May 25, 2026 10:09 am

ਇਤਰਾਜ਼ਹੀਣਤਾ ਸਰਟੀਫਿਕੇਟਾਂ ਦੀ ਅਣਹੋਂਦ ਨੇ ਬਠਿੰਡਾ ਏਮਜ਼ ਦੀ ਉਸਾਰੀ ਦਾ ਕੰਮ ਲਟਕਾਇਆ : ਬੀਬੀ ਹਰਸਿਮਰਤ ਬਾਦਲ

ਚੰਡੀਗੜ੍ਹ, 13 ਦਸੰਬਰ (ਪੰਜਾਬ ਟਾਇਮਜ਼ ਬਿਊਰੋ)- ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਅ¤ਜ ਪੰਜਾਬ ਦੇ ਮੁ¤ਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਖਿਆ ਹੈ ਕਿ ਸੂਬਾ ਸਰਕਾਰ ਦੀ ਪ੍ਰਸਾਸ਼ਨਿਕ ਅਣਗਹਿਲੀ ਕਰਕੇ ਏਮਜ਼ ਦੀ ਉਸਾਰੀ ਦਾ ਕੰਮ ਲਗਾਤਾਰ ਪਛੜਦਾ ਜਾ ਰਿਹਾ ਹੈ ਅਤੇ ਸਰਕਾਰ ਇਸ ਪ੍ਰਤੀ ਬਣਦੀ ਆਪਣੀ ਜ਼ਿੰਮੇਵਾਰੀ ਨਿਭਾਉਣ ਨੂੰ ਲੈ ਕੇ ਸੁ¤ਤੀ ਪਈ ਜਾਪਦੀ ਹੈ। ਉਹਨਾਂ ਕਿਹਾ ਕਿ ਉਹ ਸਿਵਲ ਵਰਕਸ ਲਈ ਲੋੜੀਂਦੇ ਇਤਰਾਜ਼ਹੀਣਤਾ ਸਰਟੀਫਿਕੇਟ (ਐਨਓਸੀਜ਼) ਜਾਰੀ ਕਰਨ ਦੇ ਕੰਮ ਵਿਚ ਤੇਜ਼ੀ ਲਿਆਉਣ, ਕਿਉਂਕਿ ਐਨਓਸੀਜ਼ ਨਾ ਹੋਣ ਕਾਰਣ ਬਠਿੰਡਾ ਵਿਖੇ ਵ¤ਕਾਰੀ ਸੰਸਥਾ ਏਮਜ਼ ਦੀ ਉਸਾਰੀ ਦਾ ਕੰਮ 4 ਮਹੀਨੇ ਪਛੜ ਚੁ¤ਕਿਆ ਹੈ। ਇਸ ਸੰਬੰਧੀ ਮੁ¤ਖ ਮੰਤਰੀ ਨੂੰ ਲਿਖੇ ਇ¤ਕ ਪ¤ਤਰ ਵਿਚ ਕੇਂਦਰੀ ਮੰਤਰੀ ਅਤੇ ਲੋਕ ਸਭਾ ਹਲਕਾ ਬਠਿੰਡਾ ਦੇ ਸਾਂਸਦ ਬੀਬੀ ਬਾਦਲ ਨੇ ਕਿਹਾ ਕਿ ਪ੍ਰਸਤਾਵਿਤ ਇੰਸਟੀਚਿਊਟ ਦੇ ਘੇਰੇ ਅੰਦਰ ਆ ਰਹੀਆਂ ਪਾਣੀ ਦੇ ਸੂਇਆਂ ਨੂੰ ਤਬਦੀਲ ਕਰਨ ਦੀ ਆਗਿਆ ਦੇਣ ਵਿਚ ਕੀਤੀ ਦੇਰੀ ਕਰਕੇ ਇਸ ਪ੍ਰਾਜੈਕਟ ਦੀ ਬਾਹਰੀ ਦੀਵਾਰ ਦੀ ਉਸਾਰੀ ਦਾ ਕੰਮ ਲਟਕ ਗਿਆ ਹੈ। ਉਹਨਾਂ ਕਿਹਾ ਕਿ ਇਸ ਸੰਬੰਧੀ ਬਠਿੰਡਾ ਦੇ ਡਿਪਟੀ ਕਮਿਸ਼ਨਰ ਵ¤ਲੋਂ 3 ਅਗਸਤ 2017 ਨੂੰ ਕੀਤੀ ਬੇਨਤੀ ਦੇ ਬਾਵਜੂਦ ਸਿਹਤ ਵਿਭਾਗ ਨੇ ਅਜੇ ਤੀਕ ਇਹਨਾਂ ਸੂਇਆ ਨੂੰ ਤਬਦੀਲ ਕਰਨ ਸੰਬੰਧੀ ਇਤਰਾਜ਼ਹੀਣਤਾ ਸਰਟੀਫਿਕੇਟ ਜਾਰੀ ਨਹੀਂ ਕੀਤਾ ਹੈ। ਉਹਨਾਂ ਕਿਹਾ ਕਿ ਸੂਬਾ ਸਰਕਾਰ ਵ¤ਲੋਂ ਜੁਲਾਈ 2017 ਵਿਚ ਦਾਖਲ ਕੀਤੇ ਪ੍ਰਸਤਾਵ ਲਈ ਕੇਂਦਰੀ ਸਿਹਤ ਮੰਤਰਾਲੇ ਵ¤ਲੋ ਐਨਓਸੀ ਦਿ¤ਤਾ ਜਾ ਚੁ¤ਕਿਆ ਹੈ।ਬੀਬੀ ਬਾਦਲ ਨੇ ਕਿਹਾ ਕਿ ਇਸ ਤੋਂ ਇਲਾਵਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੇ ਵੀ ਏਮਜ਼ ਦੀ ਜ਼ਮੀਨ ਅੰਦਰ ਪੈਂਦੀ ਪਾਣੀ ਦੀ ਟੈਂਕੀ ਵਾਲੀ ਥਾਂ ਦੇ ਬਦਲੇ ਸੰਸਥਾ ਨੂੰ ਵ¤ਖਰੀ ਜ਼ਮੀਨ ਦੇਣ ਦਾ ਕੰਮ ਲਟਕਾ ਦਿ¤ਤਾ ਹੈ। ਉਹਨਾਂ ਕਿਹਾ ਕਿ ਇਸ ਮਾਮਲੇ ਵਿਚ ਵੀ ਕੇਂਦਰੀ ਸਿਹਤ ਮੰਤਰਾਲੇ ਵ¤ਲੋਂ ਚਾਰ ਮਹੀਨੇ ਪਹਿਲਾਂ ਐਨਓਸੀ ਜਾਰੀ ਕੀਤਾ ਜਾ ਚੁ¤ਕਿਆ ਹੈ, ਪਰ ਸੂਬੇ ਦੇ ਸਿਹਤ ਵਿਭਾਗ ਨੇ ਇਸ ਜ਼ਮੀਨ ਤਬਾਦਲੇ ਲਈ ਬਠਿੰਡਾ ਦੇ ਡਿਪਟੀ ਕਮਿਸ਼ਨਰ ਨੂੰ ਅਜੇ ਤੀਕ ਐਨਓਸੀ ਜਾਰੀ ਨਹੀਂ ਕੀਤਾ ਹੈ।ਕੇਂਦਰੀ ਮੰਤਰੀ ਨੇ ਕਿਹਾ ਕਿ ਏਮਜ਼ ਇੰਸਟੀਚਿਊਟ ਇਸ ਖੇਤਰ ਦੇ ਲੋਕਾਂ ਨੂੰ ਸਭ ਤੋਂ ਵਧੀਆ ਸਿਹਤ ਸਹੂਲਤਾਂ ਦੇਣ ਦੇ ਨਾਲ ਲੋਕਾਂ ਲਈ ਰੁਜ਼ਗਾਰ ਦੇ ਮੌਕੇ ਵੀ ਪੈਦਾ ਕਰੇਗਾ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਨੇ ਇਸ ਇੰਸਟੀਚਿਊਟ ਨੂੰ ਆਪਣੇ ਵ¤ਲੋਂ ਜਲਦੀ ਮੁਕੰਮਲ ਕਰਵਾਉਣ ਲਈ ਪ੍ਰਤੀਬ¤ਧ ਹੈ, ਜਿਸ ਤਹਿਤ ਇਸ ਸੰਸਥਾ ਦਾ ਨੀਂਹ-ਪ¤ਥਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵ¤ਲੋਂ 25 ਨਵੰਬਰ 2016 ਨੂੰ ਰ¤ਖਿਆ ਗਿਆ ਸੀ। ਪਰ ਸੂਬਾ ਸਰਕਾਰ ਵ¤ਲੋਂ ਦਿਖਾਏ ਜਾ ਰਹੇ ਅਵੇਸਲੇਪਣ ਕਰਕੇ ਇਸ ਖਿ¤ਤੇ ਦੇ ਲੋਕਾਂ ਨੂੰ ਜਲਦੀ ਤੋਂ ਜਲਦੀ ਉ¤ਚ-ਕੋਟੀ ਦੀਆਂ ਸਿਹਤ ਸਹੂਲਤਾਂ ਪ੍ਰਦਾਨ ਕਰਨ ਦਾ ਕੰਮ ਪਛੜਦਾ ਜਾ ਰਿਹਾ ਹੈ। ਮੁ¤ਖ ਮੰਤਰੀ ਨੂੰ ਇਸ ਮਸਲੇ ਉ¤ਤੇ ਗੌਰ ਕਰਨ ਲਈ ਅਤੇ ਸੰਬੰਧਿਤ ਅਧਿਕਾਰੀਆਂ ਨੂੰ ਤੁਰੰਤ ਐਨਓਸੀਜ਼ ਜਾਰੀ ਕਰਨ ਵਾਸਤੇ ਨਿਰਦੇਸ਼ ਦਿੱਤੇ।

Send this to a friend