ਮੈਂ ਤੇ ਮੇਰਾ ਤਾਇਆ ਮੇਜਰ ਖੇਤ ਨਰਮਾ ਗੁਡ ਰਹੇ ਸੀ।ਸਾਡੇ ਕਾਮੇ ਨੂੰ ਓ ਦਿਨ ਘਰ ਕੰਮ ਹੋਗਿਆ। ਇਕ ਦਿਹਾੜੀਆ ਪੁਛਿਆ ਸੀ ਓ ਵੀ ਨੀ ਆਇਆ ਏਸੇ ਕਰਕੇ ਮੈਂ ਤੇ ਮੇਰਾ ਤਾਇਆ ਦੋਵੇਂ ਹੀ ਰਹਿ ਗੇ ਸੀ।ਗਰਮੀ ਵੀ ਬਹੁਤ ਹੀ ਜਿਆਦੇ ਸੀ ਅਸੀਂ ਖੇਤ ਵਾਲੇ ਕੋਠੇ ਤੋਂ ਥੋੜਾ ਦੂਰ ਸੀ।ਖੇਤ ਵਾਲੀਆਂ ਸਮਾਧਾਂ ਚੋਂ ਸਪੀਕਰ ਦੀਆਂ ਅਵਾਜਾਂ ਕੰਨੀ ਪੈਂਦੀਆਂ ਸੀ।ਗੁਰਬਖਸ ਅਲਬੇਲਾ ਚਲ ਰਿਹਾ ਸੀ।ਵਧੀਆ ਜੀਅ ਲਗਿਆ ਕੰਮ ’ਚ ਨੇੜੇ ਹੀ ਖੇਤਾਂ ਚ ਪਾਲਾ ਪੁਛਾ ਦਿੰਦਾ ਸੀ। ਬੜੇ ਲੋਕ ਆਓਂਦੇ ਸੀ, ਬੁੜੀਆਂ ਜਿੰਨਾਂ ਤੋਂ ਘਰਦੇ ਕੰਮ ਨੀ ਹੁੰਦੇ ਸੀ।ਸਾਰਾ ਦਿਨ ਭਾਂਡੇ ਮਾਂਜਦੀਆਂ ਸੀ।ਪਾਲੇ ਦਾ ਇਕ ਮੁੰਡਾ ਚੋਰੀ ਦੇ ਕੇਸ ਚ ਜੇਲ ਚ ਸੀ ਇਕ ਸਿਰੇ ਦਾ ਨਸੇੜੀ ਸੀ, ਵਾਹਨ ਦੇ ਢਾਈ ਕੁ ਕਿਲੇ ਸੀ, ਖੇਤ ਨਿਕੀ ਜਿਹੀ ਸਮਾਧ ਤੋਂ ਵਡੀ ਬਣਾ ਲੀ ਲੋਕਾਂ ਦੇ ਬੈਠਣ ਲੀ ਖਾਸਾ ਜੁਗਾੜ ਕਰ ਰਖਿਆ ਸੀ,ਤਾਇਆ ਦਸਦਾ ਸੀ ਕਿ ਪਾਲੇ ਦੇ ਪਿਓ ਦਾ ਦਾਦਾ ਗੁਜਰਿਆ ਸੀ।ਓਦੋਂ ਖੇਤ ਮਟੀ ਜਿਹੀ ਬਣਾ ਦਿਤੀ ਸੀ, ਦਿਵਾਲੀ ਨੂੰ ਦੀਵਾ ਲਾ ਦਿੰਦੇ ਸੀ, ਹੋਲੀ ਹੋਲੀ ਆ ਦੁਕਾਨ ਬਣਾ ਲਈ, ਉਂਝ ਹੁੰਦਾ ਉਹਨਾਂ ਕੋਲ ਸ਼ੇਰਾ ਕਖ ਨੀ, ਲੈ ਸੁਣਲਾ ਗ¤ਲ ਕੇਰਾਂ ਅਮਨ ਜਵਾਹਰਵਾਲਾ ਰੇਹੜੇ ਤੋਂ ਡਿਗ ਗਿਆ ਸੀ।ਓਹਦੀ ਲ¤ਤ ਟੁ¤ਟਗੀ ਸੀ, ਓਦੋਂ ਸੁਨਾਮ ਜਾਣਾ ਪੈਂਦਾ ਸੀ ਥੋੜੀ ਜਿਹੀ ਸਟ ਦੇ ਲਈ ਓਹਦੀ ਲਤ ਤੇ ਪਲਾਸਤਰ ਕਰਤਾ ਡਾਕਟਰ ਨੇ,ਓ ਵਾਗਿਆ ਪਾਲੇ ਕੋਲ ਓ ਨੂੰ ਸਾਰਾ ਕੁਝ ਦਸਤਾ ਓ ਕਹਿੰਦਾ ਕੁਝ ਨੀ ਹੋਇਆ ਠੀਕ ਹੋਜੂ ਧ¤ਕ ਲਗੀ ਹੋਈਆ।ਪਾਲੇ ਨੇ ਕਹਿਤਾ ਏੇਹਨੂੰ ਪਲਾਸਤਰ ਵਢਦੇ, ਹਾਕਮ ਨੇ ਘਰ ਆ ਕੇ ਦਾਤੀ ਨਾਲ ਵਢਤਾ, ਮਖਾ ਅਛਾ ਐਨੀ ਸਕਤੀ ਸੀ ਬਾਬੇ ਪਾਲੇ ਵਿਚ।ਤਾਇਆ ਕਹਿੰਦਾ ਆਹੋ ਸਕਤੀ ਸੀ, ਮਖਾਂ ਪਲਾਸਤਰ ਵਢਾ ਤਾ ਸੀ, ਤਾਇਆ ਕਹਿੰਦਾ ਜੇ ਪਲਾਸਤਰ ਵਢਾ ਤਾ ਸੀ ਤਾਂਹੀ ਤਾਂ ਅਮਨ ਸਿਓਂ ਹੁਣ ਕਰਮਾਂ ਜਿਹੀਆਂ ਮਰਦਾ ਫਿਰਦਾ, ਲ¤ਤ ਇਕ¤ਠੀ ਵੀ ਨੀ ਹੁੰਦੀ।ਫਿਰ ਲੋਕ ਤਾਂਹੀ ਆਓਂਦੇ ਨੇ ਲੋਕਾਂ ਦੇ ਕੰਮ ਬਣਦੇ ਨੇ ਡੰਗਰ ਪਸੂ ਆਂ ਦਾ ਕੰਮ ਠੀਕ ਰਹਿੰਦਾ। ਤਾਇਆ ਕਹਿੰਦਾ ਕੇਰਾਂ ਆਪਾਂ ਤੇਰੀ ਮਾਸੀ ਤੋਂ ਮ¤ਝ ਲਿਆਂਦੀ ਜਨਾਲ ਤੋਂ, ਦੁੱਧ ਵੀ ਬੜਾ ਸੀ ਤੇਰਾ ਪਾਪਾ ਤੇ ਮੈਂ ਲੈ ਆਏੇ, ਓ ਤਾਂ ਘਰ ਆਗੀ ਕਖ ਨੀ ਖਾਦੇ ਓਹਨੇ, ਸੋਹਣੀ ਵੀ ਬੜੀ ਸੀ ਮਝ ਮ¤ਖਣਾਂ, ਸਾਮੀ ਧਾਰ ਕ¤ਢਣ ਲਗੇ ਤਾਂ ਲ¤ਤ ਮਾਰੇ ਖੜੇ ਨਾ, ਬੜਾ ਪੰਗਾ ਪਿਆ ਮ¤ਝ ਓਪਰਾ ਕਰਗੀ ਘਰੇ ਹੋਰ ਕੋਈ ਕਟਾ ਵਛਾ ਨਾ, ਓਥੇ ਪਸੂ ਕਈ ਸੀ ।ਮੈਂ ਤੇਰੇ ਪਿਓ ਨੂੰ ਕਿਹਾ ਵੀ ਓਪਰਾ ਕਰਦੀਆ ਚ¤ਲ ਕੋਈ ਨਾ, ਤੇਰੀ ਬੇਬੇ ਕਹਿੰਦੀ ਪਾਲੇ ਬਾਬੇ ਤੋਂ ਪਾਣੀ ਕਰਵਾ ਕੇ ਲਿਆ ਮਝ ਨੂੰ ਨਜਰ ਲ¤ਗ ਗੀ, ਮੈਂ ਬੜਾ ਮਨਾ ਕੀਤਾ ਨਹੀਂ ਜਾਣਾ ਕੁਝ ਨੀ ਓਹਦੇ ਕੋਲ.ਗਲ ਮੁਕਾਓ ਘਰ ਚ ਕਲੇਸ ਪੈ ਗਿਆ ਤੇਰੀ ਮਾਂ ਨੂੰ ਪੁਠਾ ਬੋਲੇ ਬੇਬੇ ਤੇਰੀ ਭੈਣ ਠਗੀ ਮਾਰਗੀ ਹੋਰ ਅਵਾ ਤਵਾ ਬੋਲੇ, ਮੈਂਨੂੰ ਡੋਲੂ ਫੜਾਤਾ ਤੁਰਿਆ ਗਿਆ। ਭਾਈ ਓਹਦੇ ਘਰ ਵਲ ਨੂੰ ਜੀਅ ਨਾ ਕਰੇ ਵੀ ਠ¤ਗ ਆ, ਗ¤ਲ ਮੁਕਾ ਸੇਰਾ ਮੈਂ ਵਾਗਿਆ ਘਰ ਕੋਲ ਜਦ ਵੇਖਿਆ ਲ¤ਕੜ ਦਾ ਗੇਟ ਸੀ ਲ¤ਗਿਆ ਪਿਆ ਅੰਦਰੋਂ ਮੈਂ ਮਖਣਾਂ ਵਿਰਲ ਵਿਚ ਦੀ ਵੇਖਿਆ ਜਦ ਮੇਰੀ ਤਾਂ ਹਾਸੀ ਨਿਕਲ ਗਈ, ਮੈਂ ਪੁਛਿਆ ਤਾਇਆ ਹਾਸੀ ਕਾਹਤੋਂ ,ਕਹਿੰਦਾ ਮਖਣਾਂ ਪਾਲੇ ਦਾ ਸਾਰਾ ਟਬਰ ਅਪਦੀ ਮ¤ਝ ਚੋਣ ਨੂੰ ਨੂੜੀ ਖੜਾ ਸੀ, ਮੈਂ ਐਂਵੇ ਮੁੜ ਅਿਆ ਬੇਬੇ ਨੂੰ ਫੜਾ ਤਾ ਡੋਲੂ ਬੇਬੇ ਨੇ ਵਹਿੜੇ ਚ ਸਿੜਕਤਾ ਤੇ ਕੁਝ ਮਝ ਤੇ ਪਾਤਾ, ਪੁਤਰਾ ਮੈਂ ਸੋਚਿਆ ਵੀ ਅਜ ਤਾਂ ਮਿਲਣੀ ਨੀ ਭੁਖੀ ਆ ਨਾਲੇ ਕਲ ਤਕ ਜੀਅ ਲਗਜੂ, ਤੜਕੇ ਧਾਰ ਕਢਾਂ ਗੇ, ਤੜਕੇ ਭਾਈ ਧਾਰ ਨੂੰ ਰਿੰਗੇ ਓ ਤਾਂ,ਬੇਬੇ ਕਹੇ ਸਾਡੀ ਤਾਂ ਬੁੜੀਆਂ ਦੀ ਸੁਣਦੇ ਹੀ ਨੀ, ਮਖਾ ਤਾਇਆ ਹੈਗਾ ਤਾਂ ਏਹ ਫਿਰ ਬੇਕਾਰ ਕੰਮ ਆ, ਲੋਕਾਂ ਨੂੰ ਠ¤ਗਣਾ, ਤਾਇਆ ਕਹਿੰਦਾ ਲੋਕ ਘਰ ਜਾ ਕੇ ਕਹਿੰਦੇ ਨੇ ਮੈਂਨੂੰ ਠਗ ਬਾਬਾ ਜੀ, ਆਹ ਵੇਖ ਤੂੰ ਮਹੀਨਾਂ ਨੀ ਹੋਇਆ ਰੁਲਦੂ ਦੀ ਮੁਟਿਆਰ ਧੀ ਪੂਰੀ ਹੋਗੀ ਸੀ, ਲੋਕਾਂ ਦਾ ਸਰਿਆ ਪਿਆ ਜਮਾਂ ਹੀ ਮ¤ਖਣਾਂ ਅਕਲ ਹੀ ਨਹੀਂ ਜਮਾਂ ਵੀ, ਪਤਾ ਨੀ ਵਾਹਲੀ ਆ.ਰੁਲਦੂ ਮਜਬੀ ਦੀ ਕੁੜੀ ਦੇ ਸ਼ੇਰਾ ਦਰਦ ਹੋਣ ਲਗ ਗਿਆ ਸੀ।
ਦਵਾਈ ਲਿਆਂਦੀ ਠੀਕ ਨੀ ਹਿਆ ਫਰਕ ਜਾ ਪੈ ਗਿਆ, ਰੁਲਦੂ ਦੇ ਘਰ ਵਾਲੀ ਤੇਰੀ ਚਾਚੀ ਜੈਲੋ ਪਾਲੇ ਕੋਲ ਲੈ ਗੀ ਕੁੜੀ ਨੂੰ ਓਹਨੇ ਥੋਲਾ ਪਾਤਾ ਤਵੀਤ ਦੇਤਾ ਕਹਿੰਦੇ ਠੀਕ ਹੋਜੂ ਕਸਰ ਆ ਥੋਡੇ ਅਪਦਿਆਂ ਦੀ ਕਿਤੇ ਡਾਕਟਰ ਕੋਲ ਜਾਣ ਦੀ ਲੋੜ ਨਹੀਂ ਬਸ ਠੀਕ ਹੋਜੂ, ਕੁੜੀ ਘਰ ਰ¤ਖਲੀ ਦਰਦ ਹੋਈ ਜਾਇਆ ਕਰੇ ਹਟਜਿਆ ਕਰੇ, ਸਾਰਾ ਦਿਨ ਪਈ ਰਿਹਾ ਕਰੇ ਦਰਦ ਤੋਂ ਰਾਹਤ ਮਿਲਜਿਆ ਕਰੇ,ਆਥਣੇ ਭਾਈ ਉਠਿਆ ਕਰੇ ਮਾੜਾ ਮੋਟਾ ਦਰਦ ਹੋਣ ਲਗਜੇ, ਪਾਲਾ ਕਹਿੰਦਾ ਏਹਦਾ ਪਿਓ ਦਾਰੂ ਪੀਂਦਾ ਆਥਣੇ ਹਟਾਓ, ਹਟਾਤਾ ਭਾਈ ਜਦ ਪਈ ਰਹਿੰਦੀ ਪੇਟ ਚ ਜੋ ਸੀ ਟਿਕਿਆ ਰਹਿੰਦਾ ਸੀ ਤੁਰਨ ਫਿਰਨ ਨਾਲ ਹਿਲ ਜੁਲ ਹੁੰਦੀ ਸੀ ਦਰਦ ਹੁੰਦਾ ਸੀ, ਮਖਾ ਤਾਇਆ ਜਦ ਦਾਰੂ ਬੰਦ ਕਰਤੀ ਹਟਗਿਆ ਸੀ ਦਰਦ ਹੈਂ, ਤਾਇਆ ਕਹਿੰਦਾ ਦਰਦ ਹਟਿਆ ਨੀ ਵਧ ਗਿਆ, ਕੁਝ ਸਿਆਣੇ ਬੰਦਿਆਂ ਨੇ ਰੁਲਦੂ ਨੂੰ ਕਿਹਾ ਹਸਪਤਾਲ ਲੈ ਜਾ, ਜਦ ਲੈ ਕੇ ਗਏ ਕੁਝ ਕੁ ਸਮੇਂ ਚ ਰਿਪੋਰਟਾਂ ਲੈਣ ਪਿਛੋ ਓ ਪੂਰੀ ਹੋਗੀ, ਡਾਕਟਰਾਂ ਦੇ ਦਸਣ ਤੇ ਪਤਾ ਲਗਿਆ ਕਿ ਏੇਹਦੇ ਅੰਦਰ ਨਾੜ ਫਟਗੀ ਜੋ ਅਪਰੇਸਨ ਕਰਕੇ ਅਜ ਤੋਂ ਕਈ ਦਿਨ ਪਹਿਲਾਂ ਕਢੀ ਜਾਣੀ ਸੀ, ਮਖਾ ਤਾਇਆ ਸਚੀ ਹੀ ਲੋਕਾਂ ਨੂੰ ਠਗਦੇ ਨੇ ਫਿਰ ਤਾਂ ਜਮਾਂ ਹੀ,ਐਨੇ ਨੂੰ ਤਾਏ ਦੀ ਨਿਗਾ ਮੋਟਰ ਵਾਲੇ ਕੋਠੇ ਕਨੀ ਪਈ ਕਹਿੰਦਾ ਮਖਣਾਂ ਓ ਬੰਦਾ ਕੋਈ ਆਪਣਾ ਮਖਾ ਨਾ ਤਾਇਆ, ਕਹਿੰਦਾ ਭਾਂਡੇ ਨਾ ਕਠੇ ਕਰਕੇ ਲੈਜੇ ਕੋਈ ਗੇੜੇ ਜੇ ਦੇਈ ਜਾਂਦਾ, ਕੋਠੇ ਚ ਵੜਗਿਆ ਓ ਬੰਦਾ ਅਸੀਂ ਵੀ ਤੁਰਪੇ ਚਕਮੇਂ ਜੇ ਪੈਰੀ ਆਗੇ ਕੋਠੇ ਕੋਲ ਵੇਖਿਆ ਬੰਦਾ ਪਾਸਲਾ ਤੇ ਅਮਲੀ ਲਗਦਾ, ਪੁਛਣ ਤੇ ਓਹਨੇ ਦਸਿਆ ਕਿ ਮੈਂ ਤਾਂ ਡਬੀ ਭਾਲ਼ਦਾ ਸੀ ਤਿਆ ਕਹਿੰਦਾ ਤੂੰ ਕੌਣ ਆ, ਓ ਕਹਿੰਦਾ ਜੀ ਮੈਂ ਤਾਂ ਯੋਧਾ ਦੋਦੜੇ ਤੋਂ ਪਾਲੇ ਬਾਬੇ ਕੋਲ ਪੁਛਾ ਲੈਣ ਆਇਆ ਸੀ, ਤਾਇਆ ਓਹਨੂੰ ਕਹਿੰਦਾ ਤੈਂਨੂੰ ਤੇਰੇ ਬਾਬੇ ਨੇ ਐਂਵੇ ਨੀ ਦਸਿਆ ਫਿਰ ਵਿਧਿਰ ਨਾ ਜਾਵੀ ਮੋਟਰ ਕਨੀ ਵੀ ਅਜ ਤੇਰੇ ਪੈਣਗੀਆਂ ਹੈਂ, ਸੁਟਲਿਆ ਤਾਏੇ ਨੇ ਸਾਲਿਆ ਡਬੀਆਂ ਕਾਹਨੁੰ ਭਾਂਡੇ ਲੈਣ ਅਇਆ ਹੋਵੇਗਾ, ਐਨੇ ਘਰੋਂ ਚਾਹ ਰੋਟੀ ਆਗੀ ਦੁਪਹਿਰ ਦੀ ਪਤਾ ਨੀ ਲਗਿਆ ਗਲਾਂ ਚ ਕਦੋਂ ਦੋ ਵਜਗੇ, ਯੋਧਾ ਸਿਓਂ ਜਾਨ ਵਚਾ ਕੇ ਜੀਰੀ ਵਿਚ ਦੀ ਪਤਾ ਨੀ ਕਿਵੇਂ ਲੰਘ ਗਿਆ ਮੈਂ ਤੇ ਤਾਇਆ ਰੋਟੀ ਖਾਣ ਲਗ ਗਏ, ਰੋਟੀ ਖਾਂਦਿਆਂ ਮੇਰਾ ਧਿਆਨ ਰੋਟੀ ਘਣੀ ਘ¤ਟ ਤੇ ਪਾਲੇ ਸਿਆਣੇ ਦੀ ਸਿਆਣਪ ਤੇ ਲੋਕਾਂ ਦੀ ਬੇਵਕੂਫੀ ਘਣੀ ਜਿਆਦਾ ਸੀ।ਰੋਟੀ ਖਾਣ ਤੋ ਬਾਅਦ ਵੀ ਮੈਂ ਕਿੰਨਾ ਚਿਰ ਤਾਏ ਦੀਆਂ ਸਿਆਣਿਆਂ ਦੀ ਸਿਆਣਪ ਆਲੀਆਂ ਗ¤ਲਾਂ ਯਾਦ ਕਰਕੇ ਹ¤ਸੀ ਗਿਆ…।