May 25, 2026 3:41 am

ਮੀਡੀਆ ਕਲੱਬ ਸਰਦੂਲਗੜ੍ਹ ਦੇ ਪ੍ਰਧਾਨ ਨੇ 50ਵੀਂ ਵਾਰ ਕੀਤਾ ਖੂਨਦਾਨ

ਸਰਦੂਲਗੜ੍ਹ, 13 ਦਸੰਬਰ (ਨਰਾਇਣ ਗਰਗ)-ਮੀਡੀਆ ਕਲੱਬ ਸਰਦੂਲਗੜ੍ਹ ਦੇ ਪ੍ਰਧਾਨ ਬਲਜੀਤਪਾਲ ਨੇ 50ਵੀਂ ਵਾਰ ਖੂਨਦਾਨ ਕੀਤਾ।ਗੱਲਬਾਤ ਕਰਦਿਆਂ ਬਲਜੀਤਪਾਲ ਨੇ ਦੱਸਿਆ ਕਿ 1992 ‘ਚ ਨਹਿਰੂ ਕਾਲਜ਼ ਮਾਨਸਾ ਵਿਖੇ ਪੜ੍ਹਦੇ ਸਮੇਂ ਉਹਨਾਂ ਨੇ ਪਹਿਲੀ ਵਾਰ ਖੂਨਦਾਨ ਕੀਤਾ ਸੀ।ਉਹਨਾਂ ਵੱਲੋਂ ਅੱਠ ਸਾਲ ਪਹਿਲਾਂ ਖੂਨਦਾਨੀ ਅਤੇ ਸਮਾਜ ਸੇਵੀ ਗੁਰਪ੍ਰੀਤ ਸਿੰਘ ਭੰਮਾਂ ਤੇ ਹਰਦੇਵ ਕੋਰਵਾਲਾ ਵਰਗੇ ਸਾਥੀਆਂ ਨਾਲ ਮਿਲਕੇ ਵੱਖ ਵੱਖ ਪਿੰਡਾਂ ‘ਚ ਲਗਭਗ 100 ਦੇ ਕਰੀਬ ਖੂਨਦਾਨ ਕੈਂਪਾਂ ਦਾ ਆਯੋਜਨ ਕੀਤਾ ਜਾ ਚੁੱਕਾ ਹੈ ਉ¤ਥੇ ਖੁਦ ਲਗਾਤਾਰ ਖੂਨਦਾਨ ਕਰ ਰਿਹਾ ਹੈ।ਉਹਨਾਂ ਕਿਹਾ ਕਿ ਦੋਸਤਾਂ ਦੀਆਂ ਦੁਆਂਵਾਂ ਅਤੇ ਪ੍ਰਮਾਤਮਾ ਦੀ ਮੇਹਰ ਸਦਕਾ ਉਹ ਆਂਪਣੀ ਤੰਦਰੁਸਤ ਜਿੰਦਗੀ ‘ਚ ਅੱਜ ਸਿਵਲ ਹਸਪਤਾਲ ਮਾਨਸਾ ਦੇ ਬਲੱਡ ਬੈਂਕ ਵਿਖੇ 50ਵੀਂ ਵਾਰ ਖੂਨਦਾਨ ਕਰ ਰਹੇ ਹਨ।ਇਸ ਮੌਕੇ ਬਲੱਡ ਬੈਂਕ ਇੰਚਾਰਜ਼ ਸ਼ੁਸ਼ਮਾ ਗੋਇਲ ਨੇ ਕਿਹਾ ਕਿ ਹਰ ਵਿਅਕਤੀ ਨੂੰ ਆਂਪਣੇ ਜੀਵਨ ਦੌਰਾਨ ਖੂਨਦਾਨ ਕਰਨਾ ਚਾਹੀਦਾ ਹੈ। ਖੂਨਦਾਨ ਕਰਨ ਨਾਲ ਵਿਅਕਤੀ ਦਾ ਬਲੱਡ ਸਰਕੂਲੇਸ਼ਨ ਸਹੀ ਰਹਿੰਦਾ ਹੈ ਤੇ ਸਰੀਰ ਤੰਦਰੁਸਤ ਰਹਿੰਦਾ ਹੈ । ਇਸ ਮੌਕੇ ਜਸਵਿੰਦਰ ਮਾਨਸਾ, ਕੁਲਜੀਤ ਸਿੱਧੂ, ਅਮਨ ਜੋਗਾ, ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ।

Send this to a friend