May 24, 2026 3:50 pm

ਜੇਕਰ ਟਰੰਪ ਉਤਰੀ ਕੋਰੀਆ ਨਾਲ ਗੱਲ ਕਰ ਸਕਦੈ ਤਾਂ ਮੋਦੀ ਪਾਕਿਸਤਾਨ ਨਾਲ ਗੱਲਬਾਤ ਤੋਂ ਕਿਉਂ ਭਜ ਰਹੇ ਨੇ : ਸ. ਮਾਨ

ਫ਼ਤਹਿਗੜ੍ਹ ਸਾਹਿਬ, 14 ਦਸੰਬਰ (ਪੰਜਾਬ ਟਾਇਮਜ਼ ਬਿਊਰੋ)- ਜਦੋਂ ਵੀ ਦੋ ਮੁਲਕਾਂ, ਦੋ ਬਰਾਬਰ ਦੀਆਂ ਤਾਕਤਾਂ ਵਿਚ ਕਿਸੇ ਮੁਦੇ ਉਤੇ ਮਸਲਾ ਖੜ੍ਹਾ ਹੋ ਜਾਵੇ ਤਾਂ ਟੇਬਲ-ਟਾਕ ਹੀ ਇਕੋ-ਇਕ ਸਹੀ ਅਤੇ ਮਨੁਖਤਾ ਪਖੀ ਉਦਮ ਹੁੰਦਾ ਹੈ ਕਿ ਮਿਲ ਬੈਠਕੇ ਦਲੀਲ ਸਹਿਤ ਗੱਲਬਾਤ ਕਰਦੇ ਹੋਏ ਉਸ ਮਸਲੇ ਨੂੰ ਸਹਿਜ ਨਾਲ ਹਲ ਕੀਤਾ ਜਾ ਸਕੇ। ਬੀਤੇ ਕੁਝ ਸਮੇਂ ਤੋਂ ਉਤਰੀ ਕੋਰੀਆ ਵਲੋਂ ਮਿਜਾਇਲ ਅਤੇ ਹੋਰ ਪ੍ਰਮਾਣੂ ਤੁਜਰਬੇ ਕਰਕੇ ਦੂਸਰੇ ਗੁਆਂਢੀ ਅਤੇ ਵਡੇ ਮੁਲਕਾਂ ਵਿਚਕਾਰ ਸੰਸਾਰ ਪਧਰ ਤੇ ਤਨਾਅ ਪੈਦਾ ਹੋਣ ਦੇ ਅਮਲ ਹੋ ਰਹੇ ਹਨ। ਜਿਸ ਕਾਰਨ ਅਮਰੀਕਾ ਦੇ ਸਦਰ ਸ੍ਰੀ ਡੋਨਾਲਡ ਟਰੰਪ ਵੱਲੋਂ ਵੀ ਉਹੋ ਜਿਹੀ ਭਾਸ਼ਾ ਵਿਚ ਤਿੱਖੀ ਬਿਆਨਬਾਜੀ ਹੋਣ ਦੀ ਬਦੌਲਤ ਸੰਸਾਰ ਜੰਗ ਵਾਲੇ ਹਾਲਾਤ ਉਤਪੰਨ ਹੋ ਰਹੇ ਸਨ। ਪਰ ਹੁਣ ਜਦੋਂ ਕੌਮਾਂਤਰੀ ਅਮਨ-ਚੈਨ ਚਾਹੁੰਣ ਵਾਲੀਆ ਤਾਕਤਾਂ ਅਤੇ ਸਖਸ਼ੀਅਤਾਂ ਦੇ ਦਬਾਅ ਅਤੇ ਮਨੁਖਤਾ ਪਖੀ ਸੋਚ ਦੀ ਬਦੌਲਤ ਸ੍ਰੀ ਟਰੰਪ ਉਤਰੀ ਕੋਰੀਆ ਦੇ ਮੁਖੀ ਸ੍ਰੀ ਕਿੰਗ ਜੌਗ ਨਾਲ ਗਲਬਾਤ ਰਾਹੀ ਆਪਸੀ ਮਸਲਿਆ ਨੂੰ ਹਲ ਕਰਨ ਲਈ ਸਹਿਮਤ ਹੋ ਗਏ ਹਨ । ਤਾਂ ਹਿੰਦੂ ਭਾਰਤ ਦੇ ਵਜ਼ੀਰ-ਏ-ਆਜ਼ਮ ਸ੍ਰੀ ਮੋਦੀ ਨੂੰ ਵੀ ਏਸੀਆ ਖਿਤੇ ਦੇ ਅਮਨ-ਚੈਨ ਨੂੰ ਕਾਇਮ ਰਖਣ ਹਿਤ ਗੁਆਂਢੀ ਇਸਲਾਮਿਕ ਮੁਲਕ ਪਾਕਿਸਤਾਨ ਨਾਲ ਉਠੇ ਮਸਲਿਆ ਨੂੰ ਹਲ ਕਰਨ ਲਈ ਪਹਿਲ ਕਰਨੀ ਬਣਦੀ ਹੈ । ਨਾ ਕਿ ਮੁਤਸਵੀ ਸੋਚ ਅਧੀਨ ਗੁਆਂਢੀ ਮੁਲਕਾਂ ਪਾਕਿਸਤਾਨ ਜਾਂ ਚੀਨ ਨਾਲ ਬਿਨ੍ਹਾਂ ਵਜਹ ਜੰਗ ਨੂੰ ਸਦਾ ਦੇਕੇ ਸਿਖ ਕੌਮ ਅਤੇ ਸਿਖ ਵਸੋਂ ਵਾਲੇ ਇਲਾਕੇ ਨੂੰ ਜੰਗ ਦੀ ਖ਼ਤਰਨਾਕ ਖੇਡ ਵਿਚ ਝੌਕ ਕੇ ਮਨੁਖਤਾ ਦਾ ਘਾਣ ਕਰਨਾ ਚਾਹੀਦਾ ਹੈ। ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਭਾਰਤ ਦੇ ਵਜ਼ੀਰ-ਏ-ਆਜ਼ਮ ਸ੍ਰੀ ਮੋਦੀ ਨੂੰ ਆਪਣੀ ਮੁਤਸਵੀ ਅਤੇ ਹਊਮੈ ਭਰੀ ਸੋਚ ਨੂੰ ਅਲਵਿਦਾ ਕਹਿਕੇ ਸ੍ਰੀ ਟਰੰਪ ਦੀ ਤਰ੍ਹਾਂ ਪਹਿਲ ਕਰਦੇ ਹੋਏ ਪਾਕਿਸਤਾਨ ਨਾਲ ਪੈਦਾ ਹੋਏ ਸਭ ਮਸਲਿਆ ਨੂੰ ਟੇਬਲ-ਟਾਕ ਰਾਹੀ ਹੀ ਹਲ ਕਰਨ ਦੀ ਜੋਰਦਾਰ ਗੁਜ਼ਾਰਿਸ ਕਰਦੇ ਹੋਏ ਤੇ ਸਮੁਚੇ ਏਸੀਆ ਖਿਤੇ ਦੇ ਅਮਨ-ਚੈਨ ਨੂੰ ਕਾਇਮ ਰਖਣ ਲਈ ਸਿਖ ਵਸੋਂ ਵਾਲੇ ਇਲਾਕਿਆ ਨੂੰ ਆਧਾਰ ਮੰਨਕੇ ਬਫ਼ਰ ਸਟੇਟ ਕਾਇਮ ਕਰਨ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਸਿਖ ਕੌਮ ਦਾ ਬੀਤੇ ਤੇ ਅਜੋਕੇ ਸਮੇਂ ਦਾ ਇਤਿਹਾਸ ਰਿਹਾ ਹੈ ਕਿ ਸਿਖ ਕੌਮ ਨੇ ਕਦੀ ਵੀ ਮਨੁਖਤਾ ਵਿਰੋਧੀ ਅਮਲ ਨਹੀਂ ਕੀਤੇ। ਜਦੋਂ ਵੀ ਦੁਨੀਆਂ ਦੇ ਕਿਸੇ ਹਿਸੇ ਵਿਚ ਕਿਸੇ ਵੀ ਜ਼ਾਬਰ ਹੁਕਮਰਾਨ ਵਲੋਂ ਉਥੋ ਦੀਆਂ ਘਟ ਗਿਣਤੀਆ ਕੌਮਾਂ ਉਤੇ ਜ਼ਬਰ-ਜੁਲਮ ਜਾਂ ਗੈਰ-ਇਨਸਾਨੀਅਤ ਅਮਲ ਹੋਇਆ ਹੈ ਤਾਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਦ੍ਰਿੜਤਾ ਨਾਲ ਆਵਾਜ਼ ਉਠਾਈ ਅਤੇ ਇਖ਼ਲਾਕੀ ਤੌਰ ਤੇ ਪੀੜਤ ਕੌਮ ਦੇ ਹਕ ਵਿਚ ਹਾਂ ਦਾ ਨਾਅਰਾ ਮਾਰਦੀ ਆ ਰਹੀ ਹੈ। ਕਿਉਂਕਿ ਸਿਖ ਕੌਮ ਅਮਨ-ਚੈਨ ਤੇ ਜਮਹੂਰੀਅਤ ਕਦਰਾ-ਕੀਮਤਾ ਨੂੰ ਹਰ ਕੀਮਤ ਤੇ ਕਾਇਮ ਰਖਣ ਦੀ ਹਾਮੀ ਹੈ ਅਤੇ ਹਰ ਦੀਨ ਦੁਖੀ ਦੀ ਬਾਂਹ ਫੜਕੇ ਫਰਜਾਂ ਤੇ ਪਹਿਰਾ ਦਿੰਦੀ ਆ ਰਹੀ ਹੈ। ਅਜ ਜੇਕਰ ਮੰਦਭਾਵਨਾ ਅਧੀਨ ਸ੍ਰੀ ਮੋਦੀ ਤੇ ਬੀਜੇਪੀ ਡਾਕਟਰ ਮਨਮੋਹਨ ਸਿੰਘ ਉਤੇ ਸਿਖ ਹੋਣ ਦੇ ਨਾਤੇ ਉਨ੍ਹਾਂ ਦਾ ਨਾਮ ਪਾਕਿਸਤਾਨ ਨਾਲ ਜੋੜਕੇ ਬਿਆਨਬਾਜੀ ਕਰ ਰਹੇ ਹਨ ਅਤੇ ਸਿਖ ਕੌਮ ਨੂੰ ਬਦਨਾਮ ਕਰਨਾ ਚਾਹੁੰਦੇ ਹਨ ਤਾਂ ਉਸ ਵਿਚ ਡਾਕਟਰ ਮਨਮੋਹਨ ਸਿੰਘ ਦੀ ਆਪਣੀ ਸਖਸ਼ੀਅਤ ਦੀ ਵੀ ਕੰਮਜੋਰੀ ਹੈ ਜੋ ਘਟ ਗਿਣਤੀ ਕੌਮਾਂ ਵਿਸ਼ੇਸ਼ ਤੌਰ ਤੇ ਸਿਖ ਕੌਮ ਉਤੇ ਬੀਤੇ ਸਮੇਂ ਵਿਚ ਹੋਣ ਵਾਲੇ ਜ਼ਬਰ-ਜੁਲਮਾਂ ਸਮੇਂ ਚੁਪ ਰਹਿੰਦੇ ਰਹੇ ਹਨ।
ਜੇਕਰ ਉਸ ਸਮੇਂ ਡਾਕਟਰ ਮਨਮੋਹਨ ਸਿੰਘ ਨੇ ਆਪਣੇ ਇਨਸਾਨੀ ਫਰਜਾ ਦੀ ਪੂਰਤੀ ਕੀਤੀ ਹੁੰਦੀ ਤਾਂ ਅਜ ਸ੍ਰੀ ਮੋਦੀ ਵਰਗੇ ਮੁਤਸਵੀ ਆਗੂ ਤੇ ਬੀਜੇਪੀ ਵਰਗੀਆਂ ਫਿਰਕੂ ਪਾਰਟੀਆਂ ਡਾਕਟਰ ਮਨਮੋਹਨ ਸਿੰਘ ਦੀ ਸਿਖੀ ਪਹਿਚਾਣ ਉਤੇ ਪਾਕਿਸਤਾਨ ਨਾਲ ਜੋੜਕੇ ਸਾਜ਼ਿਸਾਂ ਨਾ ਕਰਦੇ।

Send this to a friend