May 21, 2026 11:29 am

ਨਿਗਮ ਚੋਣਾਂ: ਪਟਿਆਲਾ ਦੀ ਇੱਕ ਸੀਟ ਪਈ ਅਕਾਲੀ ਦਲ ਦੀ ਝੋਲੀ

ਪਟਿਆਲਾ, 19 ਦਸੰਬਰ (ਪੰਜਾਬ ਟਾਇਮਜ਼ ਬਿਊਰੋ)- ਪੰਜਾਬ ਨਿਗਮ ਚੋਣਾਂ ਵਿਚ ਬੀਤੇ ਦਿਨ ਵਾਰਡ ਨੰਬਰ 37 ਦੀ ਮੁੜ ਚੋਣ ਕਰਵਾਏ ਜਾਣ ਵਿਚ ਇਸ ਦਾ ਨਤੀਜਾ ਹੁਣ ਅਕਾਲੀ ਦਲ ਦੀ ਝੋਲੀ ਪੈ ਗਿਆ ਹੈ। ਬੀਤੇ ਐਤਵਾਰ ਈ.ਵੀ.ਐਮ. ਵਿਚ ਹੋਈ ਖ਼ਰਾਬੀ ਕਾਰਨ ਇਥੋਂ ਦੀ ਚੋਣ ਰੱਦ ਕਰ ਦਿਤੀ ਗਈ ਸੀ ਤੇ ਮੁੜ ਕਰਵਾਈ ਗਈ ਸੀ। ਜ਼ਿਕਰਯੋਗ ਹੈ ਕਿ ਵਾਰਡ ਨੰਬਰ 37 ਹੀ ਅਕਾਲੀ ਦਲ ਦੀ ਪਟਿਆਲਾ ਤੋਂ ਇਕਲੌਤੀ ਸੀਟ ਹੈ।ਇਸੇ ਵਾਰਡ ਕਰ ਕੇ ਕਾਂਗਰਸ ਦੀ ਪਟਿਆਲਾ ‘ਕਲੀਨ ਸਵੀਪ’ ਕਰਨ ਦਾ ਸੁਫਨਾ ਟੁੱਟ ਗਿਆ।ਅਕਾਲੀ ਉਮੀਦਵਾਰ ਰਮਨਪ੍ਰੀਤ ਕੌਰ ਕੋਹਲੀ ਉਰਫ ਜੌਨੀ ਕੋਹਲੀ ਨੇ ਪਟਿਆਲਾ ਦੇ ਵਾਰਡ ਨੰਬਰ 37 ਤੋਂ ਉਸ ਨੂੰ ਕੁੱਲ 1085 ਵੋਟਾਂ ਪਈਆਂ।

Send this to a friend