ਸਮਾਣਾ, 20 ਦਸੰਬਰ (ਪ੍ਰੇਮ ਵਧਵਾ, ਸੰਦੀਪ ਜਿੰਦਲ, ਰਿਸ਼ਵ ਮਿੱਤਲ)- ਜਗਤਗੁਰੂ ਮਹਾਮਡਲੇਸ਼ਰਵਰ ਪੰਚਾਨੰਦ ਗਿਰੀ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸੰਦੀਪ ਜਿੰਦਲ ਉਪ ਚੇਅਰਮੈਂਨ ਪੰਜਾਬ ,ਏ. ਕੇ ਜੋਸ਼ੀ ਉਤਰ ਭਾਰਤ ਪ੍ਰਮੁੱਖ, ਰਿਸ਼ਵ ਮਿਤੱਲ ਉਪ ਪ੍ਰਧਾਨ ਪੰਜਾਬ, ਰਿਕੀ ਜਿੰਦਲ ਉਪ ਪ੍ਰਧਾਨ ਜ਼ਿਲ੍ਹਾ ਪਟਿਆਲਾ, ਪ੍ਰੇਮ ਵਧਵਾ ਜਰਨਲ ਸਕੱਤਰ ਪੰਜਾਬ ਪ੍ਰੈਸ ਅਤੇ ਸੰਜੀਵ ਗਰਗ ਜਰਨਲ ਸਕੱਤਰ ਪੰਜਾਬ ਅਗਵਾਈ ਵਿਚ ਨਵ ਨਿਯੁਕਤੀਆਂ ਖੀਤੀਆਂ ਗਈਆਂ ਇਸ ਮੌਕੇ ਰਿਕੀ ਜਿੰਦਲ ਦੁਆਰਾ ਸੈਕੜੇ ਨੌਜਵਾਨਾਂ ਦਾ ਇਕੱਠ ਪਟਿਆਲਾ ਨੇੜੇ ਮੋਦੀ ਕਾਲਜ ਵਿਖੇ ਕੀਤਾ ਗਿਆ ਜਿਥੇ ਪਟਿਆਲਾ ਸ਼ਹਿਰੀ ਅਕੁਸ਼ ਭਾਰਤਵਾਜ ਅਤੇ ਹਲਕਾ ਸਨੌਰ ਦਾ ਪ੍ਰਧਾਨ ਵਰੁਨ ਭਾਰਤਵਾਜ ਥਾਪਿਆ ਗਿਆ ਇਸ ਮੌਕੇ ਏ-ਕੇ ਜੋਸ਼ੀ ਜੀ ਦੁਆਰਾ ਅਤਵਾਦ ਨੂੰ ਨੱਥ ਪਾਉਣ ਸਬੰਧੀ ਪੁਲਿਸ ਦੁਆਰਾ ਕੀਤੇ ਗਏ ਕੰਮਾਂ ਦੀ ਸਾਲਾਘਾ ਕੀਤੀ ਗਈ ਅਤੇ ਸੰਦੀਪ ਜਿੰਦਲ ਅਤੇ ਰਿਸ਼ਵ ਮਿੱਤਲ ਨੇ ਨਵ ਨਿਯੁਕਤ ਨੌਜਵਾਨਾਂ ਨੂੰ ਵੱਧ ਤੋ ਵੱਧ ਹਿੰਦੂ ਨੌਜਵਾਨਾਂ ਨੂੰ ਨਾਲ ਜੋੜਨ ਲਈ ਕਿਹਾ ਅਤੇ ਹਿੰਦੂ ਧਰਮ ਦੇ ਮਾਨ ਨੂੰ ਵਧਾਉਣ ਲਈ ਵੱਧ ਚੱੜ ਕੇ ਕੰਮ ਕਰਨ ਦਾ ਸੰਦੇਸ਼ ਦਿਤਾ ਇਸ ਮੌਕੇ ਮੈਡਮ ਰੇਨੂੰ ਸ਼ਰਮਾ ਅਤੇ ਗੌਰਵ ਸੰਧੂ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਇਹਨਾਂ ਤੋ ਇਲਾਵਾ ਇਸ ਸਮੇਂ ਵਿਖੀ ਜਿੰਦਲ , ਲਾਰੇਸ਼ ਗਿਲ, ਘੋੜਾ, ਸਿੱਪੀ, ਚੈਹਿਲ, ਹੈਰੀ ਬੋਕਸਰ, ਵਰਿੰਦਰ ਕਾਲਾ, ਗੁਰਪ੍ਰੀਤ ਪੁਨਿਆਂ, ਸਰਬਜੀਤ ਬਾਵਾ, ਮਨਦੀਪ ਤਲਵੰਡੀ, ਲਖੂ, ਦੀਪ ਰਾਜਪੂਤ, ਧਰਮ ਵਿਰਕ ਆਦਿ ਹਾਜ਼ਰ ਸਨ