ਬਟਾਲਾ, 13 ਦਸੰਬਰ (ਅਰਵਿੰਦਰ ਮਠਾਰੂ, ਰਾਜੂ ਖਹਿਰਾ)- ਸੂਬਾ ਸਰਕਾਰ ਨੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮਾਂ ਲਈ ਆਨਲਾਈਨ ਅਪਲਾਈ ਮੌਕੇ ਅਸਫ਼ਲ ਰਹਿਣ ਵਾਲੇ ਅਨੁਸੂਚਿਤ ਜਾਤੀ ਤੇ ਪ¤ਛੜੀਆਂ ਸ਼੍ਰੇਣੀਆਂ ਵਰਗ ਨਾਲ ਸਬੰਧਤ ਵਿਦਿਆਰਥੀਆਂ ਨੂੰ ਆਫ਼ਲਾਈਨ ਭਾਵ ਨਿ¤ਜੀ ਤੌਰ ’ਤੇ ਦਸਤੀ ਦਸਤਾਵੇਜ਼ ਜਮਾਂ ਕਰਵਾਉਣ ਦਾ ਵਿਸ਼ੇਸ਼ ਮੌਕਾ ਦੇਣ ਦਾ ਫੈਸਲਾ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਧਾਇਕ ਸ. ਬਲਵਿੰਦਰ ਸਿੰਘ ਲਾਡੀ ਨੇ ਦੱਸਿਆ ਕਿ ਪੋਸਟ ਮੈਟ੍ਰਿਕ ਸਕਾਲਰਸ਼ਿਪ ਐਸ.ਸੀ. ਅਤੇ ਓ.ਬੀ.ਸੀ ਸਕੀਮਾਂ ਤਹਿਤ ਜਿਹੜੇ ਵਿਦਿਆਰਥੀ ਸਾਲ 2017-2018 ਦੌਰਾਨ ਡਾ. ਅੰਬੇਦਕਰ ਪੋਰਟਲ ’ਤੇ ਸਕਾਲਰਸ਼ਿਪ ਆਨਲਾਈਨ ਅਪਲਾਈ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਆਧਾਰ ਕਾਰਡ ਦਾ ਡਾਟਾ ਮਿਸਮੈਚ ਹੋਣ ਕਾਰਨ ਅਪਲਾਈ ਕਰਨ ਤੋਂ ਵਾਂਝੇ ਰਹਿ ਗਏ ਸਨ, ਉਨਾਂ ਵਿਦਿਆਰਥੀਆਂ ਦੀ ਮੁਸ਼ਕਲ ਨੂੰ ਮੁ¤ਖ ਰ¤ਖਦੇ ਹੋਏ ਉਨਾਂ ਤੋਂ ਆਫ਼ਲਾਈਨ/ਮੈਨੂਅਲ ਹਾਰਡ ਕਾਪੀ ਲੈਣ ਲਈ 19 ਅਤੇ 20 ਦਸੰਬਰ, 2017 ਦੋ ਦਿਨ ਨਿਸ਼ਚਿਤ ਕੀਤੇ ਗਏ ਹਨ। ਉਨਾਂ ਦ¤ਸਿਆ ਕਿ ਅਜਿਹੇ ਵਿਦਿਆਰਥੀ ਆਪਣੀ ਪ੍ਰਤੀ ਬੇਨਤੀ ਨਾਲ ਪੋਰਟਲ ’ਤੇ ਪਹਿਲਾਂ ਅਪਲਾਈ ਕਰਨ, ਆਧਾਰ ਮਿਸਮੈਚ ਹੋਣ ਸਬੰਧੀ ਸਬੂਤ, ਸੰਸਥਾ ਵਲੋਂ ਤਸਦੀਕਸ਼ੁਦਾ ਹਾਜ਼ਰੀ ਸੀਟ, ਆਧਾਰ ਕਾਰਡ ਦਾ ਸਬੂਤ, ਬੈਂਕ ਪਾਸ ਬੁ¤ਕ ਦਾ ਪਹਿਲਾ ਪੰਨਾ, ਆਪਣੀ ਫੋਟੋ ਅਤੇ ਜੇਕਰ ਵਿਦਿਆਰਥੀ ਰੀਨਿਊਅਲ ਹੈ ਤਾਂ ਪਿਛਲੇ ਸਾਲ ਦੀ ਯੂਜ਼ਰ ਆਈ.ਡੀ., ਸਵੈ-ਘੋਸ਼ਣਾ ਪਤਰ ’ਤੇ ਸਾਰੇ ਤ¤ਥ ਦਰਜ ਕਰਕੇ ਆਪਣੀ ਦਰਖਾਸਤ ਨਾਲ ਲੋੜੀਂਦੇ ਦਸਤਾਵੇਜ (ਜੋ ਕੇ ਪੋਰਟਲ ’ਤੇ ਅਪਲੋਡ ਹੁੰਦੇ ਹਨ) ਸੰਸਥਾ ਦੇ ਮੁਖੀ ਤੋਂ ਕਲੇਮ ਕੀਤੀ ਜਾਣ ਵਾਲੀ ਫੀਸ ਤਸਦੀਕ ਕਰਵਾ ਕੇ ਅਤੇ ਸਬੰਧਤ ਸੰਸਥਾ ਵਲੋਂ ਸਿਫਾਰਸ਼ ਕਰਵਾਉਣ ਉਪਰੰਤ, ਦਰਖਾਸਤ ਨਾਲ ਨ¤ਥੀ ਕਰਕੇ ਜਮਾਂ ਕਰਵਾਉਣਾ ਯਕੀਨੀ ਬਣਾਉਣ।