May 24, 2026 4:32 am

ਜੈਤੋ ਵਿਚ ਵਪਾਰੀ ਦੇ ਘਰ ’ਚ ਡਕੈਤੀ ਕਰਨ ਵਾਲੇ ਲੁਟੇਰੇ ਆਏ ਪੁਲਿਸ ਅੜਿੱਕੇ

ਜੈਤੋ, 15 ਦਸੰਬਰ (ਸਤਵਿੰਦਰ ਸਿੰਘ ਸੱਤੀ)- ਸਥਾਨਕ ਜੈਤੋ ਮੰਡੀ ਦੀ ਸੰਘਣੀ ਅਬਾਦੀ ਆਦਰਸ ਨਗਰ ਗਲੀ ਨੰਬਰ ਇੱਕ ਵਿਚ ਦਿਨ ਦਿਹਾੜੇ ਇੱਕ ਵਪਾਰੀ ਦੇ ਘਰ ’ਚ ਹਥਿਆਰ ਬੰਦ ਲੁਟੇਰਿਆਂ ਵੱਲੋਂ ਲੁੱਟ-ਖੋਹ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ ਸੀ । ਅੱਜ ਜੈਤੋ ਦੇ ਡੀ.ਐੱਸ.ਪੀ ਦਫਤਰ ਵਿਚ ਜਿਲ੍ਹਾਂ ਫ਼ਰੀਦਕੋਟ ਦੇ ਸੀਨੀਅਰ ਪੁਲਿਸ ਕਪਤਾਨ ਡਾ. ਨਾਨਕ ਸਿੰਘ ਨੇ ਪ੍ਰੈੱਸ ਕਾਨਫਰੰਸ ਕਰਕੇ ਦੱਸਿਆ ਕਿ ਜੈਤੋ ਦੇ ਵਪਾਰੀ ਨੰਦ ਕਿਸ਼ੋਰ ਸਿੰਗਲਾ (ਲੋਹੇ ਵਾਲੇ) ਦੇ ਘਰ ਵਿੱਚ ਦਿਨ ਦਿਹਾੜੇ ਲੁਟੇਰਿਆਂ ਵੱਲੋਂ ਲੁੱਟ ਖੋਹ ਕੀਤੀ ਗਈ ਸੀ ਉਸ ਵਕਤ ਲਲਿਤ ਸਿੰਗਲਾ ਦੀ ਪਤਨੀ ਦੀਪਿਕਾ ਸਿੰਗਲਾ ਘਰ ‘ਚ ਇੱਕਲੀ ਸੀ , ਉਨ੍ਹਾਂ ਕਿਹਾ ਜੈਤੋ ਪੁਲਿਸ ਪਾਰਟੀ ਨੇ ਦਿਨ -ਰਾਤ ਇੱਕ ਕਰਕੇ ਇਨ੍ਹਾ ਲੁਟੇਰਿਆਂ ਨੂੰ ਜੈਤੋ ਡੀ.ਐੱਸ.ਪੀ.ਬਲਜਿੰਦਰ ਸਿੰਘ ਸੰਧੂ ਅਤੇ ਜੈਤੋ ਥਾਨਾ ਮੁੱਖੀ ਭੁਪਿੰਦਰ ਸਿੰਘ, ਅਤੇ ਇੰਸਪੈਕਟਰ ਰਜੇਸ਼ ਕੁਮਾਰ ਸੀ.ਆਈ.ਏ.ਸਟਾਫ ਜੈਤੋ ਅਤੇ ਸਾਥੀ ਕਰਮਚਾਰੀਆਂ ਦੀ ਅਗਵਾਈ ਹੇਠ ਬਾਜਾਖਾਨਾ ਰੋਡ ਨਜਦੀਕ ਡਰੇਨ ਕੋਲ ਚਾਰ ਲੁਟੇਰਿਆਂ ਨੂੰ ਕਾਬੂ ਕੀਤਾ ਗਿਆ , ਅਤੇ ਜਦਕਿ ਇਹਨਾ ਦਾ ਇੱਕ ਸਾਥੀ ਫਰਾਰ ਦੱਸਿਆ ਜਾ ਰਿਹਾ ਹੈ , ਸੀਨੀਅਰ ਕਪਤਾਨ ਪੁਲਿਸ ਡਾ. ਨਾਨਕ ਸਿੰਘ ਨੇ ਦੱਸਿਆ ਕਿ ਜਦੋਂ ਇਹ ਮੁਲਜ਼ਮ ਨੇੜੇ ਡਰੇਨ ਕੋਲ ਬੈਠੇ ਫੜੇ ਗਏ ਤਾਂ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਸਨ । ਉਨ੍ਹਾਂ ਕਿਹਾ ਕਿ ਫੜੇ ਗਏ ਇਨ੍ਹਾਂ ਦੋਸ਼ੀ ਵਿਆਕਤੀਆਂ ਦੀ ਪਹਿਚਾਣ ਭਜਨ ਸਿੰਘ ਪੁੱਤਰ ਕੌਰ ਸਿੰਘ ਵਾਸੀ ਮੋਗਾ, ਜਸਕਰਨ ਸਿੰਘ (ਜੱਸਾ) ਪੁੱਤਰ ਹਰਭਜਨ ਸਿੰਘ ਵਾਸੀ ਫ਼ਰੀਦਕੋਟ , ਜਸਪ੍ਰੀਤ ਸਿੰਘ (ਵਿੱਕੀ) ਪੁੱਤਰ ਬਲਵਿੰਦਰ ਸਿੰਘ ਵਾਸੀ ਜੈਤੋ , ਜਸਕਰਨ ਸਿੰਘ (ਕਰਨਾ) ਪੁੱਤਰ ਮਿੱਠੂ ਸਿੰਘ ਵਾਸੀ ਸਾਦਾ ਪੱਤੀ ਜੈਤੋ,ਵਜੋਂ ਹੈ ਅਤੇ ਇਨ੍ਹਾਂ ਦੋਸ਼ੀਅਨ ਨੂੰ ਕਾਬੂ ਕੀਤਾ ਗਿਆ , ਇਹਨਾ ਦਾ ਇੱਕ ਸਾਥੀ ਜਸਪ੍ਰੀਤ ਸਿੰਘ(ਜੱਸਾ) ਪੁੱਤਰ ਜਸਵੀਰ ਸਿੰਘ ਵਾਸੀ ਬਾਘਾਪੁਰਾਣਾ ਭੱਜਣ ਵਿੱਚ ਕਾਮਯਾਬ ਹੋ ਗਿਆ , ਇਹਨਾ ਨੇ ਪੁਲਿਸ ਕੋਲ ਪੁੱਛਿਗਿਛ ਦੋਰਾਨ ਮੰਨਿਆ ਕਿ ਦੀਪਿਕਾ ਸਿੰਗਲਾ ਪਤਨੀ ਲਲਿਤ ਸਿੰਗਲਾ ਜੈਤੋ ਦੇ ਘਰ’ਚ ਵਾਰਦਾਤ ਕੀਤੀ ਹੈ । ਇਨ੍ਹਾਂ ਖਿਲਾਫ ਪੁਲਿਸ ਥਾਨਾ ਜੈਤੋ ਵਿਖੇ ਮਾਮਲਾ ਦਰਜ ਕਰਕੇ ਦੋਸ਼ੀਅਨਾ ਨੂੰ ਮਾਨਸੋਗ ਅਦਾਲਤ ਵਿਚ ਪੇਸ਼ ਕਰਕੇ ਇਨ੍ਹਾਂ ਦਾ ਪੁਲਿਸ ਰਿਮਾਂਡ ਲੈਤਾ ਜਾਵੇਗਾ। ਇਸ ਮੌਕੇ ਫ਼ਰੀਦਕੋਟ ਦੇ ਐੱਸ.ਐੱਸ.ਪੀ ਡਾ. ਨਾਨਕ ਸਿੰਘ, ਡੀ.ਐੱਸ.ਪੀ ਜੈਤੋ ਬਲਜਿੰਦਰ ਸਿੰਘ ਸੰਧੂ, ਇੰਸਪੈਕਟਰ ਭੁਪਿੰਦਰ ਸਿੰਘ, ਇੰਸਪੈਕਟਰ ਰਜੇਸ਼ ਕੁਮਾਰ, ਏ.ਐੱਸ.ਆਈ ਸਟਾਫ ਜੈਤੋ,ਜਗਪਾਲ ਸਿੰਘ, ਕੇਵਲ ਸਿੰਘ , ਰਜਿੰਦਰ ਸਿੰਘ, ਆਦਿ ਪੁਲਿਸ ਕਰਮਚਾਰੀ ਹਾਜ਼ਰ ਸਨ।

Send this to a friend