ਤਿਰੂਵਨੰਤਪੁਰਮ, 14 ਦਸੰਬਰ (ਪੰਜਾਬ ਟਾਇਮਜ਼ ਬਿਊਰੋ)- ਕੇਰਲਾ ਦੇ ਕੰਢੇ ’ਤੇ ਆਏ ਤੂਫਾਨ ਨਾਲ ਮਰਨ ਵਾਲੇ ਲੋਕਾਂ ਦੀ ਗਿਣਤੀ ਵਧ ਕੇ 66 ਹੋ ਗਈ ਹੈ।ਉਧਰ, ਕੇਂਦਰ ਨੇ ਰਾਜ ਸਰਕਾਰ ਨੂੰ ਭਰੋਸਾ ਦਵਾਇਆ ਕਿ ਲਾਪਤਾ ਹੋਏ ਮਛੇਰਿਆਂ ਦੀ ਖੋਜ ਦਾ ਕੰਮ ਜਾਰੀ ਰਹੇਗਾ।ਤੱਟੀ ਖੇਤਰਾਂ ਵਿਚ 29 ਤੇ 30 ਨਵੰਬਰ ਨੂੰ ਤੂਫਾਨ ਨੇ ਤਬਾਹ ਮਚਾਈ ਸੀ। ਅਧਿਕਾਰੀਆਂ ਨੇ ਕਿਹਾ ਕਿ ਕਲ੍ਹ ਨੂੰ ਦੇਰ ਰਾਤ ਦੋ ਹੋਰ ਲਾਸ਼ਾਂ ਮਿਲੀਆਂ। ਬਰਾਮਦ ਹੋਈਆਂ 12 ਲਾਸ਼ਾਂ ਵਿਚੋਂ ਨੌਂ ਕੋਜ਼ੀਕੌਕਡ ਜਦਕਿ ਕੋਚੀ, ਚਿਤੂਰ ਤੇ ਮਲਪੂਰਮ ਵਿਚ ਇਕ-ਇਕ ਲਾਸ਼ ਬਰਾਮਦ ਹੋਈ।ਕੱਲ੍ਹ ਨੂੰ ਕੋਚੀ ਦੇ ਕੰਢੇ ’ਤੇ ਦੋ ਲਾਸ਼ਾਂ ਮਿਲੀਆਂ ਸੀ। ਅਧਿਕਾਰੀਆਂ ਨੇ ਕਿਹਾ ਕਿ 95 ਮਛੇਰੇ ਹੁਣ ਵੀ ਲਾਪਤਾ ਹਨ।