May 24, 2026 6:23 am

ਡਰੱਗ ਮਾਮਲੇ ’ਚ ਐਸਐਸਪੀ ਰਾਜਜੀਤ ਸਿੰਘ ਦੀ ਭੂਮਿਕਾ ਜਾਨਣ ਲਈ ਐਸਆਈਟੀ ਗਠਿਤ

ਪੰਜਾਬ ਹਰਿਆਣਾ ਹਾਈਕੋਰਟ ਵੱਲੋਂ ਅਹਿਮ ਫੈਸਲਾ

ਚੰਡੀਗੜ੍ਹ/ਮੁਹਾਲੀ, 15 ਦਸੰਬਰ (ਪੰਜਾਬ ਟਾਇਮਜ਼ ਬਿਊਰੋ)- ਐਸਐਸਪੀ ਮੋਗਾ ਰਾਜ ਜੀਤ ਸਿੰਘ ਦੀ ਅਰਜ਼ੀ ‘ਤੇ ਸੁਣਵਾਈ ਦੌਰਾਨ ਜਸਟਿਸ ਸੂਰੀਆ ਕਾਂਤ ਦੀ ਬੈਂਚ ਨੇ ਪੰਜਾਬ ਸਰਕਾਰ ਨੂੰ ਨਿਰਦੇਸ਼ ਦਿਤਾ ਹੈ ਕਿ ਆਈਪੀਐਸ ਪ੍ਰਬੋਧ ਕੁਮਾਰ ਡਾਇਰੈਕਟਰ ਬਿਊਰੋ ਆਫ਼ ਇਨਵੈਸਟੀਗੇਸ਼ਨ, ਆਈਪੀਐਸ ਕੁੰਵਰ ਵਿਜੇ ਪ੍ਰਤਾਪ ਸਿੰਘ ਆਈਜੀਪੀ (ਏਟੀਐਸ) ਅਤੇ ਆਈਪੀਐਸ ਸਿਧਾਰਥ ਚਟੋਪਾਧਿਆਏ ਡੀਜੀਪੀ (ਐਚਆਰਡੀ) ਮੋਹਾਲੀ ਵਿਚ ਰਜਿਸਟਰਡ ਡਰਗ ਮਾਮਲੇ ਵਿਚ ਐਸਐਸਪੀ ਰਾਜ ਜੀਤ ਸਿੰਘ ਦੀ ਭੂਮਿਕਾ ਦੀ ਜਾਂਚ ਕਰਨਗੇ।ਇਸ ਮਾਮਲੇ ਦੀ ਅਗਲੀ ਸੁਣਵਾਈ ਦੀ ਤਰੀਕ 31 ਜਨਵਰੀ ਨੂੰ ਐਸਆਈਟੀ ਮੁਢਲੀ ਰਿਪੋਰਟ ਪੇਸ਼ ਕਰੇਗਾ।

Send this to a friend