ਛਾਜਲੀ, 18 ਦਸੰਬਰ (ਸੁਖਵੀਰ ਸਿੰਘ ਛਾਜਲੀ)-ਨੇੜਲੇ ਪਿੰਡ ਭਾਈ ਕੀ ਪਿਸ਼ੋਰ ਵਿਖੇ ਸਰਦਾਰੀਆ ਟਰਸਟ ਪੰਜਾਬ ਵਲੋ ਲਗਾਇਆ ਗਿਆ ਦਸਤਾਰ ਸਿਖਲਾਈ ਕੈਪ ਕਲ ਸਮਾਪਤ ਹੋ ਗਿਆ । ਕੈਪ ਦੀ ਸਮਾਪਤੀ ਤੇ ਸਰਦਾਰੀਆ ਟਰਸਟ ਪੰਜਾਬ ਵਲੋ ਦਸਤਾਰ ਮੁਕਾਬਲੇ ਕਰਵਾਏ ਗਏ ਜਿਸ ਵਿਚ ਜਜ ਦੀ ਸੇਵਾ ਸੰਸਾਰ ਸਿੰਘ ਛਾਜਲੀ, ?ੂਗਰ ਸਿੰਘ, ਹਰਵਿੰਦਰ ਸਿੰਘ ਅਤੇ ਦਵਿਦਰ ਸਿੰਘ ਨੇ ਨਿਭਾਈ । ਇਸ ਦਸਤਾਰ ਮੁਕਾਬਲੇ ਵਿਚ ਵਡੀ ਗਿਣਤੀ ਨੋਜਵਾਨਾਂ ਤੇ ਬਚਿਆ ਨੇ ਭਾਗ ਲਿਆ । ਜਿਸ ਵਿਚ ਪਹਿਲੇ ਅਤੇ ਦੂਸਰੇ ਨੰਬਰ ਤੇ ਆਉਣ ਵਾਲੇ ਨੋਜਵਾਨਾਂ ਤੇ ਬਚਿਆ ਨੂੰ ਕ੍ਰਮਵਾਰ 1100 ਰੁਪਏ ਅਤੇ 500 ਰੁਪਏ ਇਨਾਮ ਵਜੋ ਦਿਤੇ ਗਏ। ?ਿਨਾਮਾਂ ਦੀ ਵੰਡ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਜਥੇਦਾਰ ਬਲਜੀਤ ਸਿੰਘ ਜੀ ਦਾਦੂਵਾਲ ਵਲੋ ਕੀਤੀ ਗਈ । ਦਸਤਾਰ ਮੁਕਾਬਲੇ ਵਿਚ ਭਾਗ ਲੈਣ ਵਾਲੇ ਸਾਰੇ ਬਚਿਆ ਤੇ ਨੋਜਵਾਨਾਂ ਨੂੰ ਪ੍ਰਸ਼ੰਸਾ ਪਤਰ ਦੇ ਕੇ ਸਨਮਾਨਿਤ ਕੀਤਾ ਗਿਆ । ਸਮੂਹ ਕੋਚ ਸਾਹਿਬਾਨਾਂ ਦਾ ਪ੍ਰਬੰਧਕ ਕਮੇਟੀ ਵਲੋ ਸਿਰਪੋਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ।