May 22, 2026 10:59 am

ਦੋਵੇਂ ਸੂਬਿਆਂ ਨੇ ਚੁਣਿਆ ਵਿਕਾਸ ਦਾ ਰਸਤਾ : ਮੋਦੀ

ਨਵੀਂ ਦਿੱਲੀ- ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਵਿਧਾਨਸਭਾ ਚੋਣਾਂ ‘ਚ ਜਿਤ ਤੋਂ ਬਾਅਦ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਦੋਵੇਂ ਸੂਬਿਆਂ ‘ਚ ਸਰਕਾਰਾਂ ਦੇ ਗਠਨ ਅਤੇ ਵਿਧਾਨਮੰਡਲ ਦਲ ਦੇ ਆਗੂ ਦੀਆਂ ਚੋਣਾਂ ‘ਤੇ ਵਿਚਾਰ ਲਈ ਅਜ ਸ਼ਾਮ ਪਾਰਟੀ ਦੇ ਸੰਸਦੀ ਬੋਰਡ ਦੀ ਬੈਠਕ ਹੋਈ।ਭਾਜਪਾ ਪ੍ਰਧਾਨ ਅਮਿਤ ਸ਼ਾਹ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੈਠਕ ਦੀ ਅਗਵਾਈ ਲਈ ਭਾਜਪਾ ਮੁਖ ਦਫਤਰ ਪਹੁੰਚੇ। ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਕਾਰਜਕਰਤਾਵਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਮੈਂ ਸਭ ਤੋਂ ਪਹਿਲਾਂ ਗੁਜਰਾਤ ਅਤੇ ਹਿਮਾਚਲ ਦੀ ਜਨਤਾ ਨੂੰ ਪ੍ਰਣਾਮ ਕਰਦਾ ਹਾਂ। ਉਨ੍ਹਾਂ ਕਿਹਾ ਕਿ ਜੀ. ਐਸ. ਟੀ. ਤੋਂ ਬਾਅਦ ਵੀ ਭਾਜਪਾ ਦੀ ਜਿਤ ਹੋਈ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਦੋਵੇਂ ਸੂਬਿਆਂ ਦੇ ਲੋਕਾਂ ਨੇ ਵਿਕਾਸ ਦਾ ਰਸਤਾ ਚੁਣਿਆ ਹੈ।

Send this to a friend