ਸਰਦੂਲਗੜ੍ਹ, 17 ਦਸੰਬਰ (ਵਿਪਨ ਗੋਇਲ)- ਰਾਹੁਲ ਗਾਂਧੀ ਦੇ ਆਲ ਇੰਡੀਆ ਕਾਂਗਰਸ ਪਾਰਟੀ ਦੇ ਪ੍ਰਧਾਨ ਬਣਨ ਤੇ ਹਲਕਾ ਸਰਦੂਲਗੜ੍ਹ ਦੇ ਕਾਂਗਰਸੀ ਵਰਕਰਾਂ ਵੱਲੋ ਸ੍ਰ. ਬਿਕਰਮ ਸਿੰਘ ਮੋਫਰ ਜਿਲਾਂ ਕਾਂਗਰਸ ਪ੍ਰਧਾਨ ਮਾਨਸਾ ਦੀ ਅਗਵਾਈ ਵਿੱਚ ਸਰਦੂਲਗੜ੍ਹ ਸ਼ਹਿਰ ਦੇ ਰੋੜਕੀ ਚੋਂਕ ਵਿੱਚ ਲੱਡੂ ਵੰਡੇ ਗਏ। ਮੋਫਰ ਨੇ ਕਿਹਾ ਕਿ ਰਾਹੁਲ ਗਾਂਧੀ ਦੇ ਪ੍ਰਧਾਨ ਬਣਨ ਨਾਲ ਨੋਜਵਾਨਾਂ ਵਿੱਚ ਭਾਰੀ ਉੇਤਸ਼ਾਹ ਪਾਇਆ ਜਾ ਰਿਹਾ ਹੈ। ਉਨਾਂ ਕਿਹਾ ਕਿ ਰਾਹੁਲ ਗਾਂਧੀ ਦੇ ਪ੍ਰਧਾਨ ਬਣਨ ਨਾਲ ਕਾਂਗਰਸ ਪਾਰਟੀ ਹੋਰ ਮਜਬੂਤ ਹੋਵੇਗੀ। ਰਾਹੁਲ ਗਾਂਧੀ ਦੀ ਸੋਚ ਹਰ ਇੱਕ ਵਰਗ ਨੂੰ ਨਾਲ ਲੈਕੇ ਚੱਲਣ ਵਾਲੀ ਹੈ। ਇਸ ਮੋਕੇ ਸੱਤਪਾਲ ਵਰਮਾ ਸਾਬਕਾ ਚੇਅਰਮੈਨ, ਰਾਜ ਕੁਮਾਰ ਸਾਬਕਾ ਐਮ ਸੀ, ਸੁਖਵਿੰਦਰ ਸਿੰਘ ਸੁੱਖੀ, ਰਾਜੇਸ਼ ਗਰਗ ਸਾਬਕਾ ਚੇਅਰਮੈਨ, ਪਵਨ ਚੋਧਰੀ ਪ੍ਰਧਾਨ ਆੜਤੀਆਂ ਐਸ਼ੋਸੀਏਸ਼ਨ,ਬੋਹੜ ਸਿੰਘ ਝੰਡਾ ਕਲਾਂ, ਆਤਮ ਪ੍ਰਕਾਸ਼ ਲੱਛੀ, ਮਥਰਾ ਦਾਸ ਗਰਗ, ਚਰਨਜੀਤ ਸਿੰਘ ਸਿੱਧੂ, ਭੋਜ ਜੈਨ, ਅਮਨ ਵਰਮਾ,ਰਾਜ ਕੁਮਾਰ ਐਮ ਸੀ, ਰਾਜੂ ਸੰਧੂ, ਟੇਕੂ ਸ਼ਰਮਾਂ, ਕਾਲਾ ਸਿੰਘ, ਨਿਖਿਲ ਗਰਗ, ਗੋਖੂ ਆਦਿ ਹਾਜ਼ਰ ਸਨ।