June 26, 2026 8:15 pm

ਕਾਲਜ ਵਿਦਿਆਰਥੀਆਂ ਨੇ ਟੋਹਾਣਾ-ਚੰਡੀਗੜ੍ਹ ਮੁੱਖ ਮਾਰਗ ਜਾਮ ਕਰਕੇ ਪੰਜਾਬ ਸਰਕਾਰ ਦਾ ਕੀਤਾ ਪਿੱਟ ਸਿਆਪਾ

image ਮੂਣਕ, 15 ਜਨਵਰੀ (ਰਣਦੀਪ ਖੰਗੂੜਾ, ਸੁਰਜੀਤ ਭੁਟਾਲ)-ਸਥਾਨਿਕ ਯੂਨੀਵਰਸਿਟੀ ਕਾਲਜ ਦੇ ਸੈਕੜਿਆਂ ਦੀ ਤਾਦਾਰ ’ਚ ਵਿਦਿਆਰਥੀਆਂ ਨੇ ਬੈਰੀਅਰ ਚੌਂਕ ਵਿੱਚ ਧਰਨਾ ਦੇ ਕੇ ਟੋਹਾਣਾ-ਚੰਡੀਗੜ੍ਹ ਮੁੱਖ ਮਾਰਗ ’ਤੇ ਤਕਰੀਬਨ 2 ਘੰਟੇ ਚੱਕਾ ਜਾਮ ਕਰਕੇ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕੀਤਾ। ਇਸ ਮੌਕੇ ਕਾਲਜ ਪ੍ਰਧਾਨ ਜਸਪਾਲ ਜੱਸੀ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੂਣਕ ਵਿੱਚ ਸਰਕਾਰੀ ਕਾਲਜ ਦੀ ਸਥਾਪਨਾ 2004 ਵਿੱਚ ਹੋਈ ਸੀ। ਉਸ ਵੇਲੇ ਕਾਲਜ ਕੋਲ ਆਪਣੀ ਬਿਲਡਿੰਗ ਨਾ ਹੋਣ ਕਾਰਨ ਇਹ ਕਾਲਜ ਆਈ.ਟੀ.ਆਈ. ਦੀ ਬਿਲਡਿੰਗ ਵਿੱਚ ਚੱਲਦਾ ਹੈ। ਇਸ ਤੋਂ ਬਾਅਦ 2011 ਵਿੱਚ ਪੰਜਾਬੀ ਯੂਨੀਵਰਸਿਟੀ ਨੇ ਕਾਲਜ ਨੂੰ ਆਪਣੇ ਅਧੀਨ ਲੈ ਲਿਆ। ਅੱਜ ਕਾਲਜ ਯੂਨੀਵਰਸਿਟੀ ਕਾਲਜ ਦੇ ਨਾਮ ਨਾਲ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕਾਲਜ ਦਾ ਖਰਚਾ ਯੂ.ਜੀ.ਸੀ. ਨੇ ਦੇਣਾ ਸੀ ਅਤੇ ਕਾਲਜ ਦੀ ਬਿਲਡਿੰਗ ਪੰਜਾਬ ਸਰਕਾਰ ਨੇ ਤਿਆਰ ਕਰਕੇ ਦੇਣੀ ਸੀ, ਪ੍ਰੰਤੂ ਹਾਲੇ ਤੱਕ ਇਸ ਕਾਲਜ ਦੀ ਬਿਲਡਿੰਗ ਦਾ ਕੰਮ ਸ਼ੁਰੂ ਨਹੀਂ ਹੋਇਆ। ਹੁਣ ਇਸ ਕਾਲਜ ਤੋ ਆਈ.ਟੀ.ਆਈ. ਦੀ ਦਿੱਤੀ ਹੋਈ ਬਿਲਡਿੰਗ ਵੀ ਛੁਡਾਈ ਜਾ ਰਹੀ ਹੈ ਜੋ ਕਿ ਇਸ ਇਲਾਕੇ ਨਾਲ ਅਤੇ ਸਮੂਹ ਵਿਦਿਆਰਥੀਆਂ ਨਾਲ ਸਰਾਸਰ ਧੱਕੇਸ਼ਾਹੀ ਹੈ। ਅਸੀਂ ਇਸ ਸਬੰਧ ’ਚ ਅੱਜ ਇੱਥੇ ਮਜਬੂਰ ਹੋ ਕੇ ਚੱਕਾ ਜਾਮ ਕੀਤਾ। ਇਸ ਤੋਂ ਬਾਅਦ ਅਸੀ ਐ¤ਸ.ਡੀ.ਐ¤ਮ. ਦਫਤਰ ਅੱਗੇ ਭੁੱਖ ਹੜਤਾਲ ਕਰਨ ਦਾ ਫੈਸਲਾ ਲਿਆ ਹੈ। ਧਰਨੇ ਦੌਰਾਨ ਕੋਈ ਵੀ ਪ੍ਰਸ਼ਾਸ਼ਨਿਕ ਅਧਿਕਾਰੀ ਧਰਨੇ ’ਤੇ ਬੈਠੇ ਵਿਦਿਆਰਥੀਆ ਦੀ ਸਾਰ ਲੈਣ ਨਹੀਂ ਪੁੱਜਾ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਉਗਰਾਹਾ ਦੇ ਆਗੂ ਸੁਖਦੇਵ ਸ਼ਰਮਾਅਤੇ ਇਕਾਈ ਪ੍ਰਧਾਨ ਹਰਭਗਵਾਨ ਭੁਟਾਲ ਨੇ ਵੀ ਵਿਦਿਆਰਥੀਆਂ ਦੀ ਹਿਮਾਇਤ ਵਿੱਚ ਧਰਨੇ ’ਚ ਸਮੂਹਲੀਅਤ ਕੀਤੀ ਅਤੇ ਜੱਥੇਬੰਦੀ ਵੱਲੋਂ ਵਿਦਿਆਰਥੀਆਂ ਨੂੰ ਇਸ ਸੰਬਧੀ ਹਿਮਾਇਤ ਦੇਣ ਦਾ ਵਿਸ਼ਵਾਸ਼ ਦਵਾਇਆ।
ਇਸ ਸਬੰਧ ਵਿੱਚ ਸਾਬਕਾ ਮੁੱਖ ਮੰਤਰੀ ਪੰਜਾਬ ਅਤੇ ਹਲਕਾ ਵਿਧਾਇਕਾ ਬੀਬੀ ਰਾਜਿੰਦਰ ਕੌਰ ਭੱਠਲ ਦੇ ਮੂਣਕ ਦਫਤਰ ਇੰਚਾਰਜ ਤੇਜਿੰਦਰ ਸਿੰਘ ਕੁਲਾਰ ਨੇ ਕਿਹਾ ਕਿ ਬੀਬੀ ਭੱਠਲ ਨੇ ਟੈਲੀਫੋਨ ਰਾਹੀਂ ਮੈਸੇਜ ਦਿੱਤਾ ਹੈ ਕਿ ਉਹ ਇਸ ਕਾਲਜ ਨੂੰ ਬਾਹਰ ਕਿਸੇ ਹੋਰ ਹਲਕੇ ’ਚ ਲੈ ਕੇ ਜਾਣ ਦੀ ਪੁਰਜੋਰ ਨਿੰਦਾ ਕਰਦੇ ਹਨ। ਉਨ੍ਹਾਂ ਕਿਹਾ ਕਿ ਇੱਕ ਪਾਸੇ ਅਕਾਲੀ ਸਰਕਾਰ ਪੰਜਾਬ ਨੂੰ ਨਸ਼ਾ ਮੁਕਤ ਬਨਾਉਣ ਦੇ ਝੂਠੇ ਵਾਅਦੇ ਕਰ ਰਹੀ ਹੈ। ਦੂਜੇ ਪਾਸੇ ਇਸ ਤੋ ਉਲਟ ਕਾਲਜ ਬੰਦ ਕਰਵਾ ਕੇ ਨੌਜਵਾਨ ਵਿਦਿਆਥੀਆਂ ਦਾ ਭਵਿੱਖ ਖਤਰੇ ’ਚ ਪਾ ਕੇ ਉਨ੍ਹਾਂ ਨੂੰ ਨਸ਼ਿਆਂ ਵੱਲ ਧੱਕ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਸਰਕਾਰੀ ਯੂਨੀਵਰਸਿਟੀ ਕਾਲਜ ਨੂੰ ਮੂਣਕ ਵਿੱਚ ਹੀ ਰੱਖੇ ਜਾਣ ਦੀ ਮੰਗ ਵਿਧਾਨ ਸਭਾ ’ਚ ਵੀ ਉਠਾਉਣਗੇ ਅਤੇ ਬੀਬੀ ਭੱਠਲ ਨੇ ਭਰੋਸਾ ਦਿੱਤਾ ਕਿ ਉਹ ਕਾਲਜ ਦੇ ਵਿਦਿਆਰਥੀਆ ਨਾਲ ਖੜ੍ਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਕਾਲਜ ਦੀ ਮੰਗ ਨਹੀਂ ਮੰਨੀ ਤਾਂ ਇਸ ਸੰਘਰਸ਼ ਨੂੰ ਹੋਰ ਤੇਜ ਕਰਕੇ ਪੰਜਾਬ ਪੱਧਰ ’ਤੇ ਧਰਨੇ ਅਤੇ ਭੁੱਖ ਹੜਤਾਲਾ ਕੀਤੀਆ ਜਾਣਗੀਆਂ। ਧਰਨੇ ਤੋਂ ਬਾਅਦ ਵਿਦਿਆਰਥੀਆ ਨੇ ਐ¤ਸ.ਡੀ.ਐ¤ਮ ਦਫਤਰ ਵਿੱਖੇ ਟੈਂਟ ਲਗਾ ਕੇ ਧਰਨਾ ਦਿੱਤਾ ਅਤੇ ਭੁੱਖ ਹੜਤਾਲ ਕਾਨ ਦਾ ਐਲਾਨ ਕਰ ਦਿੱਤਾ। ਇਸ ਸਭ ਨੂੰ ਦੇਖ ਕੇ ਐਸ.ਡੀ.ਐਮ. ਬਖਤਾਵਰ ਸਿੰਘ ਨੇ ਵਿਦਿਆਰਥੀਆਂ ਵੱਲੋਂ ਮੰਗ ਪੱਤਰ ਲੈਕੇ ਉਨ੍ਹਾਂ ਨੂੰ ਲਿਖਤੀ ਤੌਰ ’ਤੇ ਵਿਸ਼ਵਾਸ ਦਵਾਇਆ ਕਿ ਜਿੰਨਾ ਚਿਰ ਕਾਲਜ ਲਈ ਪੱਕੇ ਤੌਰ ’ਤੇ ਬਿਲਡਿੰਗ ਦਾ ਪ੍ਰਬੰਧ ਨਹੀਂ ਹੁੰਦਾ ਓਨਾ ਚਿਰ ਕਾਲਜ ਇਸੇ ਹੀ ਬਿਲਡਿੰਗ ਵਿੱਚ ਚੱਲੇਗਾ।
ਇਸ ਮੌਕੇ ਐ¤ਸ.ਡੀ.ਐ¤ਮ.ਬਖਤਾਵਰ ਸਿੰਘ ਨੇ ਕਿਹਾ ਕਿ ਆਈ.ਟੀ.ਆਈ ਦੀ ਬਿਲਡਿੰਗ ਤੇ ਕਾਲਜ ਦਾ ਕੋਈ ਨਾਜਾਇਜ਼ ਕਬਜ਼ਾ ਨਹੀਂ ਹੈ। ਇਹ ਬਿਲਡਿੰਗ ਕਿਸੇ ਸਮਝੌਤੇ ਤਹਿਤ ਹੀ ਕਾਲਜ ਨੂੰ ਦਿੱਤੀ ਗਈ ਸੀ। ਇਸ ਮੋਕੇ ਕਾਲਜ ਸੰਗਰਸ਼ ਕਮੇਟੀ ਦੇ ਗਗਨਜੀਤ ਸਿੰਘ ਬੱਲਰਾ, ਕਮਲਦੀਪ, ਕ੍ਰਿਸ਼ਨ ਕੁਮਾਰ, ਗੁਰਮੀਤ ਸਿੰਘ ਮਕੋਰੜ ਸਾਹਿਬ, ਬਲਕਾਰ ਸਿੰਘ ਡੂਡੀਆ, ਅਮਨਦੀਪ ਖਨੋਰੀ, ਮਹਾਵੀਰ, ਚੇਤਨ ਕੁਮਾਰ ਲਹਿਰਾ, ਰਣਦੀਪ, ਬਲਜਿੰਗਰ ਕੌਰ, ਨੀਤੀਕਾ ਵਰਮਾ,ਗਗਨ ਕੋਰ ਖਡਾਲ, ਰਾਜਵੀਰ ਕੌਰ ਤੋਂ ਇਲਵਾ ਸਮੂਹ ਕਾਲਜ ਵਿਦਿਆਰਥੀ ਮੋਜੂਦ ਸਨ।

Send this to a friend