ਤਪਾ ਮੰਡੀ, 17 ਦਸੰਬਰ (ਰੋਹਿਤ ਸਿੰਗਲਾ)- ਵਿਧਾਨ ਸਭਾ ਹਲਕਾ ਭਦੌੜ ਦੇ ਸੀਨੀਅਰ ਅਕਾਲੀ ਆਗੂ ਅਤੇ ਜਿਲਾ ਪ੍ਰੀਸ਼ਦ ਮੈਂਬਰ ਭਗਵਾਨ ਸਿੰਘ ਭਾਨਾ ਨੂੰ ਬੀਤੀ ਰਾਤ ਕਾਰ ਸਵਾਰਾਂ ਵੱਲੋ ਗੋਲੀ ਮਾਰ ਕੇ ਗੰਭੀਰ ਰੂਪ ਵਿਚ ਜਖਮੀ ਕਰ ਦੇਣ ਕਾਰਨ ਇਲਾਕੇ ਭਰ ਵਿਚ ਸਰਕਾਰ ਅਤੇ ਪ੍ਰਸਾਸਨ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ। ਜਖਮੀ ਹੋਏ ਅਕਾਲੀ ਆਗੂ ਭਗਵਾਨ ਸਿੰਘ ਭਾਨਾ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਅੰਦਰ ਰੈਫਰ ਕਰੇ ਜਾਣ ’ਤੇ ਗਠਜੋੜ ਦੇ ਹਲਕਾ ਇੰਚਾਰਜ ਸੰਤ ਬਲਵੀਰ ਸਿੰਘ ਘੁੰਨਸ ਅਤੇ ਜਿਲਾ ਪ੍ਰਧਾਨ ਕੁਲਵੰਤ ਸਿੰਘ ਕੀਤੂ ਸਣੇ ਸਮੁੱਚੀ ਅਕਾਲੀ ਲੀਡਰਸ਼ਿਪ ਜਖਮੀ ਭਗਵਾਨ ਸਿੰਘ ਭਾਨਾ ਦਾ ਹਾਲ ਪੁੱਛਣ ਨਈ ਪਟਿਆਲਾ ਰਵਾਨਾ ਹੋਈ। ਸਾਬਕਾ ਮੁੱਖ ਸੰਸਦੀ ਸਕੱਤਰ ਸੰਤ ਬਲਵੀਰ ਸਿੰਘ ਘੁੰਨਸ ਨੇ ਹਮਲੇ ਦੀ ਸਖਤ ਸ਼ਬਤਾਂ ਵਿਚ ਨਿਖੇਧੀ ਕਰਦਿਆਂ ਕਿਹਾ ਕਿ ਕਾਂਗਰਸ ਦੇ ਰਾਜ ਵਿਚ ਇੰਝ ਅਕਾਲੀਆਂ ਉਪਰ ਹਮਲੇ ਹੋਣਾ ਨਿੰਦਣਯੋਗ ਕਾਰਵਾਈ ਹੈ, ਜਦਕਿ ਅੱਜ ਚਹੁੰ ਪਾਸੇ ਅਮਨ ਕਾਨੂੰਨ ਦੀ ਸਥਿਤੀ ਡਾਵਾਡੋਲ ਹੈ ਕੋਈ ਵੀ ਵਿਅਕਤੀ ਖੁਦ ਨੂੰ ਸੁਰਖਿੱਅਤ ਨਹੀ ਸਮਝ ਰਿਹਾ। ਸੰਤ ਘੁੰਨਸ ਅਤੇ ਜਿਲਾ ਪ੍ਰਧਾਨ ਕੀਤੂ ਨੇ ਸਾਂਝੇਂ ਤੋਰ ’ਤੇ ਕਿਹਾ ਕਿ ਜਿਲਾ ਪ੍ਰੀਸ਼ਦ ਮੈਂਬਰ ਭਗਵਾਨ ਸਿੰਘ ਭਾਨਾ ਦੇ ਹੱਕ ਵਿਚ ਸਮੁੱਚੀ ਲੀਡਰਸ਼ਿਪ ਹੈ। ਉਨ੍ਹਾਂ ਪੁਲਿਸ ਪ੍ਰਸਾਸਨ ਤੋ ਮੰਗ ਕੀਤੀ ਹੈ ਕਿ ਅਕਾਲੀ ਆਗੂ ਭਾਨਾ ਉਪਰ ਕਾਤਲਾਨਾ ਹਮਲਾ ਕਰਨ ਵਾਲੇ ਹਮਲਾਵਾਰਾਂ ਨੂੰ ਜਲਦ ਤੋ ਜਲਦ ਫੜਣ ਦੇ ਨਾਲ ਉਨ੍ਰ੍ਹਾਂ ਦੇ ਮਕਸਦ ਨੂੰ ਵੀ ਨੰਗਾਂ ਕੀਤਾ ਜਾਵੇ। ਉਧਰ ਅਕਾਲੀ ਲੀਡਰਸ਼ਿਪ ਕੁਲਵੰਤ ਸਿੰਘ ਬੋਘਾ, ਜੈਲਦਾਰ ਬੀਰਇੰਦਰ ਸਿੰਘ, ਚੇਅਰਮੈਨ ਰਣਦੀਪ ਸਿੰਘ ਢਿਲਵਾਂ, ਪਰਮਜੀਤ ਸਿੰਘ ਪੰਮਾਂ, ਸਰਪੰਚ ਸੁਖਪਾਲ ਸਿੰਘ ਸਮਰਾ, ਸਿੰਕਦਰ ਸਿੰਘ ਸਰਪੰਚ, ਗੁਰਜੰਟ ਸਿੰਘ ਧਾਲੀਵਾਲ ਸਾਬਕਾ ਚੇਅਰਮੈਨ, ਜੱਥੇਦਾਰ ਚਮਕੌਰ ਸਿੰਘ ਤਾਜੋਕੇ, ਬਾਬਾ ਸਿੰਦਰ ਸਿੰਘ, ਪਰਮਜੀਤ ਸਿੰਘ ਟੀਟੂ, ਯਾਦਵਿੰਦਰ ਸਿੰਘ ਭਗਤਪੁਰਾ ਨੇ ਵੀ ਕਾਤਲਾਨੇ ਹਮਲੇ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ।