May 23, 2026 2:58 pm

ਬਰਨਾਲਾ ਪੁਲਿਸ ਵੱਲੋਂ ਅਸਲੇ ਅਤੇ ਗੱਡੀ ਸਮੇਤ ਗੈਂਗਸਟਰ ਕੀਤੇ ਕਾਬੂ

ਬਰਨਾਲਾ, 16 ਦਸੰਬਰ (ਬਲਜਿੰਦਰ ਸਿੰਘ ਚੌਹਾਨ)- ਬਰਨਾਲਾ ਪੁਲਿਸ ਵੱਲੋ ਸਮਾਜ ਵਿਰੋਧੀ ਅਨਸਰਾਂ ਦੇ ਖਿਲਾਫ ਚਲਾਈ ਗਈ ਮੁਹਿੰਮ ਅਧੀਨ ਸੁਖਦੇਵ ਸਿੰਘ ਵਿਰਕ ਐਸ.ਪੀ.ਡੀ. ਬਰਨਾਲਾ ਦੀ ਯੋਗ ਅਗਵਾਈ ਹੇਠ ਬਲਜੀਤ ਸਿੰਘ ਥਾਣੇਦਾਰ ਇੰਚਾਰਜ ਸੀ.ਆਈ.ਏ. ਬਰਨਾਲਾ ਨੇ ਮੁਕੱਦਮਾ ਨੰਬਰ 146 ਮਿਤੀ 8/12/2017 ਅ/ਧ 399, 402, 412, 411, 473 ਹਿੰ:ਦੰ: 25/54/59 ਅਸਲਾ ਐਕਟ ਥਾਣਾ ਤਪਾ ਵਿੱਚ ਗੈਂਗਸਟਰ ਗੁਰਦੀਪ ਸਿੰਘ ਉਰਫ ਮਾਨਾ ਪੁੱਤਰ ਅਵਤਾਰ ਸਿੰਘ ਕੌਮ ਜੱਟ ਵਾਸੀ ਮਹਿਲ ਕਲਾਂ ਅਤੇ ਉਸਦੇ ਸਾਥੀ ਦਵਿੰਦਰ ਸਿੰਘ ਪੁੱਤਰ ਜੀਤ ਸਿੰਘ ਕੌਮ ਜੱਟ ਵਾਸੀ ਹਮਝਿੜੀ ਨੂੰ 11/12/17 ਨੂੰ ਗ੍ਰਿਫਤਾਰ ਕਰਕੇ ਇਹਨਾਂ ਪਾਸੋ ਇੱਕ ਪਿਸਟਲ 32 ਬੋਰ ਸਮੇਤ 3 ਕਾਰਤੂਸ,2 ਕਾਰਤੂਸ 12 ਬੋਰ ਅਤੇ ਖੋਹ ਕੀਤੀ ਹੋਡਾ ਸਿਟੀ ਕਾਰ ਬ੍ਰਾਮਦ ਕੀਤੇ ਗਏ ਹਨ। ਇਹਨਾਂ ਦੋਸੀਆਨ ਦਾ ਪੁਲਿਸ ਰਿਮਾਂਡ ਮਾਣਯੋਗ ਅਦਾਲਤ ਪਾਸੋ ਹਾਸਲ ਕਰਕੇ ਪੁੱਛ ਗਿੱਛ ਕੀਤੀ ਗਈ, ਦੌਰਾਨ ਪੁੱਛਗਿੱਛ ਗੱਲ ਸਾਹਮਣੇ ਆਈ ਹੈ ਕਿ ਦੋਸੀ ਗੁਰਦੀਪ ਸਿੰਘ ਉਰਫ ਮਾਨਾ ਦੀ ਅਰਸਦੀਪ ਸਿੰਘ ਉਰਫ ਬਿੱਟੂ ਮਹਿਲ ਕਲਾਂ ਨਾਲ ਆਪਸੀ ਰੰਜਿਸਬਾਜੀ ਚਲ ਰਹੀ ਹੈ ਅਤੇ ਜੋ ਇਹ ਦੋਨੇ ਜਾਣੇ ਇੱਕ ਦੂਜੇ ਦਾ ਨੁਕਸਾਨ ਕਰਨ ਤੇ ਤੁਲੇ ਹੋਏ ਹਨ। ਗੈਂਗਸਟਰ ਗੁਰਦੀਪ ਸਿੰਘ ਮਾਨਾ ਅਤੇ ਦਵਿੰਦਰ ਸਿੰਘ ਜੇਲ ਵਿੱਚੋ ਰਿਹਾਅ ਹੋ ਕੇ ਭਗੌੜੇ ਹੋਣ ਉਪਰੰਤ ਗੈਂਗਸਟਰ ਗੁਰਦੀਪ ਸਿੰਘ ਉਰਫ ਮਾਨਾ ਵਾਸੀ ਮਹਿਲ ਕਲਾਂ ਅਤੇ ਗੈਂਗਸਟਰ ਦਿਲਪ੍ਰੀਤ ਸਿੰਘ ਉਰਫ ਬਾਬਾ ਵਾਸੀ ਨੂਰਪੁਰ ਬੇਦੀ ਜ਼ਿਲ੍ਹਾ ਰੋਪੜ ਨੇ ਆਪਣੇ ਸਾਥੀਆਂ ਨਾਲ ਰਲ ਕੇ ਪੰਜਾਬ ਦੇ ਵੱਖ-ਵੱਖ ਜ਼ਿਲਿਆ ਵਿੱਚੋ ਅਸਲੇ ਦੀ ਨੋਕ ਪਰ ਨਿਮਨਲਿਖਤ ਵਾਰਦਾਤਾ ਕੀਤੀਆਂ ਜਾਣੀਆਂ ਮੰਨੀਆਂ ਹਨ। ਖੰਨਾ ਲੁਧਿਆਣਾ ਰੋਡ ਤੋਂ ਇੱਕ ਇਟੀਔਸ ਕਾਰ,ਤਰਨਤਾਰਨ ਦੇ ਨੇੜੀੳ ਇੱਕ ਕਰੇਟਾ ਗੱਡੀ ,ਫਗਵਾੜਾ ਤੋਂ ਇੱਕ ਹੋਡਾਂ ਸਿਟੀ ਕਾਰ,ਬੱਦੀ ਤੋਂ ਸਿਮਲਾ ਰੋਡ ਤੋ ਇੱਕ ਵਰਨਾ ਕਾਰ,ਸੰਗਰੂਰ ਪਾਤੜਾ ਰੋਡ ਤੋਂ 2 ਟਰੱਕ ਜੀਰੀ ਨਾਲ ਭਰੇ,ਗੋਬਿੰਦਗੜ੍ਹ ਤੋਂ ਲੁਧਿਆਣਾ ਹਾਈਵੇ ਤੋਂ ਇੱਕ ਹੋਡਾ ਸਿਟੀ, ਲੁਧਿਆਣਾ ਰੋਡ ਤੇ ਦਾਖਾ ਪਿੰਡ ਤੋਂ ਕਰੋਲਾ ਕਾਰ,ਕਾਤਰੋ ਤੋਂ ਧੂਰੀ ਰੋਡ ਤੋ ਸਵਿਫਟ ਕਾਰ ਆਦਿ ਖੋਹ ਕੀਤੀਆਂ ਸਨ। ਦੋਸੀਆਨ ਕਾਰ ਨੂੰ ਆਪਣੀ ਕਾਰ ਨਾਲ ਪਿੱਛੋ ਫੇਟ ਮਾਰ ਕੇ ਰੋਕ ਕੇ ਅਸਲਾ ਦਿਖਾਕੇ ਕਾਰ ਖੋਹ ਕਰਦੇ। ਇਸ ਤੋਂ ਇਲਾਵਾ ਮੁਕੱਦਮਾ ਨੰਬਰ 154 ਮਿਤੀ 7/11/17 ਅ/ਧ 399, 402 ਹਿੰ:ਦੰ: 25/54/59 ਅਸਲਾ ਐਕਟ ਥਾਣਾ ਬਰਨਾਲਾ ਵਿੱਚ ਲੋੜੀਦਾ ਦੋਸੀ ਅਮਨਦੀਪ ਸਿੰਘ ਉਰਫ ਅਮਨਾ ਪੁੱਤਰ ਮੇਜਰ ਸਿੰਘ ਕੌਮ ਜੱਟ ਵਾਸੀ ਘਨੌਰ ਕਲਾਂ ਨੂੰ ਵੀ ਗ੍ਰਿਫਤਾਰ ਕਰਕੇ ਇਸ ਪਾਸੋਂ ਇੱਕ ਪਿਸਤੌਲ 32 ਬੋਰ ਬ੍ਰਾਮਦ ਕਰਵਾਇਆ ਗਿਆ। ਦੋਸ਼ੀ ਖਿਲਾਫ ਵੀ ਪਹਿਲਾ 3-4 ਮੁੱਕਦਮੇ ਜ਼ਿਲ੍ਹਾ ਸੰਗਰੂਰ ਦੇ ਦਰਜ ਹਨ, ਜਿਹਨਾਂ ਵਿੱਚ ਇਸ ਨੂੰ ਸਜਾ ਹੋਈ ਸੀ। ਇਹ ਦੋਸੀ ਬਰਨਾਲਾ ਜ਼ੇਲ ਤੋਂ ਪੈਰੋਲ ਛੁੱਟੀ ਤੇ ਆ ਕੇ ਭਗੌੜਾ ਹੋ ਗਿਆ ਸੀ ਅਤੇ ਗੈਂਗਸਟਰ ਗੁਰਲਾਲ ਸਿੰਘ ਉਰਫ ਲਾਲੀ ਵਾਸੀ ਸਿਧਾਣਾ ਨਾਲ ਰਲ ਗਿਆ ਸੀ। ਜੋ ਗੁਰਲਾਲ ਸਿੰਘ ਲਾਲੀ ਦੀ ਭਾਲ ਜਾਰੀ ਹੈ।

Send this to a friend