May 25, 2026 11:12 am

ਨਿਊਜੀਲੈਂਡ ਪੜ੍ਹਾਈ ਕਰ ਰਹੇ ਪੰਜਾਬੀ ਵਿਦਿਆਰਥੀ ਨੇ ਦੂਜੀ ਵਾਰ ਕੀਤਾ ਖ਼ੂਨ ਦਾਨ

ਰਾਮਪੁਰਾ ਫੂਲ, 13 ਦਸੰਬਰ (ਮਨਪ੍ਰੀਤ ਸਿੰਘ ਗਿੱਲ)- ਪੰਜਾਬ ਦੇ ਬਠਿੰਡਾ ਜਿਲੇ ਦੇ ਨਿਊਜੀਲੈਂਡ ਪੜਾਈ ਕਰਨ ਗਏ ਇੱਕ ਵਿਦਿਆਰਥੀ ਨੇ ਨਿਊਜੀਲੈਂਡ ਵਿੱਚ ਦੂਜੀ ਵਾਰ ਖ਼ੂਨਦਾਨ ਕਰਕੇ ਇਸ ਲਹਿਰ ਨੂੰ ਅੱਗੇ ਤੌਰਨ ਦਾ ਯਤਨ ਕੀਤਾ। ਜਿਸ ਨੇ ਪਹਿਲੀ ਵਾਰ ਖ਼ੂਨਦਾਨ ਕਰਨ ਮਗਰੋਂ ਵਾਅਦਾ ਕੀਤਾ ਸੀ ਕਿ ਬਠਿੰਡਾ ਤੋਂ ਸ਼ੁਰੂ ਹੋਈ ਖ਼ੂਨਦਾਨ ਲਹਿਰ ਨੂੰ ਉਹ ਨਿਊਜੀਲੈਂਡ ਤੱਕ ਲੈ ਜਾਵੇਗਾ। ਨਿਊਜੀਲੈਂਡ ਬਲੱਡ ਬੈਂਕ ਨੇ ਇਸ ਵਿਦਿਆਰਥੀ ਨੂੰ ਦੂਜੀ ਵਾਰ ਖ਼ੂਨਦਾਨ ਕਰਨ ’ਤੇ ਇੱਕ ਤੋਹਫ਼ਾ ਦਿੱਤਾ। ਦੂਜੇ ਪਾਸੇ ਬਠਿੰਡਾ ਦੀਆਂ ਖ਼ੂਨਦਾਨ ਸੰਸਥਾਵਾਂ ਨੇ ਖ਼ੂਨਦਾਨੀ ਵਿਦਿਆਰਥੀ ਨੂੰ ਮੁਬਾਰਕਾਂ ਭੇਜੀਆਂ ਹਨ। ਬਠਿੰਡਾ ਸਮਾਜ ਸੇਵੀ ਨੌਜਵਾਨ ਵੈਲਫ਼ੇਅਰ ਸੁਸਾਇਟੀ ਦੇ ਚੇਅਰਮੈਨ ਸੋਨੂੰ ਮਹੇਸ਼ਵਰੀ ਨੇ ਜਾਰੀ ਪ੍ਰੈਸ ਨੋਟ ਵਿੱਚ ਦੱਸਿਆ ਕਿ ਪਿੰਡ ਕੋਟਭਾਰਾ ਦੇ ਜੰਮਪਲ ਵਿਦਿਆਰਥੀ ਅਰਸ਼ਪ੍ਰੀਤ ਸਿੰਘ ਸਿੱਧੂ, ਜੋ ਨਿਊਜੀਲੈਂਡ ਵਿੱਚ ਦੋ ਸਾਲ ਦੀ ਪੜਾਈ ਕਰ ਰਿਹਾ ਹੈ, ਉਸ ਨੇ ਦੂਜੀ ਵਾਰ ਆਪਣਾ ਖ਼ੂਨਦਾਨ ਦਿੱਤਾ। ਉਹਨਾਂ ਦੱਸਿਆ ਕਿ ਪਿੰਡ ਵਿੱਚ ਇਸ ਵਿਦਿਆਰਥੀ ਦਾ ਚਾਚਾ ਯਾਦਵਿੰਦਰ ਸਿੰਘ ਯਾਦ ਸ਼ਹੀਦ ਭਗਤ ਸਿੰਘ ਵੈਲਫ਼ੇਅਰ ਕਲੱਬ ਦਾ ਗਠਨ ਕਰਕੇ ਅਨੇਕਾਂ ਅੱਖ਼ਾਂ ਚੈ¤ਕ ਕੈਂਪ ਤੋਂ ਇਲਾਵਾ ਸੈਕੜੇ ਸਮਾਜ ਸੇਵੀ ਕੰਮ ਕਰ ਚੁੱਕਿਆ ਹੈ। ਅਰਸ਼ਪ੍ਰੀਤ ਸਿੰਘ ਨੇ ਆਪਣੇ ਪਰਿਵਾਰ ਦੇ ਸਮਾਜ ਸੇਵੀ ਕੰਮਾਂ ਤੋਂ ਇਲਾਵਾ ਬਠਿੰਡਾ ਵਿੱਚ ਪੜਾਈ ਕਰਨ ਵੇਲੇ ਬਠਿੰਡਾ ਦੀਆਂ ਸਮਾਜ ਸੇਵੀ ਸੰਸਥਾਵਾਂ ਨੌਜਵਾਨ ਵੈਲਫੇਅਰ ਸੁਸਾਇਟੀ, ਯੂਨਾਇਡ ਵੈਲਫੇਅਰ ਸੁਸਾਇਟੀ ਆਦਿ ਨਾਲ ਸੰਪਰਕ ਰੱਖਣ ਕਰਕੇ ਵਿਦੇਸ਼ ਵਿੱਚ ਵੀ ਇਸ ਲਹਿਰ ਦੀ ਸ਼ੁਰੂਆਤ ਕੀਤੀ ਹੈ। ਅਰਸ਼ਪ੍ਰੀਤ ਸਿੰਘ ਨੇ ਦੱਸਿਆ ਕਿ ਨਿਊਜੀਲੈਂਡ ਬਲੱਡ ਬੈਂਕ ਨੇ ਦੂਜੀ ਵਾਰ ਖ਼ੂਨਦਾਨ ਕਰਨ ’ਤੇ ਉਸ ਨੂੰ ਉਸ ਦੇ ਖ਼ੂਨ ਦੇ ਗਰੁੱਪ ਦਾ ਛੱਲਾ ਤੋਹਫ਼ੇ ਦੇ ਰੂਪ ਵਿੱਚ ਦਿੱਤਾ। ਵਿਦੇਸ਼ ਵਿੱਚ ਖ਼ੂਨਦਾਨ ਲਹਿਰ ਦੀ ਸ਼ੁਰੂਆਤ ਕਰਨ ’ਤੇ ਬਠਿੰਡਾ ਦੇ ਸੋਨੂੰ ਮਹੇਸ਼ਵਰੀ, ਯੂਨਾਇਟਡ ਵੈਲਫੇਅਰ ਸੁਸਾਇਟੀ ਦੇ ਵਿਜੈ ਭੱਟ, ਡਾ. ਐਸ. ਬੀ. ਗਰਗ, ਪ੍ਰਿ. ਡਾ. ਜੇ. ਐਸ. ਅਨੰਦ, ਬਾਬਾ ਹਰਦੀਪ ਸਿੰਘ ਗੁਰੂਸਰ ਮਹਿਰਾਜ ਤੇ ਅਨੇਕਾਂ ਵਾਰ ਖ਼ੂਨਦਾਨ ਕਰਨ ਵਾਲੇ ਨੌਜਵਾਨ ਆਗੂ ਰਾਜਵਿੰਦਰ ਸਿੰਘ ਰਾਏਖਾਨਾ ਨੇ ਅਰਸ਼ਪ੍ਰੀਤ ਸਿੰਘ ਨੂੰ ਮੁਬਾਰਕਾਂ ਭੇਜਦਿਆ ਉਸ ਦੇ ਇਸ ਉ¤ਦਮ ਦੀ ਸਲਾਘਾ ਕਰਦਿਆ ਕਿਹਾ ਕਿ ਉਹਨਾਂ ਸਭ ਨੂੰ ਯਕੀਨ ਹੈ ਕਿ ਅਰਸ਼ ਸਮਾਜ ਪ੍ਰਤੀ ਸੇਵਾ ਭਾਵਨਾ ਵਾਲਾ ਕੰਮ ਜਾਰੀ ਰੱਖੇਗਾ।

Send this to a friend