May 23, 2026 11:06 am

ਬਠਿੰਡੇ ਦਾ ਗੱਭਰੂ ਕਰੇਗਾ ਆਸਟ੍ਰੇਲੀਆ ਕ੍ਰਿਕੇਟ ਟੀਮ ਦੀ ਅਗਵਾਈ

ਬਠਿੰਡਾ, 16 ਦਸੰਬਰ (ਪੰਜਾਬ ਟਾਇਮਜ਼ ਬਿਊਰੋ)- ਪੰਜਾਬ ਦਾ ਨਾਂਅ ਖੇਡਾਂ ਦੇ ਖੇਤਰ ’ਚ ਇੱਕ ਵਾਰ ਫਿਰ ਉਚਾ ਹੋਇਆ ਹੈ। ਕ੍ਰਿਕੇਟ ਦੇ ਖੇਤਰ ’ਚ ਨਵਾਂ ਮਾਅਰਕਾ ਮਾਰਿਆ ਹੈ ਜੇਸਨ ਯਾਨੀ ਜਸਕੀਰਤ ਸਿੰਘ ਸੰਘਾ ਨੇ, ਜਿਸ ਦਾ ਪਿਛੋਕੜ ਤੋਂ ਪੰਜਾਬ ਦੇ ਬਠਿੰਡਾ ਦਾ ਹੈ ਤੇ ਹੁਣ ਆਸਟ੍ਰੇਲੀਆ ’ਚ ਰਹਿੰਦਾ ਹੈ।ਉਸ ਨੂੰ ਅੰਡਰ- 19 ਵਿਸ਼ਵ ਕੱਪ ’ਚ ਟੀਮ ਦੀ ਕਮਾਨ ਸੌਂਪੀ ਗਈ ਹੈ।ਜੇਸਨ ਸੰਘਾ ਨੇ ਹਾਲ ਹੀ ‘ਚ ਆਸਟ੍ਰੇਲੀਆ ਇਲੈਵਨ ਲਈ ਇੰਗਲੈਂਡ ਖਿਲਾਫ਼ ਸ਼ਾਨਦਾਰ ਸੈਂਕੜਾ ਜੜਿਆ ਸੀ। ਇਸ ਦੇ ਨਾਲ ਹੀ ਫਸਟ ਕਲਾਸ ਕ੍ਰਿਕਟ ‘ਚ ਸੈਂਕੜਾ ਲਗਾਉਣ ਵਾਲਾ ਸਭ ਤੋਂ ਘਟ ਉਮਰ ਦਾ ਨੌਜਵਾਨ ਬਲੇਬਾਜ਼ ਬਣਿਆ ਸੀ। ਇਸੇ ਦਾ ਹੀ ਨਤੀਜਾ ਹੈ ਹੁਣ ਸੰਘਾ ਨੂੰ ਟੀਮ ਦੀ ਕਮਾਨ ਸੌਂਪ ਦਿਤੀ ਗਈ ਹੈ। ਖ਼ਾਸ ਗਲ ਇਹ ਹੈ ਕਿ ਜੇਸਨ ਸੰਘਾ ਦੀ ਕਪਤਾਨੀ ਹੇਠ ਆਸਟ੍ਰੇਲੀਆ ਦੇ ਦਿਗਜ ਖਿਡਾਰੀ ਤੇ ਸਾਬਕਾ ਕਪਤਾਨ ਸਟੀਵ ਵੌਗ ਦਾ ਪੁਤਰ ਆਸਟਿਨ ਵੀ ਖੇਡੇਗਾ।ਜੇਸਨ ਦੇ ਪਿਤਾ ਕੁਲਦੀਪ ਸੰਘਾ 1980 ‘ਚ ਆਸਟ੍ਰੇਲੀਆ ਗਏ ਸੀ, ਉਹ ਖ਼ੁਦ ਵੀ ਸਟੇਟ ਪਧਰ ਦੇ ਅਥਲੀਟ ਰਹੇ ਸੀ।

Send this to a friend