ਐਸ.ਏ.ਐਸ. ਨਗਰ, 15 ਦਸੰਬਰ (ਪੰਜਾਬ ਟਾਇਮਜ਼ ਬਿਊਰੋ)- ਪੰਜਾਬ ਸਕੂਲ ਸਿੱਖਿਆ ਬੋਰਡ ਦੇ ਬੁਲਾਰੇ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੋਰਡ ਵਲੋਂ ਅਕਾਦਮਿਕ ਸਾਲ 2018-19 ਤੋਂ ਇੰਗਲਿਸ਼ ਗ੍ਰਾਮਰ ਐਂਡ ਕੰਪੋਜ਼ੀਸ਼ਨ (ਸੀਨੀਅਰ ਸੈਕੰਡਰੀ) ਅਤੇ ਸਿਹਤ ਅਤੇ ਸਰੀਰਕ ਸਿੱਖਿਆ-11 ਦੋਵਾਂ ਵਿਸ਼ਿਆਂ ਦੀਆਂ ਨਵੀਆਂ ਪਾਠ-ਪੁਸਤਕਾਂ ਤਿਆਰ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਪਾਠ-ਪੁਸਤਕਾਂ ਦੇ ਖਰੜੇ ਬੋਰਡ ਦੀ ਵੈਬ-ਸਾਈਟ ਮਮਮ।ਬਤਕਲ। ਤੇ ਉਪਲਬੱਧ ਹਨ। ਬੁਲਾਰੇ ਨੇ ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਨ੍ਹਾਂ ਸਬੰਧੀ ਸੁਝਾਅ ਲਿਖਤੀ ਰੂਪ ਵਿੱਚ ਜਿਹੜੀ ਵਿਸ਼ਾ-ਵਸਤੂ ਸਹੀ ਨਹੀਂ ਲੱਗਦੀ, ਉਸ ਦੀ ਜਗ੍ਹਾ, ਜੋ ਸਹੀ ਹੈ, ਲਿਖਤੀ ਰੂਪ ਵਿੱਚ ਡਾਇਰੈਕਟਰ ਅਕਾਦਮਿਕ ਦੀ ਈ-ਮੇਲ ’ਤੇ ਮਿਤੀ 20-12-2017 ਤੱਕ ਭੇਜੇ ਜਾਣ।