ਸ਼ਾਹਕੋਟ 16 ਜਨਵਰੀ (ਸੁਰਿੰਦਰ ਸਿੰਘ ਪਦਮ)- ਮਾਈ ਭਾਗੋ ਯੋਜਨਾ ਤਹਿਤ ਗਿਆਰਵੀ ਤੇ ਬ੍ਹਾਰਵੀ ਜਮਾਤ ਦੀਆ ਵਿਦਿਆਰਥਣਾ ਨੂੰ ਸਾਈਕਲ ਦੇਣ ਲਈ ਸਰਦਾਰ ਦਰਬਾਰਾ ਸਿੰਘ ਮੈਮੋਰੀਅਲ ਸਰਕਾਰੀ( ਕੰਨਿਆ) ਸੀਨੀਅਰ ਸੰਕੈਡਰੀ ਸਕੂਲ ਮਲਸੀਆ ਵਿਖੇ ਸਮਾਗਮ ਕਰਵਾਇਆ ਗਿਆ। ਸਮਾਗਮ ਦੇ ਸ਼ੁਰੂ ‘ਚ ਸਕੂਲ ਦੇ ਪ੍ਰਿੰਸੀਪਲ ਰਾਜ ਸਿੰਘ ਨੇ ਮਹਿਮਾਨਾਂ ਨੂੰ ਜੀ ਆਇਆ ਕਹਿੰਦੇ ਹੋਏ ਸਕੂਲ ਦੀਆ ਸਮੱਸਿਆਵਾਂ ਤੋ ਮੁੱਖ ਮਹਿਮਾਨ ਨੂੰ ਜਾਣੂ ਕਰਵਾਇਆ। ਉਨ੍ਹਾਂ ਮੰਗ ਕੀਤੀ ਕਿ ਸਕੂਲ ‘ਚ ਨਵੇਂ ਉਸਾਰੇ ਜਾਣ ਵਾਲੇ ਤਿੰਨ ਕਮਰਿਆ ਲਈ ਉਨ੍ਹਾਂ ਨੂੰ ਗ੍ਰਾਂਟ ਦਿੱਤੀ ਜਾਵੇ ਸਮਾਗਮ ‘ਚ ਬਤੌਰ ਮੁੱਖ ਮਹਿਮਾਨ ਵਜੋ ਪੁੱਜੇ ਟਰਾਂਸਪੋਰਟ ਮੰਤਰੀ ਜਥੇਦਾਰ ਅਜੀਤ ਸਿੰਘ ਕੋਹਾੜ ਦੇ ਪੁੱਤਰ ਨਾਇਬ ਸਿੰਘ ਕੋਹਾੜ ਨੇ ਕਿਹਾ ਕਿ ਦੂਰ-ਦੁਰੇਡੇ ਪਿੰਡਾਂ ‘ਤੋਂ ਪੈਦਲ ਪੜ੍ਹਨ ਜਾਣ ਵਾਲੀਆ ਵਿਦਿਆਰਥਣਾ ਨੂੰ ਸਹੂਲਤਾਂ ਦੇਣ ਲਈ ਪੰਜਾਬ ਸਰਕਾਰ ਨੇ ਲੜਕੀਆ ਨੂੰ ਸਾਈਕਲ ਦੇਣ ਲਈ ਮਾਈ ਭਾਗੋ ਯੋਜਨਾ ਸ਼ੁਰੂ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਕੂਲਾਂ ਦੀਆ ਇਮਾਰਤਾਂ ਨੂੰ ਆਧੁਨਿਕ ਤਕਨੀਕ ਨਾਲ ਉਸਾਰਨ ਦੇ ਨਾਲ ਨਾਲ ਅਧਿਆਪਕਾ ਤੇ ਬੱਚਿਆ ਨੂੰ ਫਰਨੀਚਰ ਮੁਹੱਈਆ ਕਰਵਾਉਣ ਦੇ ਨਾਲ ਨਾਲ ਹੋਰ ਸਹੂਲਤਾ ਵੀ ਪ੍ਰਦਾਨ ਕੀਤੀਆ ਜਾ ਰਹੀਆ ਹਨ। ਇਸ ਮੌਕੇ ਤੇ ਮੁੱਖ ਮਹਿਮਾਨ , ਪਿੰ੍ਰਸੀਪਲ, ਸਕੂਲ ਮੈਨਜਮੈਂਟ ਕਮੇਟੀ ਦੇ ਚੇਅਰਮੈਨ ਹਰਵਿੰਦਰ ਸਿੰਘ, ਮਾਪੇ ਅਧਿਆਪਕ ਸੰਸਥਾ ਦੇ ਪ੍ਰਧਾਨ ਅਮਰੀਕ ਸਿੰਘ, ਹਰਿੰਦਰ ਸਿੰਘ ਹੁੰਦਲ, ਗੁਰਮੇਜ ਸਿੰਘ ਮਲਸੀਆ ਅਤੇ ਵਰਿੰਦਰ ਸਿੰਘ ਬਹੁਗੁਣ ਨੇ ਸਕੂਲ ਦੀਆਂ 199 ਵਿਦਿਆਰਥਣਾਂ ਨੂੰ ਸਾਈਕਲ ਦਿੱਤੇ। ਇਸ ਮੌਕੇ ਤੇ ਪਿੰਡ ਦੇ ਪਤਵੰਤੇ ਅਤੇ ਸਕੂਲ ਦਾ ਸਟਾਫ ਹਾਜਰ ਸੀ।