May 25, 2026 3:42 am

ਬਲਾਕ ਪੱਧਰੀ ਚਾਈਲਡ ਹੈਲਥ ਕੇਅਰ ਵਰਕਸ਼ਾਪ ਦਾ ਆਯੋਜਨ

ਸ੍ਰੀ ਮੁਕਤਸਰ ਸਾਹਿਬ, 13 ਦਸੰਬਰ (ਵਿੱਕੀ ਝਾਂਬ)-ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਡਾ: ਸੁਖਪਾਲ ਸਿੰਘ ਦੇ ਦਿਸ਼ਾ ਨਿਰਦੇਸ਼ ਅਤੇ ਸੀ.ਐਚ.ਸੀ ਚੱਕ ਸ਼ੇਰੇਵਾਲਾ ਦੇ ਸੀਨੀਅਰ ਮੈਡੀਕਲ ਅਫਸਰ ਡਾ: ਕਿਰਨਦੀਪ ਕੌਰ ਦੀ ਅਗਵਾਈ ਹੇਠ ਬਲਾਕ ਪੱਧਰੀ ਚਾਇਲਡ ਹੈਲਥ ਕੇਅਰ ਵਰਕਸ਼ਾਪ ਲਗਾਈ ਗਈ। ਜਿਸ ਵਿਚ ਵੱਖ ਵੱਖ ਪਿੰਡਾਂ ਤੋਂ ਆਈਆਂ ਆਸ਼ਾ ਵਰਕਰ ਅਤੇ ਸੁਪਰਵਾਈਜਰ ਸਟਾਫ ਨੂੰ ਬੱਚਿਆਂ ਦੀ ਸਿਹਤ ਸੰਭਾਲ ਸਬੰਧੀ ਜਾਣਕਾਰੀ ਦਿੱਤੀ ਗਈ ਤਾ ਜੋ ਬੱਚਿਆਂ ਵਿਚਲੀ ਮੌਤ ਦਰ ਨੂੰ ਘਟਾਇਆ ਜਾ ਸਕੇ। ਡਾ: ਕਿਰਨਦੀਪ ਕੌਰ ਨੇ ਆਪਣੇ ਸੰਬੋਧਨ ਵਿਚ ਬੱਚਿਆਂ ਵਿਚ ਅਨੀਮੀਆ ਤੋਂ ਬਚਾਅ ਅਤੇ ਰੋਕਥਾਮ ਲਈ ਮਾਵਾਂ ਨੂੰ ਵਧੀਆ ਖੁਰਾਕ ਦਾ ਸੇਵਨ ਲਈ ਕਿਹਾ ਤਾ ਜੋ ਬੱਚੇ ਬੀਮਾਰੀਆਂ ਤੋਂ ਬਚ ਸਕਣ। ਇਸ ਤੋਂ ਇਲਾਵਾ ਗਰਭਵਤੀ ਔਰਤਾਂ ਦੀ ਜਲਦੀ ਰਜਿਸਟ੍ਰੇਸ਼ਨ , ਹਾਈ ਰਿਸਕ ਗਰਭਵਤੀ ਔਰਤਾਂ ਦੀ ਪਹਿਚਾਣ , ਟੀਕਾਕਰਨ ਸਮੇਂ ਸਿਰ ਕਰਾਉਣ ਲਈ ਵੀ ਕਿਹਾ। ਮੈਡੀਕਲ ਅਫਸਰ ਡਾ: ਜਤਿੰਦਰਪਾਲ ਸਿੰਘ ਨੇ ਸਿਹਤ ਵਿਭਾਗ ਵੱਲੋਂ ਬੱਚਿਆਂ ਨੂੰ ਦਿੱਤੀਆਂ ਜਾਣ ਵਾਲੀਆਂ ਵੱਖ ਵੱਖ ਸਿਹਤ ਸਹੂਲਤਾਂ ਦੀ ਜਾਣਕਾਰੀ ਦਿੱਤੀ। ਐਸਆਈ ਪਰਮਜੀਤ ਸਿੰਘ ਨੇ ਵੱਖ ਵੱਖ ਪ੍ਰੋਗਰਾਮਾਂ ਅਤੇ ਏਜੰਡਿਆਂ ਬਾਰੇ ਵਿਸਥਾਰ ਵਿਚ ਦੱਸਿਆ। ਇਸ ਮੌਕੇ ਏਐਨਐਮ ਰਾਜਵੀਰ ਕੌਰ ਵੱਲੋਂ ਟੀਕਾਕਰਨ ਪ੍ਰੋਗਰਾਮ ਅਤੇ ਇਸ ਦੇ ਲਾਭ ਬਾਰੇ ਜਾਣਕਾਰੀ ਦਿੱਤੀ। ਏਐਨਐਮ ਸੁਖਵਿੰਦਰ ਕੌਰ ਨੇ ਡਾਇਰੀਆ ਅਤੇ ਡੀਹਾਈਡ੍ਰੇਸ਼ਨ ਬਾਰੇ ਦੱਸਿਆ।

Send this to a friend