May 22, 2026 8:02 pm

ਪੰਜਾਬ ਦਾ ਅਜਿਹਾ ਸਰਕਾਰੀ ਸਕੂਲ, ਜਿਥੇ ਦਾਖ਼ਲੇ ਲਈ ਕਰਨੀ ਪੈਂਦੀ ਹੈ 3 ਸਾਲ ਦੀ ਉਡੀਕ


ਸੰਗਰੂਰ, 17 ਦਸੰਬਰ (ਪੰਜਾਬ ਟਾਇਮਜ਼ ਬਿਊਰੋ)- ਕਦੇ ਤੁਸੀਂ ਸੁਣਿਆ ਹੈ ਕਿ ਪੰਜਾਬ ਦੇ ਕਿਸੇ ਸਕੂਲ ‘ਚ ਦਾਖ਼ਲੇ ਲਈ ਉਡੀਕ ਕਰਨੀ ਪੈਂਦੀ ਹੋਵੇ। ਨਿ¤ਜੀ ਸਕੂਲਾਂ ਦੇ ਮਾਮਲੇ ’ਚ ਕੁਝ ਸਮਾਂ ਉਡੀਕ ਹੋ ਵੀ ਸਕਦੀ ਹੈ, ਪਰ ਸਰਕਾਰੀ ਸਕੂਲ ਲਈ ਉਡੀਕ ਤੇ ਉਹ ਵੀ ਇੰਨੀ ਕਿ ਤੁਸੀਂ ਜਾਣ ਕੇ ਹੈਰਾਨ ਹੋ ਜਾਵੋਗੇ।ਸੰਗਰੂਰ ਜ਼ਿਲ੍ਹੇ ਦੇ ਪਿੰਡ ਰ¤ਤੋਕੇ ਦੇ ਸਰਕਾਰੀ ਸਕੂਲ ਦੇ ਪ੍ਰਿੰਸੀਪਲ ਸੁਰਿੰਦਰ ਕੁਮਾਰ ਦੀ ਲਾਮਿਸਾਲ ਮਿਹਨਤ ਅਤੇ ਲਗਨ ਸਦਕਾ ਇਹ ਪੰਜਾਬ ਦਾ ਇਕਲੌਤਾ ਸਰਕਾਰੀ ਸਕੂਲ ਹੈ ਜਿ¤ਥੇ ਦਾਖਲੇ ਲਈ ਤਿੰਨ ਸਾਲਾਂ ਦੀ ‘ਵੇਟਿੰਗ‘ ਚ¤ਲ ਰਹੀ ਹੈ।ਇਸ ਸਫਲ ਸਕੂਲ ਨੂੰ ਹੋਰ ਸਫਲ ਬਣਾਉਣ ਲਈ ਸਿੰਗਾਪੁਰ ਦੀ ਸੰਸਥਾ ਯੰਗ ਸਿ¤ਖ ਐਸੋਸੀਏਸਨ (ਵਾਈ.ਐ¤ਸ.ਏ) ਨਾਲ ਸਬੰਧਤ ਸਿੰਗਾਪੁਰੀ ਵਿਦਿਆਰਥੀਆਂ ਨੇ ਆਪਣੀ ਮਿਹਨਤ ਸਦਕਾ ਸਕੂਲ ‘ਚ 3,000 ਕਿਤਾਬਾਂ ਵਾਲੀ ਨਵੀਂ ਲਾਇਬ੍ਰੇਰੀ, ਸਕੂਲ ਦੀ ਮੁਰੰਮਤ ਅਤੇ ਰੰਗ ਰੋਗਨ ਕਰਨ ਸਮੇਤ ਸਮੁ¤ਚੀ ਨੁਹਾਰ ਹੀ ਬਦਲ ਦਿ¤ਤੀ। ਇਨ੍ਹਾਂ ਵਿਦਿਆਰਥੀਆਂ ਨੇ ਦ¤ਸਿਆ ਕਿ ਵਾਈ.ਐ¤ਸ.ਏ. ਹਰ ਸਾਲ ਪੰਜਾਬ ‘ਚ ਇਕ ਸਰਕਾਰੀ ਸਕੂਲ ਨੂੰ ਅਪਣਾਉਂਦੀ ਹੈ। ਇਸ ਤੋਂ ਪਹਿਲਾਂ 16 ਸਰਕਾਰੀ ਸਕੂਲਾਂ ਦੀ ਨੁਹਾਰ ਬਦਲ ਚੁ¤ਕੀ ਹੈ।

Send this to a friend