May 22, 2026 1:45 am

ਬੀ.ਕੇ.ਯੂ. (ਏਕਤਾ) ਉਗਰਾਹਾਂ ਬਲਾਕ ਇਕਾਈ ਫੂਲ ਤੇ ਭਗਤਾ ਦੀ ਹੋਈ ਚੋਣ

ਭਗਤਾ ਭਾਈ ਕਾ, 18 ਦਸੰਬਰ (ਸਵਰਨ ਸਿੰਘ ਭਗਤਾ)- ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ ਦੇ ਬਲਾਕ ਆਗੂ ਰਣਧੀਰ ਸਿੰਘ ਮਲੂਕਾ ਨੇ ਪ੍ਰੈ¤ਸ ਬਿਆਨ ਜਾਰੀ ਕਰਦਿਆ ਦੱਸਿਆ ਕਿ ਕਿਸਾਨ ਜੱਥੇਬੰਦੀ ਦੀ ਬਲਾਕ ਇਕਾਈ ਫੂਲ ਅਤੇ ਭਗਤਾ ਦੀ ਚੋਣ ਲਈ ਬਲਾਕ ਡੈਲੀਗੇਟ ਇਜਲਾਸ ਕੀਤਾ ਗਿਆ। ਇਸ ਸਮੇਂ ਜ਼ਿਲ੍ਹਾ ਪ੍ਰਧਾਨ ਸਿੰਗਾਰਾ ਸਿੰਘ ਮਾਨ ਚੋਣ ਨਿਗਰਾਣ ਦੇ ਤੌਰ’ਤੇ ਹਾਜਰ ਹੋਏ। ਇਸ ਸਮੇਂ ਸਰਬਸੰਮਤੀ ਨਾਲ ਬਸੰਤ ਸਿੰਘ ਕੋਠਾ ਗੁਰੂ ਬਲਾਕ ਕਮੇਟੀ ਪ੍ਰਧਾਨ, ਸੀਨੀ. ਮੀਤ ਪ੍ਰਧਾਨ ਜਸਪਾਲ ਸਿੰਘ ,ਮੀਤ ਪ੍ਰਧਾਨ ਬਸੰਤ ਸਿੰਘ ਭੋਡੀਪੁਰਾ, ਜਨਰਲ ਸਕੱਤਰ ਤੇਜਿੰਦਰ ਸਿੰਘ, ਸਗੰਠਨ ਸਕੱਤਰ ਹਰਭਜਨ ਸਿੰਘ ਸਲਾਬਤਪੁਰਾ, ਪ੍ਰਚਾਰ ਸਕੱਤਰ ਨਿਰਪਾਲ ਸਿੰਘ ਕੋਠਾ ਗੁਰੂ ਅਤੇ ਖਜਾਨਚੀ ਬਲਦੇਵ ਸਿੰਘ ਮਲੂਕਾ ਚੁਣੇ ਗਏ। ਇਸ ਮੌਕੇ ਉਨ੍ਹਾ ਦੱਸਿਆ ਕਿ ਜਿਲ੍ਹਾ ਡੈਲੀਗੇਟ ਦੀ ਚੋਣ ਲਈ ਬਸੰਤ ਸਿੰਘ ਕੋਠਾ ਗੁਰੂ ਕਾ,ਤੇਜਿੰਦਰ ਸਿੰਘ ਕੋਠਾ ਗੁਰੂ,ਚਰਨਜੀਤ ਕੌਰ ਮਲੂਕਾ, ਗੁਰਮੇਲ ਕੌਰ ਕੋਠਾ ਗੁਰੂ, ਸੁਖਦੇਵ ਸਿੰਘ ਸਿਧਾਣਾ, ਭੀਮਾ ਸਿੰਘ ਗੁੰਮਟੀ, ਗੁਰਚਰਨ ਸਿੰਘ ਸਲਾਬਤਪੁਰਾ ਅਤੇ ਬਸੰਤ ਸਿੰਘ ਭੋਡੀਪੁਰਾ ਨੂੰ ਸਰਬਸੰਮਤੀ ਨਾਲ ਜਿਲ੍ਹਾ ਡੈਲੀਗੇਟ ਚੁਣ ਲਿਆ ਗਿਆ। ਇਸ ਮੌਕੇ ਚੁਣੇ ਹੋਏ ਅਹੁਦੇਦਾਰਾਂ ਨੇ ਵਿਸ਼ਵਾਸ ਦੁਵਾਇਆ ਕਿ ਜੱਥੇਬੰਦੀ ਦੇ ਸੰਘਰਸ਼ਾਂ ਲਈ ਤਨਦੇਹੀ ਨਾਲ ਕੰਮ ਕਰਨਗੇ। ਇਸ ਮੋਕੇ ਸਮੂਹ ਇਕੱਠ ਨੇ 8 ਜਨਵਰੀ ਨੂੰ ਮਜਦੂਰਾਂ ਦੇ ਠਜਮੀਨ ਪ੍ਰਾਪਤੀ -ਕਰਜਾ ਮੁਕਤੀ ਘੋਲ ਦੀ ਹਰ ਪੱਖੋਂ ਹਮਾਇਤ ਕਰਨ ਦਾ ਪ੍ਰਣ ਲਿਆ।

Send this to a friend