ਪੱਖੋ ਕਲਾਂ, 17 ਦਸੰਬਰ (ਪੰਜਾਬ ਟਾਇਮਜ਼ ਬਿਊਰੋ)-ਇਲਾਕੇ ਦੀ ਮਸ਼ਹੂਰ ਵਿੱਦਿਅਕ ਸੰਸਥਾ ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ, ਪੱਖੋ ਕਲਾਂ ਦੇ ਪ੍ਰਧਾਨ ਸੰਤ ਬਾਬਾ ਚਰਨਪੁਰੀ ਜੀ, ਚੇਅਰਮੈਨ ਸ਼੍ਰੀ ਰਵਿੰਦਰਜੀਤ ਸਿੰਘ ਜੀ ਬਿੰਦੀ, ਡਾਇਰੈਕਟਰ ਸ਼੍ਰੀਮਤੀ ਸੁਰਭੀ ਅਰੋੜਾ ਜੀ ਦੀ ਅਗਵਾਈ ਹੇਠ ਸਕੂਲ ਵਿੱਚ ਪਹਿਲਾ ਦੋ ਰੋਜ਼ਾ ਸਲਾਨਾ ਸਮਾਗਮ ਫਿਨੀਕਸ-2017 ਕਰਵਾਇਆ ਗਿਆ। ਸਮਾਗਮ ਦੀ ਆਰੰਭਤਾ ਸੰਤ ਬਾਬਾ ਚਰਨਪੁਰੀ ਜੀ, ਚੇਅਰਮੈਨ ਸ਼੍ਰੀ ਰਵਿੰਦਰਜੀਤ ਸਿੰਘ ਜੀ ਬਿੰਦੀ, ਡਾਇਰੈਕਟਰ ਸ਼੍ਰੀਮਤੀ ਸੁਰਭੀ ਅਰੋੜਾ, ਮਾਤਾ ਅਮਰਜੀਤ ਕੌਰ ਜੀ, ਸ਼੍ਰੀ ਸੰਜੀਵ ਸ਼ੌਰੀ ਜੀ ਪ੍ਰਧਾਨ ਨਗਰ ਕੌਂਸਲ ਬਰਨਾਲਾ ਜੀ ਨੇ ਜਯੋਤੀ ਪ੍ਰਜਲਨ ਨਾਲ ਕੀਤੀ। ਸਮਾਗਮ ਦੇ ਪਹਿਲੇ ਦਿਨ ਪਰੀ ਪ੍ਰਾਇਮਰੀ ਦੇ ਵਿਦਿਆਰਥੀਆਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਸ਼ਖਸ਼ੀਅਤਾਂ ਅਤੇ ਸੰਤ ਬਾਬਾ ਲੌਂਗਪੁਰੀ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਪੱਖੋ ਕਲਾਂ ਦੀ ਪ੍ਰਬੰਧਕ ਕਮੇਟੀ ਦੇ ਆਗੂ ਸੂਬੇਦਾਰ ਹਰਭਜਨ ਸਿੰਘ, ਸ਼੍ਰੀ ਗੁਰਜੰਟ ਸਿੰਘ ਮਾਨ, ਮਾਸਟਰ ਜਗਮੇਲ ਸਿੰਘ, ਜਗਮੇਲ ਸਿੰਘ ਗੋਨਾਪੱਤੀ, ਸ੍ਰ: ਮਲਕੀਤ ਸਿੰਘ, ਸ੍ਰ: ਸੁਖਦੇਵ ਸਿੰਘ, ਸਰਪੰਚ ਸੁਖਪਾਲ ਸਿੰਘ ਸਮਰਾ, ਸ਼੍ਰੀ ਰਣਜੀਤ ਸਿੰਘ ਚੀਮਾ ਚੇਅਰਮੈਨ ਬਰੌਡਵੇਅ ਪਬਲਿਕ ਸਕੂਲ, ਸ਼੍ਰੀ ਸ਼ੁਸ਼ੀਲ ਕੁਮਾਰ ਚੇਅਰਮੈਨ ਗੁਰਪ੍ਰੀਤ ਹੋਲੀ ਹਾਰਟ ਸਕੂਲ, ਸ਼੍ਰੀ ਪ੍ਰਮੋਦ ਅਰੋੜਾ ਚੇਅਰਮੈਨ ਨੜਝ ਸਕੂਲ, ਸ਼੍ਰੀ ਰਾਕੇਸ਼ ਕੁਮਾਰ ਚੇਅਰਮੈਨ ਆਰੀਆਭੱਟਾ, ਪ੍ਰੋ: ਦਰਸ਼ਨ ਕੁਮਾਰ ਚੇਅਰਮੈਨ ਢਛ ਸਕੂਲ, ਸ਼੍ਰੀ ਭਗਵੰਤ ਸਿੰਘ ਚੇਅਰਮੈਨ ਐਸ.ਡੀ. ਸਕੂਲ ਕੱਟੂ, ਸ਼੍ਰੀ ਰੋਹਿਤ ਕੁਮਾਰ ਚੇਅਰਮੈਨ ਜੈ ਵਾਟਿਕਾ, ਪ੍ਰਿੰਸੀਪਲ ਜੈਸਨ ਜੋਸ ਗੋਬਿੰਦ ਇੰਟਰਨੈਸ਼ਨਲ ਸਕੂਲ, ਭਦੌੜ, ਸ਼੍ਰੀ ਮੋਹਿਤ ਸਿੰਗਲਾ ਚੇਅਰਮੈਨ ਸ਼ਿਵਾਲਿਕ ਸਕੂਲ ਤਪਾ, ਰਣਪ੍ਰੀਤ ਸਿੰਘ ਬਰਸਰ ਨਭਛ ਭਦੌੜ, ਸ਼੍ਰੀ ਨਰਿੰਦਰ ਗਰੋਵਰ ਡਿਪਟੀ ਮੈਨੇਜਰ ਸਟੇਟ ਬੈਂਕ ਜੋਗਾ, ਸ਼੍ਰੀ ਮਨਪ੍ਰੀਤ ਸਿੰਘ ਮੈਨੇਜਰ ਪੀ.ਐਨ.ਬੀ ਪੱਖੋ-ਕਲਾਂ, ਮੈਨੇਜਰ ਮਾਲਵਾ ਗ੍ਰਾਮੀਣ ਪੱਖੋ ਕਲਾਂ ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ। ਦੂਜੇ ਦਿਨ ਦੇ ਸਮਾਰੋਹ ’ਚ ਜਿਮਨਾਸਟਿਕ ਅਤੇ ਤਾਈਕਵਾਂਡੋ ਨਾਲ ਸਬੰਧਿਤ ਕੁੱਝ ਵਿਸ਼ੇਸ਼ ਦ੍ਰਿਸ਼ ਖਿੱਚ ਦਾ ਕੇਂਦਰ ਰਹੇ।ਜਿਕਰਯੋਗ ਹੈ ਕਿ ਇਹ ਜਿਮਨਾਸਟਿਕ ਅਤੇ ਤਾਈਕਵਾਂਡੋ ਦੀ ਸਿਖਲਾਈ ਬੱਚਿਆਂ ਨੂੰ ਸਕੂਲ ਵਿੱਚ ਹੀ ਦਿੱਤੀ ਜਾਂਦੀ ਹੈ। ਸਮਾਰੋਹ ਦੇ ਅਖੀਰ ਵਿੱਚ ਪੰਜਵੀਂ ਦੇ ਵਿਦਿਆਰਥੀਆਂ ਦਾ ਮਲਵਈ ਗਿੱਧਾ ਵੀ ਇੱਕ ਅਮਿੱਟ ਛਾਪ ਛੱਡ ਗਿਆ। ਅੰਤ ਵਿੱਚ ਸੰਸਥਾ ਦੇ ਚੇਅਰਮੈਨ ਸ਼੍ਰੀ ਰਵਿੰਦਰਜੀਤ ਸਿੰਘ ਜੀ ਬਿੰਦੀ ਨੇ ਸਕੂਲ ਦੀਆਂ ਉਪਲੱਬਧੀਆਂ ਬਾਰੇ ਜਾਣੂ ਕਰਵਾਇਆ ਅਤੇ ਸਮਾਗਮ ’ਚ ਪਹੁੰਚੇ ਹੋਏ ਸੱਜਣਾਂ ਅਤੇ ਮਾਪਿਆਂ ਦਾ ਧੰਨਵਾਦ ਕੀਤਾ।