾਰੀ ਕਰਵਾਉਣਾ, ਕਚੇ ਅਧਿਆਪਕਾਵਾਂ ਅਤੇ ਹੋਰ ਮੁਲਾਜ਼ਮਾਂ ਦੀ ਮੁੜ ਬਹਾਲੀ ਤਕ ਸੰਘਰਸ਼ ਜਾਰੀ ਰਹੇਗਾ। ਅਜ ਦੇ ਰੋਸ਼ ਪ੍ਰਦਰਸ਼ਨ ਨੂੰ ਐਕਸ਼ਨ ਕਮੇਟੀ ਦੇ ਗੁਰਦਿਆਲ ਭਟੀ, ਕਰਨਦੀਪ ਭੁਲਰ, ਰਜਿੰਦਰ ਸਿੰਘ, ਬੂਟਾ ਸਿੰਘ, ਲਾਲ ਸਿੰਘ ਗੋਲੇਵਾਲਾ, ਕੁਲਦੀਪ ਸ਼ਰਮਾ, ਅਸ਼ੋਕ , ਗੁਰਸੇਵਕ ਸਿੰਘ , ਜਗਤਾਰ ਵਿਰਦੀ, ਜਸਪਾਲ ਨੰਗਲ, ਵੀਰ ਸਿੰਘ, ਸੁਰਜੀਤ ਢੁਡੀ, ਅਸ਼ੋਕ ਕੋਸ਼ਲ, ਸੂਰਜਭਾਨ, ਨੋ ਨਿਹਾਲ ਸਿੰਘ ਆਦਿ ਹਾਜਰ ਸਨ।

Send this to a friend