May 24, 2026 9:08 pm

ਅਗਲੇ 24 ਘੰਟੇ ਕੋਹਰੇ ਦਾ ਅਸਰ ਵਧਣ ਦੀ ਸੰਭਾਵਨਾ

ਚੰਡੀਗੜ੍ਹ, 14 ਦਸੰਬਰ (ਪੰਜਾਬ ਟਾਇਮਜ਼ ਬਿਊਰੋ)- ਮੌਸਮ ਵਿਭਾਗ ਮੁਤਾਬਕ ਉਤਰ, ਪੂਰਬ ਤੇ ਪਛਮੀ ਇਲਾਕਿਆਂ ਵਿਚ ਅਗਲੇ 24 ਘੰਟੇ ਵਿਚ ਕੋਹਰੇ ਦਾ ਅਸਰ ਵਧਣ ਦੀ ਸੰਭਾਵਨਾ ਹੈ। ਇਸ ਮਗਰੋਂ ਮੌਸਮ ਸਾਫ਼ ਹੁੰਦੇ ਹੀ ਰਾਤ ਦੇ ਤਾਪਮਾਨ ਵਿਚ ਪਾਰਾ ਤੇਜ਼ੀ ਨਾਲ ਘਟਣ ਨਾਲ ਕੜਾਕੇ ਦੀ ਸਰਦੀ ਪੈਣ ਦੀ ਉਮੀਦ ਹੈ।ਬੁਧਵਾਰ ਨੂੰ ਸਵੇਰੇ ਧੁੰਦ ਨਾਲ ਮੌਸਮ ਵਿਚ ਬਦਲਾਅ ਆਇਆ ਹੈ। ਸਵੇਰ ਦੇ ਸਮੇਂ ਧੁੰਦ ਨਾਲ ਚਲੀਆਂ ਸਰਦ ਹਵਾਵਾਂ ਨੇ ਵੀ ਲੋਕਾਂ ਨੂੰ ਪ੍ਰੇਸ਼ਾਨ ਕੀਤਾ। ਧੁੰਦ ਨਾਲ ਵਾਹਨਾਂ ਦੀ ਰਫ਼ਤਾਰ 20-30 ਤੋਂ ਉਪਰ ਨਹੀਂ ਰਹੀ। ਧੁੰਦ ਕਾਰਨ ਵਿਜੀਬਿਲਟੀ 10 ਮੀਟਰ ਰਹੀ। ਇਸ ਕਾਰਨ ਸਵੇਰੇ 10 ਵਜੇ ਵੀ ਵਾਹਨ ਧੁੰਦ ਕਾਰਨ ਲਾਈਟਾਂ ਜਲਾ ਕੇ ਚਲ ਰਹੇ ਹਨ।ਸੋਮਵਾਰ ਨੂੰ ਹੋਈ ਬਾਰਸ਼ ਮਗਰੋਂ ਸੂਰਜ ਦੇ ਦਰਸ਼ਨ ਨਹੀਂ ਹੋਏ।

Send this to a friend